ਅੰਤਰਰਾਸ਼ਟਰੀ ਜਲ ਖੇਤਰ ‘ਚ ਸ਼੍ਰੀਲੰਕਾ ਵਲੋਂ 22 ਭਾਰਤੀ ਮਛੇਰੇ ਗ੍ਰਿਫਤਾਰ

ਰਾਮੇਸ਼ਵਰਮ- ਸ਼੍ਰੀਲੰਕਾ ਦੀ ਜਲ ਸੈਨਾ ਨੇ ਆਪਣੇ ਜਲ ਖੇਤਰ ‘ਚ ਮੱਛੀ ਫੜਨ ਦੇ ਦੋਸ਼ ‘ਚ 22 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਾਮਿਲਨਾਡੂ ਮੱਛੀ ਵਿਭਾਗ…

ਰਾਮੇਸ਼ਵਰਮ- ਸ਼੍ਰੀਲੰਕਾ ਦੀ ਜਲ ਸੈਨਾ ਨੇ ਆਪਣੇ ਜਲ ਖੇਤਰ ‘ਚ ਮੱਛੀ ਫੜਨ ਦੇ ਦੋਸ਼ ‘ਚ 22 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਾਮਿਲਨਾਡੂ ਮੱਛੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮਛੇਰਿਆਂ ‘ਚੋਂ 13 ਤਾਮਿਲਨਾਡੂ ਦੇ ਨਾਗਾਪਟਿਨਮ ਜ਼ਿਲ੍ਹੇ ਦੇ ਹਨ, ਜਦੋਂ ਕਿ ਬਾਕੀ ਮਛੇਰੇ ਗੁਆਂਢੀ ਪੁਡੂਚੇਰੀ ਦੇ ਕਰਾਈਕਲ ਦੇ ਰਹਿਣ ਵਾਲੇ ਹਨ।

Also Read: ਯੂਕਰੇਨ ਦਾ ਦਾਅਵਾ, ਰੂਸੀ ਹਮਲਿਆਂ ‘ਚ 7 ਲੋਕਾਂ ਦੀ ਮੌਤ ਤੇ 9 ਜ਼ਖਮੀ

ਇਨ੍ਹਾਂ ਮਛੇਰਿਆਂ ਨੂੰ ਬੁੱਧਵਾਰ ਨੂੰ 2 ਵੱਖ-ਵੱਖ ਘਟਨਾਵਾਂ ‘ਚ ਗ੍ਰਿਫ਼ਤਾਰ ਕੀਤਾ ਗਿਆ। ਸ਼੍ਰੀਲੰਕਾਈ ਜਲ ਸੈਨਾ ਨੇ ਮਛੇਰਿਆਂ ਦੀਆਂ 2 ਕਿਸ਼ਤੀਆਂ ਨੂੰ ਵੀ ਜ਼ਬਤ ਕਰ ਲਿਆ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਬੁੱਧਵਾਰ ਨੂੰ ਚਿੱਠੀ ਲਿਖ ਕੇ 29 ਮਛੇਰਿਆਂ ਅਤੇ ਮੱਛੀ ਫੜਨ ਵਾਲੀਆਂ 82 ਕਿਸ਼ਤੀਆਂ ਦੀ ਰਿਹਾਈ ਯਕੀਨੀ ਕਰਨ ਲਈ ਕੇਂਦਰ ਦੀ ਦਖ਼ਲਅੰਦਾਜੀ ਦੀ ਮੰਗ ਕੀਤੀ ਹੈ। ਸਟਾਲਿਨ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੂੰ ਗੱਲਬਾਤ ਕਰ ਕੇ ਇਸ ਮੁੱਦੇ ਦਾ ਸਥਾਈ ਹੱਲ ਲੱਭਣਾ ਚਾਹੀਦਾ।

Also Read: ਯੂਕਰੇਨ ਤੋਂ ਭਾਰਤ ਪਹੁੰਚੀ ਏਅਰ ਇੰਡੀਆ ਦੀ ਸਪੈਸ਼ਲ ਫਲਾਈਟ, 182 ਭਾਰਤੀ ਉਤਰੇ ਨਵੀਂ ਦਿੱਲੀ

Leave a Reply

Your email address will not be published. Required fields are marked *