LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫਿਰ ਫਸੇ ਕਪਿਲ ਸ਼ਰਮਾ, ਅਨੁਪਮ ਖੇਰ ਨੇ ਲਗਾਇਆ ਵੱਡਾ ਦੋਸ਼

kapil

ਮੁੰਬਈ : ਫਿਲਮ ਦਿ ਕਸ਼ਮੀਰ ਫਾਈਲਸ (The movie The Kashmir Files) ਅਤੇ ਟੀ.ਵੀ ਦੇ ਪਾਪੂਲਰ ਕਾਮੇਡੀ ਸ਼ੋਅ (Popular TV comedy shows) ਦਿ ਕਪਿਲ ਸ਼ਰਮਾ ਸ਼ੋ (Kapil Sharma show) ਵਿਚਾਲੇ ਗਰਮਾਇਆ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਕੀ ਕਪਿਲ ਸ਼ਰਮਾ (Kapil Sharma) ਨੇ ਫਿਲਮ ਦਿ ਕਸ਼ਮੀਰ ਫਾਈਲਸ (The Kashmir Files) ਨੂੰ ਆਪਣੇ ਸ਼ੋਅ ਵਿਚ ਪ੍ਰਮੋਟ ਕਰਨ ਤੋਂ ਮਨਾਂ ਕੀਤਾ ਸੀ? ਇਹ ਦੇਸ਼ ਦਾ ਸਭ ਤੋਂ ਵੱਡਾ ਸਵਾਲ ਬਣ ਚੁੱਕਿਆ ਹੈ, ਜਿਸ ਦਾ ਫੈਂਸ ਨੂੰ ਅਜੇ ਤੱਕ ਸਿੱਧਾ ਜਵਾਬ ਨਹੀਂ ਮਿਲ ਸਕਿਆ ਹੈ। ਸੋਮਵਾਰ ਨੂੰ ਕਪਿਲ ਨੇ ਅਨੁਪਮ ਖੇਰ (Anupam Kher) ਦੇ ਇਕ ਇੰਟਰਵਿਊ (Interview) ਦੀ ਕਲਿੱਪ ਸ਼ੇਅਰ (Clip sharing) ਕਰਕੇ ਉਨ੍ਹਾਂ ਦਾ ਧੰਨਵਾਦ ਅਦਾ ਕੀਤਾ ਸੀ।

ਕਪਿਲ ਨੇ ਇੰਟਰਵਿਊ ਦਾ ਵੀਡੀਓ ਸ਼ੇਅਰ ਕਰਕੇ ਕੈਪਸ਼ਨ ਵਿਚ ਲਿਖਿਆ-ਧੰਨਵਾਦ ਪਾਜੀ ਅਨੁਪਮ ਖੇਰ ਮੇਰੇ ਖਿਲਾਫ ਸਾਰੇ ਗਲਤ ਦੋਸ਼ਾਂ ਨੂੰ ਕਲੀਅਰ ਕਰਨ ਲਈ, ਅਤੇ ਉਨ੍ਹਾਂ ਸਾਰੇ ਦੋਸਤਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਬਿਨਾਂ ਸੱਚ ਜਾਣੇ ਮੈਨੂੰ ਇੰਨੀ ਮੁਹੱਬਤ ਦਿੱਤੀ ਖੁਸ਼ ਰਹੋ, ਮੁਸਕੁਰਾਉਂਦੇ ਰਹੋ, ਕਪਿਲ ਦਾ ਕੈਪਸ਼ਨ ਅਤੇ ਵੀਡੀਓ ਵਿਚ ਅਨੁਪਮ ਖੇਰ ਦੀ ਗੱਲ ਸੁਣਨ ਤੋਂ ਬਾਅਦ ਸਾਰਿਆਂ ਨੇ ਕਾਮੇਡੀਅਨ ਨੂੰ ਕਲੀਨਚਿੱਟ ਦੇ ਦਿੱਤੀ ਸੀ ਪਰ ਕਹਾਣੀ ਵਿਚ ਨਵਾਂ ਟਵਿੱਸਟ ਆ ਗਿਆ ਹੈ। ਅਨੁਪਮਨ ਖੇਰ ਨੇ ਕਪਿਲ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ ਪਿਆਰੇ ਕਪਿਲ ਕਾਸ਼ ਤੁਸੀਂ ਪੂਰੀ ਵੀਡੀਓ ਪੋਸਟ ਕੀਤੀ ਹੁੰਦੀ, ਨਾ ਕਿ ਅੱਧਾ ਸੱਚ ਪੂਰੀ ਦੁਨੀਆ ਸੈਲੀਬ੍ਰੇਟ ਕਰ ਰਹੀਹੈ, ਤੁਸੀਂ ਵੀ ਅੱਜ ਰਾਤ ਸੈਲੀਬ੍ਰੇਟ ਕੀਤਾ। ਪਿਆਰ ਅਤੇ ਪ੍ਰਾਰਥਨਾਵਾਂ ਹਮੇਸ਼ਾ।

