ਨਵੀਂ ਦਿੱਲੀ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ‘ਆਤਮ-ਨਿਰਭਰ ਭਾਰਤ ਦਾ ਬਜਟ 2022-23’ ਪੇਸ਼ ਕੀਤਾ। ਆਮ ਆਦਮੀ ਨੂੰ ਇਸ ਬਜਟ ਵਿੱਚ ਇਨਕਮ ਟੈਕਸ ਦੇ ਮੋਰਚੇ ‘ਤੇ ਕੋਈ ਰਾਹਤ ਨਹੀਂ ਮਿਲੀ ਹੈ ਅਤੇ ਨਾ ਹੀ ਇਨਕਮ ਟੈਕਸ ਸਲੈਬ ਵਿੱਚ ਕੋਈ ਬਦਲਾਅ ਕੀਤਾ ਗਿਆ ਹੈ। ਇਸ ਦਾ ਸਪੱਸ਼ਟ ਮਤਲਬ ਹੈ ਕਿ ਟੈਕਸ ਵਿਚ ਜਾਣ ਵਾਲੀ ਪੂੰਜੀ ਵਿਚ ਕੋਈ ਬੱਚਤ ਨਹੀਂ ਹੋਵੇਗੀ।
Also Read: Budget 2022-23: ਨੌਜਵਾਨਾਂ ਲਈ ਵੱਡਾ ਐਲਾਨ, ਦਿੱਤੀਆਂ ਜਾਣਗੀਆਂ 60 ਲੱਖ ਨਵੀਆਂ ਨੌਕਰੀਆਂ
ਕ੍ਰਿਪਟੋਕਰੰਸੀ ਤੋਂ ਕਮਾਈ ‘ਤੇ 30 ਫੀਸਦੀ ਟੈਕਸ
ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਹੈ ਕਿ ITR ‘ਚ ਗਲਤੀ ਨੂੰ ਠੀਕ ਕਰਨ ਲਈ 2 ਸਾਲ ਦਾ ਸਮਾਂ ਦਿੱਤਾ ਜਾਵੇਗਾ। ਕਾਰਪੋਰੇਟ ਟੈਕਸ ਨੂੰ 12 ਫੀਸਦੀ ਤੋਂ ਘਟਾ ਕੇ 7 ਫੀਸਦੀ ਕਰਨ ਦਾ ਐਲਾਨ ਕੀਤਾ ਹੈ। ਵਰਚੁਅਲ ਡਿਜੀਟਲ ਸੰਪਤੀਆਂ ਤੋਂ ਹੋਣ ਵਾਲੀ ਆਮਦਨ ‘ਤੇ 30 ਫੀਸਦੀ ਟੈਕਸ ਲੱਗੇਗਾ। ਇਸ ਦਾ ਸਪੱਸ਼ਟ ਮਤਲਬ ਹੈ ਕਿ ਕ੍ਰਿਪਟੋਕਰੰਸੀ ਵੀ ਟੈਕਸ ਦੇ ਦਾਇਰੇ ‘ਚ ਆ ਜਾਵੇਗੀ ਅਤੇ ਕ੍ਰਿਪਟੋਕਰੰਸੀ ਤੋਂ ਹੋਣ ਵਾਲੀ ਆਮਦਨ ‘ਤੇ 30 ਫੀਸਦੀ ਟੈਕਸ ਲੱਗੇਗਾ।
Also Read: ਸਾਬਕਾ ਕਾਂਗਰਸੀ ਮੰਤਰੀ ਜਗਮੋਹਨ ਸਿੰਘ ਕੰਗ ਆਮ ਆਦਮੀ ਪਾਰਟੀ ‘ਚ ਸ਼ਾਮਲ
ਵਿੱਤ ਮੰਤਰੀ ਨੇ ਬਜਟ ਭਾਸ਼ਣ ਦੌਰਾਨ ਕਿਹਾ ਕਿ ਜਨਵਰੀ ‘ਚ ਜੀਐੱਸਟੀ ਕੁਲੈਕਸ਼ਨ ਰਿਕਾਰਡ ਪੱਧਰ ‘ਤੇ ਆ ਗਈ ਹੈ। ਆਰਥਿਕ ਗਤੀਵਿਧੀ ਵਿੱਚ ਤੇਜ਼ੀ ਨਾਲ ਵਾਧੇ ਨੇ ਮਹਾਂਮਾਰੀ ਦੇ ਬਾਵਜੂਦ ਜੀਐੱਸਟੀ ਕੁਲੈਕਸ਼ਨ ਵਿੱਚ ਚੰਗੀ ਛਾਲ ਦੇਖੀ ਹੈ। ਰਾਜ ਸਰਕਾਰ ਦੇ ਕਰਮਚਾਰੀਆਂ ਦੇ ਸਮਾਜਿਕ ਸੁਰੱਖਿਆ ਲਾਭਾਂ ਵਿੱਚ ਮਦਦ ਕਰਨ ਅਤੇ ਉਹਨਾਂ ਨੂੰ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਬਰਾਬਰ ਲਿਆਉਣ ਲਈ ਕੇਂਦਰ ਅਤੇ ਰਾਜ ਸਰਕਾਰ ਦੇ ਕਰਮਚਾਰੀਆਂ ਲਈ ਟੈਕਸ ਕਟੌਤੀ ਦੀ ਸੀਮਾ 10 ਫੀਸਦੀ ਤੋਂ ਵਧਾ ਕੇ 14 ਫੀਸਦੀ ਕੀਤੀ ਜਾਵੇਗੀ।
Also Read: Budget 2022-23: ਕਿਸਾਨਾਂ ਨੂੰ ਸੌਗਾਤ, ਸਿੱਧੇ ਖਾਤਿਆਂ ‘ਚ ਆਉਣਗੇ MSP ਦੇ 2.37 ਲੱਖ ਕਰੋੜ ਰੁਪਏ



