22 ਸਾਲ ਪਹਿਲਾਂ ਲਾਪਤਾ ਹੋਇਆ ਉਦੈ ਆਪਣੇ ਹੀ ਘਰ ਪੁੱਜਾ ਜੋਗੀ ਬਣ, ਮੰਗੀ ਭਿੱਖਿਆ

ਰਾਂਚੀ (ਇੰਟ.)- ਝਾਰਖੰਡ  (Jharkhand) ਦੇ ਕੰਡੀ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ 22 ਸਾਲ ਪਹਿਲਾਂ ਲਾਪਤਾ (Missing) ਹੋਇਆ ਇਕ ਵਿਅਕਤੀ ਜਦੋਂ…

ਰਾਂਚੀ (ਇੰਟ.)- ਝਾਰਖੰਡ  (Jharkhand) ਦੇ ਕੰਡੀ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ 22 ਸਾਲ ਪਹਿਲਾਂ ਲਾਪਤਾ (Missing) ਹੋਇਆ ਇਕ ਵਿਅਕਤੀ ਜਦੋਂ ਆਪਣੇ ਘਰ ਵਾਲਿਆਂ ਸਾਹਮਣੇ ਆ ਗਿਆ ਤਾਂ ਪੂਰਾ ਪਿੰਡ ਹੈਰਾਨ ਹੋ ਗਿਆ। ਦੱਸਿਆ ਗਿਆ ਹੈ ਕਿ ਮਾਮਲਾ ਕਾਂਡੀ ਦੇ ਸੇਮੌਰਾ ਪਿੰਡ ਦਾ ਹੈ। ਇਥੇ ਰਹਿਣ ਵਾਲੇ ਉਦੈ ਸਾਲਾਂ ਪਹਿਲਾਂ ਆਪਣੀ ਪਤਨੀ ਸਵਿਤਾ, ਦੋ ਬੱਚਿਆਂ ਅਤੇ ਮਾਤਾ-ਪਿਤਾ ਨੂੰ ਇਕੱਲਾ ਛੱਡ ਕੇ ਲਾਪਤਾ ਹੋ ਗਿਆ। ਉਨ੍ਹਾਂ ਦੀ ਕਾਫੀ ਭਾਲ ਵੀ ਹੋਈ, ਪਰ ਪਤਾ ਨਹੀਂ ਲੱਗਾ ਕਿ ਉਦੈ ਕਿੱਥੇ ਚਲਾ ਗਿਆ। ਇਸ ਤੋਂ ਬਾਅਦ ਘਰਵਾਲਿਆਂ ਨੇ ਮੰਨ ਲਿਆ ਸੀ ਕਿ ਉਦੈ ਦੁਨੀਆ ਵਿਚ ਨਹੀਂ ਰਿਹਾ।

योगी उदय साह को मनाती उसकी पत्नी।

Read more- ਭਾਰਤੀ ਹਾਕੀ ਦੀ ਸਮੁੱਚੀ ਟੀਮ ਨੂੰ SGPC ਕਮੇਟੀ ਤੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ ਸਨਮਾਨਤ

