UNO ਦਾ ਵੱਡਾ ਖੁਲਾਸਾ- ਇਮਰਾਨ ਖਾਨ ਦੇ PM ਬਣਨ ਤੋਂ ਬਾਅਦ ਪਾਕਿਸਤਾਨ ’ਚ ਘੱਟ ਗਿਣਤੀਆਂ ’ਤੇ ਵਧੇ ਹਮਲੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪਾਕਿਸਤਾਨ ਇਮਰਾਨ ਖਾਨ ਦੇ ਪ੍ਰਧਾਨਮੰਤਰੀ ਬਣਨ ਪਿੱਛੇ ਬਣੇ ਹਲਾਤਾਂ ਨੂੰ ਲੈਕੇ UNOਨੇ ਵੱਡਾ ਖੁਲਾਸਾ ਕੀਤਾ ਹੈ। UNO ਨੇ ਆਪਣੀ ਇਕ ਰਿਪੋਰਟ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪਾਕਿਸਤਾਨ ਇਮਰਾਨ ਖਾਨ ਦੇ ਪ੍ਰਧਾਨਮੰਤਰੀ ਬਣਨ ਪਿੱਛੇ ਬਣੇ ਹਲਾਤਾਂ ਨੂੰ ਲੈਕੇ UNOਨੇ ਵੱਡਾ ਖੁਲਾਸਾ ਕੀਤਾ ਹੈ। UNO ਨੇ ਆਪਣੀ ਇਕ ਰਿਪੋਰਟ ’ਚ ਖੁਲਾਸਾ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਚ ਧਾਰਮਿਕ ਆਜ਼ਾਦੀ ਤੇ ਰੋਕ ਲਗਾਈ ਜਾ ਰਹੀ ਹੈ। ਨਾਲ ਹੀ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਇਮਰਾਨ ਖਾਨ ਦੇ ਰਾਜ ’ਚ ਘੱਟ ਗਿਣਤੀਆਂ ’ਤੇ ਹਮਲੇ ਕੀਤੇ ਜਾ ਰਹੇ ਹਨ।

Imran Khan

ਇਸ ਤੋਂ ਇਲਾਵਾ ਰਿਪਰੋਟ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਪਿੱਛੋਂ ਇਹ ਹਮਲੇ ਵਧੇ ਹਨ। ਜਿਸ ਕਾਰਨ ਧਾਰਮਿਕ ਆਜ਼ਾਦੀ ਦੀ ਹਾਲਤ ਲਗਾਤਾਰ ਖਰਾਬ ਹੋ ਰਹੀ ਹੈ। ਉੱਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ’ਚ ਹਿੰਦੂ ਤੇ ਇਸਾਈ ਭਾਈਚਾਰਾ ਸਭ ਤੋਂ ਜਿਆਦਾ ਖਤਰੇ ’ਚ ਹੈ।

 

ਹਰ ਸਾਲ ਇਹਨਾਂ ਦੋਹਾਂ ਭਾਈਚਾਰੇ ਦੀਆਂ ਸੈਕੜੇਂ ਹੀ ਕੁੜੀਆਂ ਅਤੇ ਮਹਿਲਾਵਾਂ ਨੂੰ ਅਗਵਾ ਕਰ ਉਹਨਾਂ ਦਾ ਧਰਮਪਰਿਵਰਤਨ ਕਰਵਾਇਆ ਜਾਂਦਾ ਹੈ। ਇਹਨਾਂ ਹੀ ਨਹੀਂ ਉਹਨਾਂ ਨੂੰ ਮੁਸਲਿਮ ਮੁੰਡਿਆਂ ਦੇ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਮੁਸਲਿਮ ਮੁੰਡਿਆਂ ਦੇ ਨਾਲ ਜਬਰਨ ਵਿਆਹ ਕਰਵਾਉਣ ਤੋਂ ਬਾਅਦ ਕੁੜੀਆਂ ਆਪਣੇ ਪਰਿਵਾਰ ਕੋਲ ਵਾਪਸ ਨਹੀਂ ਜਾ ਸਕਦੀਆਂ ਕਿਉਂਕਿ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਕਾਬਿਲੇਗੌਰ ਹੈ ਕਿ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ

 

Leave a Reply

Your email address will not be published. Required fields are marked *