ਹੁਣ ਅਨੁਪਮ ਖੇਰ ਦੀ ਇਸ ਗੱਲ ਨਾਲ ਇਹ ਅੰਦਾਜ਼ਾ ਲੱਗਦਾ ਹੈ ਕਿ ਕਪਿਲ ਨੇ ਖੁਦ ਨੂੰ ਪਾਕਿ ਸਾਫ ਦਿਖਾਉਂਦੇ ਹੋਏ ਅਨੁਪਮ ਖੇਰ ਦੀ ਗੱਲ ਦਾ ਅੱਧਾ ਸੱਚ ਹੀ ਦੁਨੀਆ ਸਾਹਮਣੇ ਰੱਖਿਆ। ਜਦੋਂ ਕਿ ਕਸ਼ਮੀਰ ਫਾਈਲਸ ਦੇ ਪ੍ਰਮੋਸ਼ਨ ਨੂੰ ਲੈ ਕੇ ਸੱਚ ਕੁਝ ਹੋਰ ਵੀ ਸੀ।ਜਿਸ ਵੀਡੀਓ ਨੂੰ ਕਪਿਲ ਨੇ ਸ਼ੇਅਰ ਕੀਤਾ ਉਸ ਵਿਚ ਅਨੁਪਮ ਖੇਰ ਕਹਿੰਦੇ ਹਨ। ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਦਿ ਕਪਿਲ ਸ਼ਰਮਾ ਸ਼ੋਅ ਲਈ ਕਾਲ ਆਇਆ ਸੀ, ਪਰ ਮੈਂ ਆਪਣੇ ਮੈਨੇਜਰ ਨੂੰ ਕਿਹਾ ਕਿ ਇਹ ਫਿਲਮ ਬਹੁਤ ਹੀ ਸੀਰੀਅਸ ਹੈ, ਮੈਂ ਇਸ ਵਿਚ ਨਹੀਂ ਜਾ ਸਕਦਾ ਹਾਂ। ਮੈਂ ਇਥੇ ਆਪਣੀ ਗੱਲ ਰੱਖਣਾ ਚਾਹੁੰਦਾ ਹਾਂ। ਇਹ 2 ਮਹੀਨੇ ਪਹਿਲਾਂ ਦੀ ਗੱਲ ਹੈ। ਮੈਨੂੰ ਕਿਹਾ ਗਿਆ ਕਿ ਤੁਸੀਂ ਆ ਜਾਓ। ਤਾਂ ਮੈਨੂੰ ਲੱਗਾ ਕਿ ਮੈਂ ਪਹਿਲਾਂ ਵੀ ਇਸ ਸ਼ੋਅ ਵਿਚ ਜਾ ਚੁੱਕਾ ਹਾਂ ਅਤੇ ਇਹ ਇਕ ਫਨੀ ਸ਼ੋਅ ਹੈ। ਫਨੀ ਸ਼ੋਅ ਕਰਨਾ ਬਹੁਤ ਮੁਸ਼ਕਲ ਗੱਲ ਹੈ। ਉਥੇ ਹੀ ਦਿ ਕਸ਼ਮੀਰ ਫਾਈਲਸ ਦੇ ਬਾਕਸ ਆਫਿਸ ਦੀ ਗੱਲ ਕਰੀਏ ਤਾਂ ਘੱਟ ਬਜਟ ਵਿਚ ਬਣੀ ਇਹ ਫਿਲਮ ਝੰਡੇ ਗੱਡ ਰਹੀ ਹੈ। 4 ਦਿਨਾਂ ਵਿਚ ਫਿਲਮ ਨੇ 42 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ, ਛੇਤੀ ਕਸ਼ਮੀਰ ਫਾਈਲਸ 50 ਕਰੋੜ ਕਲੱਬ ਵਿਚ ਐਂਟਰੀ ਕਰੇਗੀ। ਦਿ ਕਸ਼ਮੀਰ ਫਾਈਲਸ ਨੂੰ ਦਰਸ਼ਕਾਂ ਅਤੇ ਕ੍ਰਿਟਿਕਸ ਸਾਰਿਆਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ।

In The Market