India vs Bangladesh: 130 ਦੌੜਾਂ ਤੋਂ ਭਾਰਤ ਦੀ ਸ਼ਾਨਦਾਰ ਜਿੱਤ ! ਜਾਣੋ ਕੌਣ ਰਿਹਾ “ਮੈਨ ਆਫ ਦ ਮੈਚ “

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸ਼ਨੀਵਾਰ ਨੂੰ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ ਵਿਖੇ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾਣ ਵਾਲੇ ਪਹਿਲੇ ਟੈਸਟ ਮੈਚ ਵਿੱਚ 130 ਦੌੜਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸ਼ਨੀਵਾਰ ਨੂੰ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ ਵਿਖੇ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾਣ ਵਾਲੇ ਪਹਿਲੇ ਟੈਸਟ ਮੈਚ ਵਿੱਚ 130 ਦੌੜਾਂ ਨਾਲ  ਭਾਰਤ ਨੇ ਬੰਗਲਾਦੇਸ਼ ਨੂੰ ਪਿਛੇ ਛੱਡ ਦੀਆਂ ਸ਼ਾਨਦਾਰ ਜਿੱਤ ਹਾਸਿਲ ਕੀਤੀ। ਸੀਰੀਜ਼ ਦਾ ਇੱਕ ਮੈਚ ਹੱਲੇ ਖੇਡਿਆ ਜਾਣਾ ਬਾਕੀ ਹੈ। ਦੂਜਾ ਅਤੇ ਅੰਤਿਮ ਟੈਸਟ ਮੈਚ 22 ਨਵੰਬਰ ਤੋਂ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿਖੇ ਖੇਡਿਆ ਜਾਣਾ ਹੈ। ਇਹ ਟੈਸਟ ਮੈਚ ਡੇ-ਨਾਈਟ ਫਾਰਮੈਟ ਵਿਚ ਖੇਡਿਆ ਜਾਵੇਗਾ।

ਇੰਦੌਰ ਟੈਸਟ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਦੀ ਟੀਮ ਪਹਿਲੀ ਪਾਰੀ ਵਿੱਚ 150 ਦੌੜਾਂ ‘ਤੇ ਹਾਰ ਗਈ । ਇਸ ਦੇ ਜਵਾਬ ਵਿੱਚ ਭਾਰਤ ਨੇ ਆਪਣੀ ਪਹਿਲੀ ਪਾਰੀ ‘ਚ 6 ਵਿਕਟਾਂ ‘ਤੇ 493 ਦੌੜਾਂ ਬਣਾ ਕੇ ਆਪਣੀ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤ ਨੂੰ ਪਹਿਲੀ ਪਾਰੀ ਦੇ ਅਧਾਰ ‘ਤੇ 343 ਦੌੜਾਂ ਦੀ ਲੀਡ ਮਿਲੀ ਸੀ। ਦੂਜੀ ਪਾਰੀ ਵਿਚ, ਭਾਰਤੀ ਗੇਂਦਬਾਜ਼ਾਂ ਨੇ ਮਹਿਮਾਨ ਟੀਮ ਬੰਗਲਾਦੇਸ਼ ਨੂੰ 213 ਦੌੜਾਂ ‘ਤੇ ਢੇਰ ਕਰ ਦਿੱਤਾ ਅਤੇ ਪਹਿਲੀ ਪਾਰੀ ‘ਚ 130 ਦੌੜਾਂ ਨਾਲ ਜਿੱਤ ਹਾਸਲ ਕੀਤੀ। ਦੂਜੀ ਪਾਰੀ ‘ਚ ਮਹਿਮਾਨ ਟੀਮ ਲਈ ਸਭ ਤੋਂ ਵੱਧ ਦੌੜਾਂ ਮੁਸ਼ਫਿਕੁਰ ਰਹੀਮ ਨੇ ਬਣਾਏ।

