LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, 5 ਦਿਨਾਂ 'ਚ ਡਿੱਗੇ 3,500 ਤੱਕ ਰੇਟ

15m gold

ਨਵੀਂ ਦਿੱਲੀ- ਸੋਨੇ ਦੀ ਕੀਮਤ ਵਿਚ ਅੱਜ ਫਿਰ ਗਿਰਾਵਟ ਦੇਖੀ ਗਈ ਹੈ। ਐੱਮ.ਸੀ.ਐੱਕਸ. (MCX) ਉੱਤੇ ਸੋਨਾ 300 ਰੁਪਏ ਤੋਂ ਵਧੇਰੇ ਗਿਰਾਵਟ ਦੇ ਨਾਲ ਖੁੱਲ੍ਹਿਆ। ਸਵੇਰੇ 1 ਫੀਸਦੀ ਗਿਰਾਵਟ ਦੇ ਨਾਲ ਸੋਨਾ 51,715 ਉੱਤੇ ਟਰੇਡ ਕਰ ਰਿਹਾ ਸੀ। ਪਿਛਲੇ 5 ਦਿਨਾਂ ਵਿਚ ਸੋਨੇ ਦੀ ਕੀਮਤ 3500 ਰੁਪਏ ਤੋਂ ਵਧੇਰੇ ਡਿੱਗ ਚੁੱਕੀ ਹੈ।

Also Read: ਮਹਿੰਗੀ ਹੋਈ Maggi, ਸਭ ਤੋਂ ਛੋਟੇ ਪੈਕ ਦੀ ਇੰਨੀ ਵਧੀ ਕੀਮਤ

ਚਾਂਦੀ ਦੀ ਕੀਮਤ ਵਿਚ ਵੀ ਅੱਜ ਗਿਰਾਵਟ ਦਿੱਖ ਰਹੀ ਹੈ। ਚਾਂਦੀ 676 ਰੁਪਏ ਦੀ ਗਿਵਾਰਟ ਦੇ ਨਾਲ 68,168 ਰੁਪਏ ਪ੍ਰਤੀ ਕਿੱਲੋ ਦੇ ਰੇਟ ਉੱਤੇ ਟਰੇਡ ਕਰ ਰਿਹਾ ਹੈ। ਸੋਮਵਾਰ ਨੂੰ ਇਹ 68,844 ਰੁਪਏ ਦੇ ਰੇਟ ਉੱਤੇ ਬੰਦ ਹੋਇਆ ਸੀ।

