ਚੰਡੀਗੜ੍ਹ: ਅੱਜ ਪੰਜਾਬ ਨੂੰ ਆਪਣਾ ਨਵਾਂ ਮੁੱਖ ਮੰਤਰੀ ਮਿਲੇਗਾ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਭਗਵੰਤ ਮਾਨ ਅੱਜ ਖਟਕੜ ਕਲਾਂ ਵਿੱਚ ਸਹੁੰ ਚੁੱਕਣਗੇ। ਇਸ ਦੌਰਾਨ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਵੀ ਮੌਜੂਦ ਰਹਿਣਗੇ।
Also Read: ਸੋਨਾ-ਚਾਂਦੀ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ, 5 ਦਿਨਾਂ ‘ਚ ਡਿੱਗੇ 3,500 ਤੱਕ ਰੇਟ
ਇਸ ਮੌਕੇ ਭਗਤ ਸਿੰਘ ਦਾ ਜੱਦੀ ਪਿੰਡ ਬਸੰਤੀ ਰੰਗ ਚ ਰੰਗਿਆ ਗਿਆ ਹੈ। ਸਹੁੰ ਚੁੱਕ ਸਮਾਗਮ ਲਈ ਸਖਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। 6 ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀਆਂ ਦੀ ਤੈਨਾਤੀ ਕੀਤੀ ਗਈ ਹੈ। ਜਲੰਧਰ-ਚੰਡੀਗੜ੍ਹ ਹਾਈਵੇਅ ਤੋਂ ਟ੍ਰੈਫਿਕ ਡਾਈਵਰਟ ਰਹੇਗਾ। ਭਗਵੰਤ ਮਾਨ ਕਰੀਬ ਕਰੀਬ 12:30 ਵਜੇ ਮੁੱਖ ਮੰਤਰੀ (Bhagwant Mann’s oath-taking ceremony ) ਵੱਜੋਂ ਹਲਫ਼ ਲੈਣਗੇ। ਇਸ ਪ੍ਰੋਗਰਾਮ ਵਿੱਚ ਆਪ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਣਗੇ। ਭਗਵੰਤ ਮਾਨ, ਕੇਜਰੀਵਾਲ ਦੇ ਨਾਲ ਹੀ ਮੁਹਾਲੀ ਤੋਂ ਕਰੀਬ 10 ਵਜੇ ਰਵਾਨਾ ਹੋਣਗੇ।
Also Read: ਮਹਿੰਗੀ ਹੋਈ Maggi, ਸਭ ਤੋਂ ਛੋਟੇ ਪੈਕ ਦੀ ਇੰਨੀ ਵਧੀ ਕੀਮਤ



