ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਸ਼ਹਿਰ ’ਚ ਹੁਣ ਟ੍ਰੈਫਿਕ ਨਿਯਮਾਂ ਦੀ ਪਾਲਨਾ ਨਾ ਕਰਨ ਵਾਲੇ ਵਿਅਕਤੀ ਦੀ ਖੈਰ ਨਹੀਂ ਕਿਉਂਕਿ ਹੁਣ ਲੁਧਿਆਣਾ ਸ਼ਹਿਰ ਦੇ ਅਜਿਹੇ ਛੇ ਮੁੱਖ ਚੌਰਾਹੇ ਹਨ ਜੋ ਤੁਹਾਡੀਆਂ ਜੇਬਾਂ ਨੂੰ ਆਰਾਮ ਨਾਲ ਖਾਲੀ ਕਰ ਸਕਦੇ ਹਨ। ਇਹ ਚੌਰਾਹੇ ਹਨ ਢੋਲੇਵਾਲ ਚੌਕ, ਦੁਰਗਾ ਮਾਤਾ ਮੰਦਰ ਚੌਕ, ਮਾਲ ਰੋਡ ਦਾ ਛਤਰੀ ਚੌਕ, ਪੁਰਾਣਾ ਕੋਰਟ ਚੌਕ ਅਤੇ ਮਿੰਨੀ ਸਕੱਤਰੇਤ ਜਿੱਥੇ ਟ੍ਰੈਫਿਕ ਪੁਲਿਸ ਨੇ ਆਪਣੇ ਕੈਮਰੇ ਲਗਾ ਦਿੱਤੇ ਹਨ। ਇਹਨਾਂ ਕੈਮਰਿਆਂ ਰਾਹੀ ਪੁਲਿਸ ਟ੍ਰੈਫਿਕ ਤੇ ਲਗਾਤਾਰ ਨਿਗਰਾਨੀ ਰੱਖੇਗੀ।

ਦਸ ਦਈਏ ਕਿ ਜੋ ਵੀ ਵਾਹਨ ਚਾਲਕ ਜੇਬਰਾ ਕ੍ਰੋਸਿੰਗ ’ਤੇ ਨਹੀਂ ਰੁਕੇਗਾ ਜਾਂ ਫਿਰ ਰੇਡ ਲਾਈਟ ਨੂੰ ਜੰਪ ਕਰੇਗਾ ਤਾਂ ਉਹਨੂੰ ਕੈਮਰਾ ਤੁਰੰਤ ਹੀ ਸੇਂਸਰ ’ਚ ਕੈਦ ਕਰ ਲੇਵੇਗਾ ਤੇ ਇਸ ਨੂੰ ਸਿੱਧਾਂ ਟ੍ਰੈਫਿਕ ਹੈੱਡਕੁਆਰਟਰ ’ਚ ਭੇਜ ਦੇਵੇਗਾ। ਜਿੱਥੇ ਵਾਹਨਾ ਚਾਲਕ ਦਾ ਈ-ਚਾਲਾਨ ਕੱਟ ਦਿੱਤਾ ਜਾਵੇਗਾ। ਇਹਨਾਂ ਹੀ ਨਹੀਂ ਜੋ ਵਿਅਕਤੀ ਲਗਾਤਾਰ 10 ਵਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਉਸਦਾ ਡ੍ਰਾਈਵਿੰਗ ਲਾਈਸੈਂਸ 6 ਮਹੀਨਿਆਂ ਦੇ ਲਈ ਮੁਲਤਵੀ ਕਰ ਦਿੱਤਾ ਜਾਵੇਗਾ। ਭੀੜ ਭਾੜ ਵਾਲੇ ਸ਼ਹਿਰ ਲੁਧਿਆਣਾ ’ਚ ਇਕ ਉਮੀਦ ਦੀ ਕਿਰਨ ਦਿਖੀ ਹੈ ਕਿ ਸ਼ਾਇਦ ਇਸ ਸਖਤੀ ਤੋਂ ਬਾਅਦ ਟ੍ਰੈਫਿਕ ’ਚ ਕੁਝ ਸੁਧਾਰ ਹੋ ਜਾਵੇ ਅਤੇ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲੱਗ ਜਾਣ।
