ਨਵੀਂ ਦਿੱਲੀ : ਰੂਸ ਅਤੇ ਯੁਕਰੇਨ ਸੰਕਟ (Russia and Ukraine crisis) ਵਿਚਾਲੇ ਵੀਰਵਾਰ ਨੂੰ ਸੋਨੇ-ਚਾਂਦੀ (Gold and silver) ਦੀਆਂ ਕੀਮਤਾਂ ਵਿਚ ਵੱਡਾ ਉਛਾਲ ਆਇਆ ਹੈ। ਭਾਰਤ ਵਿਚ 10 ਗ੍ਰਾਮ ਸੋਨੇ (10 grams of gold) ਦੀ ਕੀਮਤ ਤਕਰੀਬਨ 1400 ਰੁਪਏ ਵੱਧ ਗਈ ਹੈ। ਉਥੇ ਹੀ ਇਕ ਕਿਲੋ ਚਾਂਦੀ ਦੀ ਕੀਮਤ ਵੀ ਦੋ ਹਜ਼ਾਰ ਰੁਪਏ ਤੋਂ ਜ਼ਿਆਦਾ ਵਧੀ ਹੈ। ਭਾਰਤੀ ਸਰਾਫਾ ਬਾਜ਼ਰ (Bullion Bazaar) ਵਿਚ ਅੱਜ ਜਾਰੀ ਕੀਤੇ ਗਏ ਸੋਨੇ ਚਾਂਦੀ ਦੀਆਂ ਕੀਮਤਾਂ ਮੁਤਾਬਕ 999 ਪਿਓਰਿਟੀ ਵਾਲਾ 10 ਗ੍ਰਾਮ ਸੋਨਾ 51419 ਰੁਪਏ ਦਾ ਹੋ ਗਿਆ ਹੈ, ਜਦੋਂ ਕਿ ਇਕ ਕਿਲੋ ਚਾਂਦੀ ਦੀ ਕੀਮਤ ਵੱਧ ਕੇ 66501 ਰੁਪਏ ਹੋ ਗਈ ਹੈ। ਸੋਨੇ-ਚਾਂਦੀ ਦੀ ਕੀਮਤ ਦਿਨ ਵਿਚ ਦੋ ਵਾਰ ਜਾਰੀ ਕੀਤੇ ਜਾਂਦੇ ਹਨ। ਇਕ ਸਵੇਰੇ ਅਤੇ ਦੂਜੀ ਵਾਰ ਸ਼ਾਮ ਨੂੰ ਆਈਬਾਜ਼ਾਰਰੇਟਸ ਡਾਟ ਕਾਮ ਮੁਤਾਬਕ ਅੱਜ 995 ਪਿਓਰਿਟੀ ਵਾਲਾ 10 ਗ੍ਰਾਮ ਗੋਲਡ ਮਹਿੰਗਾ ਹੋ ਕੇ 51213 ਰੁਪਏ ਦਾ ਹੋ ਗਿਆ ਹੈ। ਉਥੇ ਹੀ 916 ਸ਼ੁੱਧਤਾ ਦਾ ਸੋਨਾ 47100 ਰੁਪਏ ਵਿਚ ਹੋ ਗਿਆ ਹੈ। Also Read : ਰੂਸ ਨੇ ਯੁਕਰੇਨ ‘ਤੇ ਕੀਤਾ ਸਾਈਬਰ ਅਟੈਕ, ਸੈਂਕੜੇ ਕੰਪਿਊਟਰ ਬਣੇ ਨਿਸ਼ਾਨਾ
ਉਥੇ ਹੀ 750 ਪਿਓਰਿਟੀ ਵਾਲੇ ਸੋਨੇ ਦੀ ਕੀਮਤ ਵਿਚ ਵੱਡਾ ਵਾਧਾ ਹੋਇਆ ਹੈ। ਅੱਜ ਇਸ ਦੀ ਕੀਮਤ 38564 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। 585 ਸ਼ੁੱਧਤਾ ਦਾ ਸੋਨਾ ਵੀ ਵੱਧ ਕੇ 30080 ਰੁਪਏ ਵਿਚ ਵਿਕ ਰਿਹਾ ਹੈ। 999 ਪਿਓਰਿਟੀ ਵਾਲੀ ਚਾਂਦੀ ਦੀ ਕੀਮਤ ਵੀ ਵੱਧ ਕੇ 66501 ਪ੍ਰਤੀ ਕਿਲੋ ਹੋ ਗਈ ਹੈ। ਸੋਨੇ-ਚਾਂਦੀ ਦੀ ਕੀਮਤ ਇੰਝ ਤਾਂ ਰੋਜ਼ਾਨਾ ਵੱਧਦੇ ਹਨ ਪਰ ਵੀਰਵਾਰ ਨੂੰ ਸ਼ੁਰੂ ਹੋਏ ਯੁਕਰੇਨ ਅਤੇ ਰੂਸ ਵਿਚਾਲੇ ਜੰਗ ਦਾ ਅਸਰ ਭਾਰਤੀ ਸਰਾਫਾ ਬਾਜ਼ਾਰ ‘ਤੇ ਵੀ ਪਿਆ ਹੈ। ਅੱਜ ਸੋਨੇ ਅਤੇ ਚਾਂਦੀ ਦੀ ਕੀਮਤ ਵਿਚ ਵੱਡੀ ਉਛਾਲ ਦਰਜ ਕੀਤੀ ਗਈ ਹੈ। 999 ਪਿਓਰਿਟੀ ਵਾਲਾ ਸੋਨਾ ਅੱਜ 1370 ਰੁਪਏ ਮਹਿੰਗਾ ਹੋ ਗਿਾਆ ਹੈ। ਜਦੋਂ ਕਿ 995 ਸ਼ੁੱਧਤਾ ਦਾ ਸੋਨਾ 1364 ਰੁਪਏ ਮਹਿੰਗਾ ਹੋਇਆ ਹੈ, ਉਥੇ ਹੀ 916 ਪਿਓਰਿਟੀ ਵਾਲੇ 10 ਗ੍ਰਾਮ ਸੋਨੇ ਦੀ ਕੀਮਤ ਅੱਜ 1255 ਰੁਪਏ ਵੱਧ ਗਏ ਹਨ। 750 ਪਿਓਰਿਟੀ ਦਾ ਸੋਨਾ 1027 ਰੁਪਏ, 585 ਪਿਓਰਿਟੀ ਵਾਲੇ ਸੋਨੇ ਦੀ ਕੀਮਤ 801 ਰੁਪਏ ਵੱਧ ਗਏ ਹਨ। ਉਥੇ ਹੀ ਇਕ ਕਿਲੋ ਚਾਂਦੀ ਦੀ ਕੀਮਤ ਵਿਚ ਵੀ ਵੱਡਾ ਉਛਾਲ ਆਇਆ ਹੈ। ਚਾਂਦੀ ਅੱਜ 2298 ਮਹਿੰਗੀ ਹੋ ਗਈ ਹੈ।