ਉਨ੍ਹਾਂ 150 ਗੇਂਦਾਂ ਵਿੱਚ 7 ਚੌਂਕਿਆਂ ਦੀ ਮਦਦ ਨਾਲ 64 ਦੌੜਾਂ ਬਣਾਈਆਂ। ਰਹੀਮ ਤੋਂ ਇਲਾਵਾਂ, ਲਿਟਨ ਦਾਸ ਨੇ 35 ਅਤੇ ਮੇਹਦੀ ਹਸਨ ਮਿਰਾਜ ਨੇ 38 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤ ਵਲੋਂ ਦੂਜੀ ਪਾਰੀ ‘ਚ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸਭ ਤੋਂ ਵੱਧ ਚਾਰ ਵਿਕੇਟ ਲਏ। ਰਵੀਚੰਦਰਨ ਅਸ਼ਵਿਨ ਅਤੇ ਉਮੇਸ਼ ਯਾਦਵ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ,  ਜਦਕਿ ਤਜਰਬੇਕਾਰ ਇਸ਼ਾਂਤ ਸ਼ਰਮਾ ਨੇ ਇਕ ਵਿਕਟ ਲਿਆ।ਭਾਰਤ ਲਈ ਇਸ ਮੈਚ ਵਿੱਚ ਮੁਹੰਮਦ ਸ਼ਮੀ ਨੇ 7, ਰਵੀਚੰਦਰਨ ਅਸ਼ਵਿਨ ਨੇ 5, ਉਮੇਸ਼ ਯਾਦਵ ਨੇ 4 ਅਤੇ ਇਸ਼ਾਂਤ ਸ਼ਰਮਾ ਨੇ 3 ਵਿਕਟ ਲਏ। ਭਾਰਤ ਲਗਾਤਾਰ 6 ਮੈਚ ਜਿੱਤਣ ਤੋਂ  ਬਾਅਦ 300 ਅੰਕਾਂ ਨਾਲ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਵਿੱਚ ਸ਼ਿਖਰ ‘ਤੇ ਪਹੁੰਚ ਗਿਆ ਹੈ।

ਦੂਜੀ ਪਾਰੀ ਵਿੱਚ ਬੰਗਲਾਦੇਸ਼ ਟੀਮ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ। ਸਲਾਮੀ ਬੱਲੇਬਾਜ਼ ਇਮਰੂਲ ਕੈਸ ਇਕ ਵਾਰ ਫਿਰ ਅਸਫਲ ਰਹੇ ਅਤੇ ਛੇ ਦੌੜਾਂ ਦੇ ਨਿੱਜੀ ਸਕੋਰ ‘ਤੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਦਾ ਸ਼ਿਕਾਰ ਬਣੇ। ਕੇਵਲ 16 ਸਕੋਰ ਤੇ ਮਹਿਮਾਨ ਟੀਮ ਦਾ ਦੂਜਾ ਝਟਕਾ ਲੱਗਿਆ, ਜਦੋਂ ਇਸ਼ਾਂਤ ਸ਼ਰਮਾ ਨੇ ਸਰਬੋਤਮ ਗੇਂਦ ਸੁੱਟੀ ਅਤੇ ਸ਼ਾਦਮਾਨ ਇਸਲਾਮ (6) ਨੂੰ ਪਵੇਲੀਅਨ ਦਾ ਰਸਤਾ ਦਿਖਾਇਆ।ਕਪਤਾਨ ਮੋਮਿਨੂਲ ਹੱਕ ਵੀ ਆਪਣੀ ਟੀਮ ਦੀ ਖਰਾਬ ਪਾਰੀ ਨੂੰ ਸੰਭਾਲ ਨਹੀਂ ਸਕੇ ਅਤੇ 7 ਦੇ ਨਿੱਜੀ ਸਕੋਰ ‘ਤੇ ਮੁਹੰਮਦ ਸ਼ਮੀ ਦੀ ਤੇਜ ਬਾਲ ਦਾ ਸ਼ਿਕਾਰ ਬਣੇ। ਸ਼ਮੀ ਵੀ ਕੁਲ 44 ਦੌੜਾ ‘ਤੇ ਢੇਰ ਹੋ ਗਏ । ਮੁਹੰਮਦ ਸ਼ਮੀ ਨੇ ਮੋਮਿਨੁਲ ਹੱਕ ਨੂੰ 7 ਅਤੇ ਮਹਿਮੂਦੁੱਲਾ ਨੂੰ 15 ਦੌੜਾਂ ‘ਤੇ ਆਉਟ ਕੀਤਾ। ਇਸ ਤੋਂ ਬਾਅਦ ਅਸ਼ਵਿਨ ਨੇ ਲਿਨਟਨ ਦਾਸ 35 ਦੋੜਾਂ ਤੇ ਪੇਵੇਲੀਅਨ ਵਾਪਸ ਭੇਜਿਆ ।

