ਨਵੀਂ ਦਿੱਲੀ : ਡਿਜੀਟਲ ਪੇਮੈਂਟ ਐਪ (Digital Payment App) ਦੀ ਪੇਰੈਂਟ ਕੰਪਨੀ ਵਨ97 ਕਮਿਊਨੀਕੇਸ਼ਨ (Parent Company One97 Communications) ਦੇ ਸ਼ੇਅਰ ਵਿਚ ਭਾਰੀ ਗਿਰਾਵਟ (A sharp decline) ਦਾ ਸਿਲਸਿਲਾ ਮੰਗਲਵਾਰ ਨੂੰ ਵੀ ਬਣਿਆ ਰਿਹਾ। ਇਸ ਨਾਲ ਨਿਵੇਸ਼ਕਾਂ ਦਾ ਨੁਕਸਾਨ ਹੋਰ ਵੱਧ ਗਿਆ। ਇਸ ਬਿਜ਼ਨੈੱਸ ਵੀਕ (Business Week) ਦੇ ਦੂਜੇ ਸੈਸ਼ਨ ਵਿਚ 13.37 ਫੀਸਦੀ ਤੱਕ ਦੀ ਗਿਰਾਵਟ ਦੇ ਨਾਲ ਕੰਪਨੀ ਦੇ ਸਟਾਕ ਨੇ ਨਵੇਂ ਹਿਸਟੋਰੀਕਲ (Historical) ਲੋ ਨੂੰ ਛੂ ਲਿਆ। ਇਸ ਤੋਂ ਪਿਛਲੇ ਸੈਸ਼ਨ ਵਿਚ ਵੀ ਕੰਪਨੀ ਦਾ ਸ਼ੇਅਰ ਤਕਰੀਬਨ 12 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਨਾਲ ਬੰਦ ਹੋਇਆ ਸੀ। ਪਿਛਲੇ ਸਾਲ ਨਵੰਬਰ ਵਿਚ ਲਿਸਟਿੰਗ ਤੋਂ ਬਾਅਦ ਤੋਂ ਲਗਾਤਾਰ ਕੰਪਨੀ ਦਾ ਸ਼ੇਅਰ ਲੁਢਕ ਰਿਹਾ ਹੈ।
ਐੱਨ.ਐੱਸ.ਈ. ‘ਤੇ ਦਿਨ ਦੇ ਕਾਰੋਬਾਰ ਦੌਰਾਨ ਪੇਟੀਐੱਮ. ਦੇ ਸ਼ੇਅਰ ਦੀ ਕੀਮਤ ਇਕ ਸਮੇਂ ਵਿਚ 584.55 ਰੁਪਏ ਦੇ ਹੇਠਲੇ ਪੱਧਰ ‘ਤੇ ਆ ਗਿਆ। ਇਹ ਇਸ ਸਟਾਕ ਦਾ ਹਿਸਟੋਰੀਕਲ ਲੋਅ ਹੈ। ਹਾਲਾਂਕਿ ਬਾਜ਼ਾਰ ਬੰਦ ਹੋਣ ਦੇ ਸਮੇਂ ਇਸ ਵਿਚ ਥੋੜ੍ਹਾ ਸੁਧਾਰ ਦੇਖਣ ਨੂੰ ਮਿਲਿਆ ਅਤੇ ਇਹ ਸ਼ੇਅਰ 85.80 ਰੁਪਏ ਯਾਨੀ 12.71 ਫੀਸਦੀ ਦੀ ਗਿਰਾਵਟ ਦੇ ਨਾਲ 589 ਰੁਪਏ ਦੇ ਪੱਧਰ ‘ਤੇ ਬੰਦ ਹੋਇਆ। ਬੀ.ਐੱਸ.ਈ. ‘ਤੇ ਕੰਪਨੀ ਦਾ ਸਟਾਕ ਦਿਨ ਦੇ ਕਾਰੋਬਾਰ ਦੌਰਾਨ ਡਿੱਗ ਕੇ 585 ਰੁਪਏ ਦੇ ਪੱਧਰ ‘ਤੇ ਆ ਗਿਆ। ਬਾਜ਼ਾਰ ਬੰਦ ਹੋਣ ਦੇ ਸਮੇਂ ਇਸ ਦੀ ਕੀਮਤ 592.40 ਰੁਪਏ ‘ਤੇ ਰਿਹਾ। ਇਸ ਤਰ੍ਹਾਂ ਬੀ.ਐੱਸ.ਈ. ‘ਤੇ ਕੰਪਨੀ ਦੇ ਸ਼ੇਅਰ ਦੀ ਕੀਮਤ ਵਿਚ ਸੋਮਵਾਰ ਦੇ ਮੁਕਾਬਲੇ 82.95 ਰੁਪਏ ਯਾਨੀ 12.28 ਫੀਸਦੀ ਦੀ ਟੁੱਟ ਦੇਖਣ ਨੂੰ ਮਿਲੀ।
ਵਨ 97 ਕਮਿਊਨੀਕੇਸ਼ਨ ਦੇ ਸ਼ੇਅਰਾਂ ਦੀ ਲਿਸਟਿੰਗ 18 ਨਵੰਬਰ 2021 ਨੂੰ ਹੋਈ ਸੀ। ਕੰਪਨੀ ਦੇ ਸ਼ੇਅਰ ਦੀ ਕੀਮਤ 2150 ਰੁਪਏ ਦੀ ਲਿਸਟਿੰਗ ਪ੍ਰਾਈਜ਼ ਤੋਂ ਡਿੱਗ ਕੇ 584.55 ਰੁਪਏ ‘ਤੇ ਆ ਚੁੱਕਾ ਹੈ। ਇਸ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਪੇਟੀਐੱਮ ਦਾ ਆਈ.ਪੀ.ਓ. ਸਬਸਕ੍ਰਾਈਬ ਕਰਨ ਵਾਲਿਆਂ ਨੂੰ ਪ੍ਰਤੀ ਸ਼ੇਅਰ ਹੁਣ ਤੱਕ 1565.45 ਰੁਪਏ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ। ਕੰਪਨੀ ਨੇ 6 ਸ਼ੇਅਰਾਂ ਦਾ ਲਾਟ ਸਾਈਜ਼ ਤੈਅ ਕੀਤਾ ਸੀ। ਇਸ ਤਰ੍ਹਾਂ ਪ੍ਰਤੀ ਲਾਟ ਸਾਈਜ਼ ਨਿਵੇਸ਼ਕਾਂ ਨੂੰ 9392.7 ਰੁਪਏ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ। ਲਿਸਟਿੰਗ ਤੋਂ ਬਾਅਦ ਪੇਟੀਐੱਮ ਪੇਮੈਂਟ ਬੈਂਕ ਦੇ ਸ਼ੇਅਰਾਂ ਵਿਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਸੀ। ਦੂਜੇ ਪਾਸੇ, ਸ਼ੁੱਕਰਵਾਰ ਨੂੰ ਆਰ.ਬੀ.ਆੀ. ਨੇ ਪੇ.ਟੀ.ਐੱਮ. ਪੇਮੈਂਟ ਬੈਂਕ ਦੇ ਖਿਲਾਫ ਸਖ਼ਤ ਕਾਰਵਾਈ ਦਾ ਐਲਾਨ ਕਰ ਦਿੱਤਾ। ਇਸ ਕਾਰਣ ਪਿਛਲੇ ਦੋ ਸੈਸ਼ਨ ਵਿਚ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਵਿਚ ਇੰਨੀ ਵੱਡੀ ਗਿਰਾਵਟ ਆਈ ਹੈ।