ਇਸ ਘਟਨਾ ਤੋਂ ਬਾਅਦ ਸਵਿਤਾ ਬੱਚਿਆਂ ਦੇ ਨਾਲ ਛੱਤੀਸਗੜ੍ਹ ਸਥਿਤ ਆਪਣੇ ਪੇਕੇ ਚਲੀ ਗਈ। ਹਾਲਾਂਕਿ ਖੇਤੀ-ਬਾੜੀ ਲਈ ਉਹ ਵਾਪਸ ਝਾਰਖੰਡ ਪਰਤੀ ਅਤੇ ਬੱਚਿਆਂ ਦਾ ਇਕੱਲੇ ਹੀ ਪਾਲਨ-ਪੋਸ਼ਨ ਕੀਤਾ। ਬੱਚੇ ਵੀ ਇੰਨੇ ਸਾਲਾਂ ਵਿਚ ਜ਼ਿੰਮੇਵਾਰੀ ਸੰਭਾਲਣ ਲੱਗੇ। ਇਸ ਦੌਰਾਨ ਪਿਛਲੇ ਹਫਤੇ ਹੀ ਉਦੈ ਯੋਗੀ ਬਣ ਕੇ ਹੱਥ ਵਿਚ ਸਾਰੰਗੀ ਫੜੀ ਆਪਣੇ ਜੱਦੀ ਘਰ ਪਹੁੰਚਿਆ। ਇਸ ਦੌਰਾਨ ਸਨਿਆਸੀ ਦੇ ਭੇਸ ਵਿਚ ਉਹ ਭਜਨ ਵੀ ਗਾਉਂਦਾ ਰਿਹਾ ਤਾਂ ਜੋ ਕੋਈ ਉਨ੍ਹਾਂ ਨੂੰ ਪਛਾਣ ਨਾ ਸਕੇ। ਪਰ ਇੰਨੇ ਸਾਲਾਂ ਬਾਅਦ ਵੀ ਸਵਿਤਾ ਨੇ ਉਨ੍ਹਾਂ ਨੂੰ ਪਹਿਚਾਨਣ ਵਿਚ ਦੇਰੀ ਨਹੀਂ ਕੀਤੀ।

भारतीय शिक्षा – ज्ञान की बात-23 – भिक्षा (मधुकरी)

Read more- ਪੰਜਾਬ ਕੈਬਨਿਟ ਤੋਂ ਕੁਝ ਵੱਡੇ ਮੰਤਰੀਆਂ ਦੀ ਹੋਵੇਗੀ ਛੁੱਟੀ, ਕੈਪਟਨ-ਸੋਨੀਆ ਮੁਲਾਕਾਤ ਵਿਚ ਫੇਰਬਦਲ ਦੀ ਮਨਜ਼ੂਰੀ
ਪਤੀ ਨੂੰ ਦੇਖਦੇ ਹੀ ਸਵਿਤਾ ਰੋਣ ਲੱਗੀ। ਇਸ ਦੌਰਾਨ ਉਦੈ ਨੇ ਆਪਣੀ ਪਛਾਣ ਲੁਕਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਪਿੰਡ ਦੇ ਲੋਕਾਂ ਦੇ ਇਕੱਠੇ ਹੋਣ ਦੇ ਨਾਲ ਹੀ ਉਨ੍ਹਾਂ ਨੂੰ ਸੱਚ ਮੰਨਣ ਲਈ ਮਜਬੂਰ ਹੋਣਾ ਪਿਆ। ਬਾਅਦ ਵਿਚ ਉਨ੍ਹਾਂ ਨੇ ਸਵਿਤਾ ਤੋਂ ਭਿੱਖਿਆ ਦੇਣ ਲਈ ਕਿਹਾ ਕਿਉਂਕਿ ਬਿਨਾਂ ਪਤਨੀ ਤੋਂ ਭਿੱਖਿਆ ਲਏ ਉਨ੍ਹਾਂ ਦੀ ਸਿੱਧੀ ਪੂਰੀ ਨਹੀਂ ਹੋ ਸਕਦੀ ਸੀ। ਉਨ੍ਹਾਂ ਨੇ ਪਤਨੀ ਨੂੰ ਕਈ ਵਾਰ ਸਮਝਾਇਆ ਕਿ ਉਹ ਉਨ੍ਹਾਂ ਨੂੰ ਭਿੱਖਿਆ ਦੇ ਕੇ ਸੰਸਾਰਕ ਜੀਵਨ ਦੇ ਫਰਜ਼ਾਂ ਤੋਂ ਮੁਕਤ ਕਰਨ ਦਾ ਕੰਮ ਕਰੇ। 

Leave a Reply

Your email address will not be published. Required fields are marked *