493 ਦੌੜਾਂ ‘ਤੇ ਭਾਰਤ ਨੇ ਪਹਿਲੀ ਪਾਰੀ ਐਲਾਨੀ

ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 6 ਵਿਕਟਾਂ ‘ਤੇ 493 ਦੌੜਾਂ ਬਣਾ ਕੇ ਸ਼ਾਨਦਾਰ ਜਿੱਤ ਘੋਸ਼ਿਤ ਕੀਤੀ। ਭਾਰਤ ਨੂੰ ਪਹਿਲੀ ਪਾਰੀ ਦੇ ਅਧਾਰ ‘ਤੇ 343 ਦੌੜਾਂ ਦੀ ਲੀਡ ਮਿਲੀ। ਮਯੰਕ ਅਗਰਵਾਲ ਨੇ ਟੀਮ ਇੰਡੀਆ ਲਈ ਪਹਿਲੀ ਪਾਰੀ ਵਿਚ ਆਪਣੇ ਟੈਸਟ ਕਰੀਅਰ ਦਾ ਦੂਜਾ ਦੋਹਰਾ ਸੈਂਕੜਾ ਲਗਾਇਆ। ਮਯੰਕ ਅਗਰਵਾਲ ਨੇ 330 ਗੇਂਦਾਂ ‘ਤੇ 243 ਦੌੜਾਂ ਬਣਾਈਆਂ। ਅਜਿੰਕਿਆ ਰਹਾਣੇ ਨੇ 86, ਚੇਤੇਸ਼ਵਰ ਪੁਜਾਰਾ ਨੇ 54 ਅਤੇ ਰਵਿੰਦਰ ਜਡੇਜਾ ਨੇ ਅਜੇਤੂ 60 ਦੌੜਾਂ ਬਣਾਈਆਂ। ਬੰਗਲਾਦੇਸ਼ ਵੱਲੋਂ ਅਬੂ ਜਾਇਦ ਨੇ 4 ਵਿਕਟਾਂ ਲਏ।

ਮਯੰਕ ਅਗਰਵਾਲ ਬਣੇ “ਮੈਨ ਆਫ ਦ ਮੈਚ “

ਮਯੰਕ ਅਗਰਵਾਲ ਨੇ ਸ਼ਾਨਦਾਰ ਫਾਰਮ ਬਣਾਈ ਰੱਖਿਆ ਅਤੇ ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੈਸਟ ਮੈਚ ਵਿੱਚ ਦੋਹਰਾ ਸੈਂਕੜਾ ਜੜਿਆ। ਮਯੰਕ ਅਗਰਵਾਲ ਨੇ 330 ਗੇਂਦਾਂ ‘ਤੇ 243 ਦੌੜਾਂ ਬਣਾਈਆਂ ਅਤੇ 28 ਚੌਕਿਆਂ ਤੋਂ ਇਲਾਵਾ 8 ਛੱਕੇ ਲਗਾਏ। ਇਹ ਮਯੰਕ ਦੇ ਟੈਸਟ ਕਰੀਅਰ ਦਾ ਦੂਜਾ ਦੋਹਰਾ ਸੈਂਕੜਾ ਹੈ। ਮਯੰਕ ਅਗਰਵਾਲ ਨੇ ਪਿਛਲੇ ਮਹੀਨੇ ਵਿਸ਼ਾਖਾਪਟਨਮ ਵਿੱਚ ਦੱਖਣੀ ਅਫਰੀਕਾ ਵਿਰੁੱਧ ਟੈਸਟ ਮੈਚ ਵਿੱਚ 215 ਦੌੜਾਂ ਬਣਾਈਆਂ ਸਨ। ਇਹ ਉਸ ਦੇ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਸੀ। ਮਯੰਕ ਅਗਰਵਾਲ ਨੇ ਇਸ ਮੈਚ ਵਿਚ 371 ਗੇਂਦਾਂ ਦਾ ਸਾਹਮਣਾ ਕਰਦਿਆਂ, 23 ਚੌਕੇ ਅਤੇ 6 ਛੱਕੇ ਜੜੇ ਅਤੇ “ਮੈਨ ਆਫ ਦ ਮੈਚ ” ਦੀ ਟਰਾਫੀ ਆਪਣੇ ਨਾਮ ਕੀਤੀ।   

Leave a Reply

Your email address will not be published. Required fields are marked *