ਲੰਘੇ 24 ਘੰਟਿਆਂ ਵਿਚ ਭਾਰਤ ਵਿਚ ਆਏ ਕੋਰੋਨਾ ਦੇ ਇੰਨੇ ਮਾਮਲੇ, 497 ਲੋਕਾਂ ਦੀ ਹੋਈ ਮੌਤ

ਨਵੀਂ ਦਿੱਲੀ (ਇੰਟ.)- ਕੇਂਦਰੀ ਸਿਹਤ ਮੰਤਰਾਲਾ (Union Ministry of Health) ਵਲੋਂ ਬੁੱਧਵਾਰ ਸਵੇਰੇ ਕੋਰੋਨਾ ਨਾਲ ਜੁੜੇ ਅੰਕੜੇ ਜਾਰੀ ਕੀਤੇ ਗਏ ਹਨ। ਇਸ ਦੇ ਮੁਤਾਬਕ ਦੇਸ਼…

ਨਵੀਂ ਦਿੱਲੀ (ਇੰਟ.)- ਕੇਂਦਰੀ ਸਿਹਤ ਮੰਤਰਾਲਾ (Union Ministry of Health) ਵਲੋਂ ਬੁੱਧਵਾਰ ਸਵੇਰੇ ਕੋਰੋਨਾ ਨਾਲ ਜੁੜੇ ਅੰਕੜੇ ਜਾਰੀ ਕੀਤੇ ਗਏ ਹਨ। ਇਸ ਦੇ ਮੁਤਾਬਕ ਦੇਸ਼ ਵਿਚ ਸਰਗਰਮ ਮਾਮਲਿਆਂ ਦਾ ਗ੍ਰਾਫ ਪਿਛਲੇ 140 ਦਿਨਾਂ ਵਿਚ ਸਭ ਤੋਂ ਘੱਟ ਰਿਪੋਰਟ ਕੀਤਾ ਗਿਆ। ਮੰਤਰਾਲਾ ਨੇ ਦੱਸਿਆ ਕਿ 3,86,351 ਸਰਗਰਮ ਮਾਮਲੇ ਦਰਜ ਹੋਏ ਹਨ ਅਤੇ 24 ਘੰਟੇ ਵਿਚ ਕੋਰੋਨਾ ਵਾਇਰਸ (Corona virus) ਦੇ 38,353 ਨਵੇਂ ਮਾਮਲੇ ਸਾਹਮਣੇ ਆਏ। ਉਥੇ ਹੀ ਇਸ ਦੌਰਾਨ 497 ਮਰੀਜ਼ਾਂ ਦੀ ਮੌਤ ਹੋ ਗਈ।

Covid: Why is coronavirus such a threat? - BBC News

Read more-  ਭਾਰਤੀ ਹਾਕੀ ਦੀ ਸਮੁੱਚੀ ਟੀਮ ਨੂੰ SGPC ਕਮੇਟੀ ਤੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ ਸਨਮਾਨਤ

ਇਸ ਤੋਂ ਬਾਅਦ ਹੁਣ ਤੱਕ ਦੇਸ਼ ਵਿਚ ਇਨਫੈਕਟਿਡਾਂ ਦੀ ਕੁਲ ਗਿਣਤੀ 3,20,36,511 ਹੋ ਗਈ ਅਤੇ ਮ੍ਰਿਤਕਾਂ ਦੀ ਗਿਣਤੀ 4,29,179 ਹੈ। ਕੁਲ ਇਨਫੈਕਟਿਡਾਂ ਦਾ 1.21 ਫੀਸਦੀ ਸਰਗਰਮ ਮਾਮਲੇ ਹਨ ਜੋ ਮਾਰਚ 2020 ਤੋਂ ਬਾਅਦ ਤੋਂ ਸਭ ਤੋਂ ਘੱਟ ਹਨ। 24 ਘੰਟਿਆਂ ਵਿਚ ਸਰਗਰਮ ਮਾਮਲਿਆਂ ਵਿਚ 2157 ਮਾਮਲੇ ਘੱਟ ਹੋਏ।
ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲਿਆਂ ਦੀ ਦਰ ਵਧ ਕੇ 97.45 ਫੀਸਦੀ ਹੋ ਗਈ ਹੈ। ਭਾਰਤੀ ਮੈਡੀਕਲ ਰਿਸਰਚ ਕੌਂਸਲ ਨੇ ਅੱਜ ਦੱਸਿਆ ਕਿ ਭਾਰਤ ਵਿਚ ਮੰਗਲਵਾਰ ਤੱਕ ਕੁਲ 48,50,56,507 ਸੈਂਪਲਾਂ ਦੇ ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ।

Coronavirus test: kit can test 16 NHS staff in just 50 minutes - BBC  Science Focus Magazine

Read more- ਪੰਜਾਬ ਕੈਬਨਿਟ ਤੋਂ ਕੁਝ ਵੱਡੇ ਮੰਤਰੀਆਂ ਦੀ ਹੋਵੇਗੀ ਛੁੱਟੀ, ਕੈਪਟਨ-ਸੋਨੀਆ ਮੁਲਾਕਾਤ ਵਿਚ ਫੇਰਬਦਲ ਦੀ ਮਨਜ਼ੂਰੀ

ਇਸ ਵਿਚੋਂ 17,77,962 ਸੈਂਪਲ ਦੀ ਟੈਸਟਿੰਗ ਸਿਰਫ ਕਲ ਕੀਤੀ ਗਈ। ਮੰਤਰਾਲਾ ਤੋਂ ਮਿਲੀ ਜਾਣਕਾਰੀ ਮੁਤਾਬਕ ਦੇਸ਼ ਵਿਚ ਕੋਵਿਡ ਵੈਕਸੀਨੇਸ਼ਨ ਦਾ ਅੰਕੜਾ 51,85,17,148 ਹੋ ਗਿਆ ਹੈ। ਇਸ ਵਿਚੋਂ 37,76,765 ਤੋਂ ਵਧੇਰੇ ਖੁਰਾਕਾਂ ਮੰਗਲਵਾਰ ਨੂੰ ਦਿੱਤੀਆਂ ਗਈਆਂ। ਖਤਰਨਾਕ ਕੋਰੋਨਾ ਵਾਇਰਸ ਤੋਂ ਬਚਾਅ ਲਈ ਦੇਸ਼ ਵਿਚ ਕੋਰੋਨਾ ਵੈਕਸੀਨੇਸ਼ਨ ਜਾਰੀ ਹੈ। ਇਸ ਕ੍ਰਮ ਵਿਚ ਹੁਣ ਤੱਕ ਕੇਂਦਰ ਵਲੋਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਰੋਨਾ ਵਾਇਰਸ ਵੈਕਸੀਨ ਦੀ 53.24 ਕਰੋੜ ਤੋਂ ਵਧੇਰੇ (53,24,44,960) ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ ਹਨ।

Leave a Reply

Your email address will not be published. Required fields are marked *