ਨਵੀਂ ਦਿੱਲੀ: ਯੂਕਰੇਨ ਉੱਤੇ ਰੂਸੀ ਫੌਜ ਦੇ ਹਮਲੇ ਦੀ ਜਿੱਥੇ ਦੁਨੀਆ ਦੇ ਤਕਰੀਬਨ ਸਾਰੇ ਦੇਸ਼ ਨਿੰਦਾ ਕਰ ਰਹੇ ਹਨ ਉਥੇ ਹੀ ਯੂਕਰੇਨ ਨੇ ਇਸ ਸਭ ਵਿਚਾਲੇ ਭਾਰਤ ਨੂੰ ਦਖਲ ਦੇਣ ਤੇ ਮਦਦ ਕਰਨ ਦੀ ਅਪੀਲ ਕੀਤੀ ਹੈ।
Also Read: ਅੰਤਰਰਾਸ਼ਟਰੀ ਜਲ ਖੇਤਰ ‘ਚ ਸ਼੍ਰੀਲੰਕਾ ਵਲੋਂ 22 ਭਾਰਤੀ ਮਛੇਰੇ ਗ੍ਰਿਫਤਾਰ
#WATCH | Delhi: Dr Igor Polikha, Ambassador of Ukraine to India seeks Government of India’s intervention amid #RussiaUkraineConflict; urges PM Narendra Modi to speak with Russian President Vladimir Putin. pic.twitter.com/L1b48I42DN
— ANI (@ANI) February 24, 2022
ਭਾਰਤ ਵਿਚ ਯੂਕਰੇਨ ਦੇ ਰਾਜਦੂਤ ਡਾ: ਇਗੋਰ ਪੋਲੀਖਾ ਨੇ ਰੂਸ ਤੇ ਯੂਕਰੇਨ ਜੰਗ ਦਰਮਿਆਨ ਭਾਰਤ ਸਰਕਾਰ ਦੇ ਦਖਲ ਦੀ ਮੰਗ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਤੁਹਾਡੇ ਪ੍ਰਧਾਨ ਮੰਤਰੀ ਪੁਤਿਨ ਨਾਲ ਗੱਲ਼ ਕਰ ਸਕਦੇ ਹਨ। ਉਹ ਸਾਡੇ ਰਾਸ਼ਟਰਪਤੀ ਨਾਲ ਵੀ ਗੱਲ ਕਰ ਸਕਦੇ ਹਨ। ਇਤਿਹਾਸ ਵਿੱਚ ਕਈ ਵਾਰ ਭਾਰਤ ਨੇ ਸ਼ਾਂਤੀ ਰੱਖਿਅਕ ਭੂਮਿਕਾ ਨਿਭਾਈ ਹੈ। ਅਸੀਂ ਇਸ ਜੰਗ ਨੂੰ ਰੋਕਣ ਲਈ ਤੁਹਾਨੂੰ ਆਪਣੀ ਮਜ਼ਬੂਤ ਆਵਾਜ਼ ਚੁੱਕਣ ਦੀ ਅਪੀਲ ਕਰਦੇ ਹਾਂ।
Also Read: ਯੂਕਰੇਨ ਦਾ ਦਾਅਵਾ, ਰੂਸੀ ਹਮਲਿਆਂ ‘ਚ 7 ਲੋਕਾਂ ਦੀ ਮੌਤ ਤੇ 9 ਜ਼ਖਮੀ
ਦੱਸ ਦਈਏ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਫੌਜੀ ਕਾਰਵਾਈ ਦੇ ਹੁਕਮ ਤੋਂ ਬਾਅਦ ਰੂਸੀ ਫੌਜ ਨੇ ਯੂਕਰੇਨ ਉੱਤੇ ਹਵਾਈ ਹਮਲਿਆਂ ਦੇ ਨਾਲ-ਨਾਲ ਟੈਂਕ ਵੀ ਯੂਕਰੇਨ ਦੀ ਸਰਹੱਦ ਵਿਚ ਦਾਖਲ ਕਰ ਦਿੱਤੇ ਹਨ। ਇਸ ਦੌਰਾਨ ਯੂਕਰੇਨ ਦਾ ਕਹਿਣਾ ਹੈ ਕਿ ਰੂਸੀ ਗੋਲਾਬਾਰੀ ਵਿੱਚ ਘੱਟੋ-ਘੱਟ ਸੱਤ ਲੋਕ ਮਾਰੇ ਗਏ ਹਨ ਅਤੇ ਨੌਂ ਹੋਰ ਜ਼ਖਮੀ ਹੋਏ ਹਨ। ਜਾਣਕਾਰੀ ਮੁਤਾਬਕ ਮਾਰੀਉਪੋਲ ਸ਼ਹਿਰ ‘ਚ ਟੈਂਕ ਦੇਖੇ ਗਏ ਹਨ। ਹਵਾਈ ਅੱਡੇ ‘ਤੇ ਵੀ ਹਮਲਾ ਹੋਇਆ ਹੈ।



