ਨਵੀਂ ਦਿੱਲੀ : ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਵੱਧਦੀਆਂ ਕੀਮਤਾਂ ਕਾਰਣ ਦੇਸ਼ ਦੀ ਜਨਤਾ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਹੈ। ਮਜਬੂਰੀ ਵਿਚ ਇਨਸਾਨ ਨਾ ਚਾਹੁੰਦੇ ਹੋਏ ਵੀ ਬਾਈਕ, ਗੱਡੀ (Bike, drive) ਰਾਹੀਂ ਯਾਤਰਾ ਕਰ ਰਿਹਾ ਹੈ। ਪਰ ਭਾਰਤ ਵਿਚ ਇਕ ਅਜਿਹਾ ਵਿਅਕਤੀ ਹੈ, ਜਿਸ ਨੇ ਇਸ ਤੋਂ ਬਚਣ ਲਈ ਇਕ ਅਨੋਖੀ ਕਾਢ੍ਹ ਕੱਢੀ ਹੈ, ਸੋਸ਼ਲ ਮੀਡੀਆ (Social media) ‘ਤੇ ਇਸ ਵਿਅਕਤੀ ਦੀ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ (Viral) ਹੋ ਰਹੀ ਹੈ। ਇਸ ਵੀਡੀਓ (Video) ‘ਤੇ ਲੋਕਾਂ ਦੇ ਕੁਮੈਂਟ (Cument), ਬਹੁਤ ਹੀ ਜ਼ਿਆਦਾ ਆ ਰਹੇ ਹਨ। ਦਰਅਸਲ ਵਾਇਰਲ ਵੀਡੀਓ (Viral Video) ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਘੋੜੇ ਦੀ ਸਵਾਰੀ (Horse riding) ਕਰ ਰਿਹਾ ਹੈ। ਇਸ ਵਿਅਕਤੀ ਦਾ ਨਾਂ ਸ਼ੇਖ ਯੁਸੂਫ (Sheikh Yusuf) ਹੈ। Also Read : ਫਿਰ ਫਸੇ ਕਪਿਲ ਸ਼ਰਮਾ, ਅਨੁਪਮ ਖੇਰ ਨੇ ਲਗਾਇਆ ਵੱਡਾ ਦੋਸ਼
#WATCH Maharashtra | Aurangabad’s Shaikh Yusuf commutes to work on his horse ‘Jigar’. ” I bought it during lockdown. My bike wasn’t functioning, petrol prices had gone up & public transport wasn’t plying. which is when I bought this horse for Rs 40,000 to commute,” he said (14.3) pic.twitter.com/ae3xvK57qf
— ANI (@ANI) March 14, 2022
ਮਹਿੰਗਾਈ ਤੋਂ ਤੰਗ ਆ ਕੇ ਸ਼ੇਖ ਨੇ ਗੱਡੀ ਚਲਾਉਣੀ ਛੱਡ ਦਿੱਤੀ ਅਤੇ ਘੋੜਾ ਖਰੀਦ ਲਿਆ। ਹੁਣ ਉਹ ਗੱਡੀ ਦੀ ਥਾਂ ਘੁੜਸਵਾਰੀ ਦਾ ਆਨੰਦ ਲੈ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਨਿਊਜ਼ ਏਜੰਸੀ ਏ.ਐੱਨ.ਆਈ. ਨੇ ਪੋਸਟ ਕੀਤੀ ਹੈ। ਇਸ ਵੀਡੀਓ ‘ਤੇ ਕਈ ਤਰ੍ਹਾਂ ਦੇ ਕੁਮੈਂਟਸ ਵੀ ਆ ਰਹੇ ਹਨ। ਲੋਕ ਸ਼ੇਖ ਯੁਸੂਫ ਦੇ ਆਈਡੀਆ ਤੋਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਨਜ਼ਰ ਆ ਰਹੇ ਹਨ। ਵਾਇਰਲ ਹੋ ਰਹੇ ਵੀਡੀਓ ਮੁਤਾਬਕ ਸ਼ੇਖ ਘੁੜਸਵਾਰੀ ਕਰਦੇ ਹੋਏ ਬਾਜ਼ਾਰ, ਦਫਤਰ ਹਰ ਥਾਂ ਜਾ ਰਹੇ ਹਨ। ਏ.ਐੱਨ.ਆਈ. ਦੀ ਰਿਪੋਰਟ ਮੁਤਾਬਕ ਔਰੰਗਾਬਾਦ ਦੇ ਰਹਿਣ ਵਾਲੇ ਸ਼ੇਖ ਯੁਸੂਫ ਆਪਣੇ ਘੋੜੇ ‘ਤੇ ਹੀ ਮਾਰਕੀਟ ਜਾਂਦੇ ਹਨ। ਉਨ੍ਹਾਂ ਦੇ ਘੋੜੇ ਦਾ ਨਾਂ ਜਿਗਰ ਹੈ। ਉਹ ਦੱਸਦੇ ਹਨ ਕਿ ਪੈਟਰੋਲ ਮਹਿੰਗਾ ਹੋਣ ਕਾਰਣ ਉਨ੍ਹਾਂ ਨੇ ਘੋੜੇ ਖਰੀਦੇ ਹਨ। ਘੋੜੇ ਦੀ ਕੀਮਤ 40 ਹਜ਼ਾਰ ਰੁਪਏ ਹੈ।