Also Read: ਪੰਜਾਬ ਵਾਸੀਆਂ ਲਈ ਵੱਡੀ ਰਾਹਤ, ਕੋਰੋਨਾ ਪਾਬੰਦੀਆਂ ਹਟਾਉਣ ਦੇ ਹੁਕਮ ਜਾਰੀ

ਕਿਉਂ ਹੋ ਰਹੀ ਹੈ ਗਿਰਾਵਟ?
ਦਰਅਸਲ ਰੂਸ ਤੇ ਯੂਕਰੇਨ ਦੇ ਵਿਚਾਲੇ ਜੰਗ ਖਤਮ ਹੋਣ ਦੀ ਆਸ ਵਧਣ ਲੱਗੀ ਹੈ। ਜਿਸ ਦੇ ਚੱਲਦੇ ਨਾ ਸਿਰਫ ਸੋਨਾ-ਚਾਂਦੀ ਵਿਚ ਬਲਕਿ ਕੱਚਾ ਤੇਲ ਸਣੇ ਹੋਰ ਕਮੋਡਿਟੀ ਦੇ ਰੇਟਾਂ ਵਿਚ ਵੀ ਗਿਰਾਵਟ ਦੇਖੀ ਜਾ ਰਹੀ ਹੈ। ਸ਼ੇਅਰ ਬਾਜ਼ਾਰ ਵਿਚ ਤੇਜ਼ੀ ਦੇਖੀ ਜਾ ਰਹੀ ਹੈ ਤੇ ਇਸ ਦੇ ਹੋਰ ਵੀ ਉੱਪਰ ਜਾਣ ਦੇ ਆਸਾਰ ਹਨ। ਇਸ ਲਈ ਨਿਵੇਸ਼ਕ ਸੋਨੇ, ਚਾਂਦੀ, ਕੱਚਾ ਤੇਲ ਵਿਚੋਂ ਪੈਸੇ ਕੱਢਵਾ ਕੇ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਕਰ ਰਹੇ ਹਨ। ਅਮਰੀਕੀ ਫੈਡਰਲ ਰਿਜ਼ਰਵ ਦੀ ਦੋ ਦਿਨ ਦੀ ਬੈਠਕ ਅੱਜ ਤੋਂ ਸ਼ੁਰੂ ਹੋ ਰਹੀ ਹੈ, ਇਸ ਵਿਚ ਵਿਆਜ ਦਰਾਂ ਵਿਚ ਵਾਧੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਨਜ਼ਰ ਨਾਲ ਵੀ ਸੋਨਾ-ਚਾਂਦੀ ਦੇ ਰੇਟਾਂ ਵਿਚ ਉਤਾਰ-ਚੜਾਅ ਦੇਖਿਆ ਜਾ ਰਿਹਾ ਹੈ।

Also Read: ਐਕਸ਼ਨ 'ਚ AAP ਸਰਕਾਰ, ਸਾਬਕਾ ਵਿਧਾਇਕਾਂ ਤੇ ਮੰਤਰੀਆਂ ਨੂੰ ਸਰਕਾਰੀ ਬੰਗਲੇ ਖ਼ਾਲੀ ਕਰਨ ਦੇ ਹੁਕਮ

ਚੈੱਕ ਕਰੋ ਆਪਣੇ ਸ਼ਹਿਰ ਦਾ ਰੇਟ
ਤੁਸੀਂ ਸੋਨੇ ਦੀ ਕੀਮਤ ਆਪਣਾ ਘਰ ਬੈਠੇ ਵੀ ਚੈੱਕ ਕਰ ਸਕਦੇ ਹੋ। ਇੰਡੀਅਨ ਬੁਲਿਅਨ ਐਂਡ ਜਵੈਲਰਸ ਐਸੋਸੀਏਸ਼ਨ ਦੇ ਮੁਤਾਬਕ ਤੁਸੀਂ ਸਿਰਫ 8955664433 ਨੰਬਰ ਉੱਤੇ ਮਿਸਡ ਕਾਲ ਦੇ ਕੇ ਪ੍ਰਾਈਸ ਚੈੱਕ ਕਰ ਸਕਦੇ ਹੋ। ਤੁਸੀਂ ਜਿਸ ਨੰਬਰ ਤੋਂ ਮੈਸੇਜ ਕਰਦੇ ਹੋ ਉਸੇ ਨੰਬਰ ਉੱਤੇ ਮੈਸੇਜ ਆ ਜਾਵੇਗਾ।

ਅਸਲੀ ਨਕਲੀ ਸੋਨੇ ਦੀ ਜਾਂਚ ਕਰੋ
ਸੋਨੇ ਦੀ ਸ਼ੁੱਧਤਾ ਨੂੰ ਚੈੱਕ ਕਰਨ ਦੇ ਲਈ ਤੁਸੀਂ ਸਰਕਾਰੀ ਐਪ ਦੀ ਵੀ ਵਰਤੋਂ ਕਰ ਸਕਦੇ ਹੋ। 'BIS Care App' ਦੇ ਰਾਹੀਂ ਤੁਸੀਂ ਗੋਲਡ ਦੀ ਗੁਣਤਾ ਚੈੱਕ ਕਰ ਸਕਦੇ ਹੋ ਕਿ ਉਹ ਅਸਲੀ ਹੈ ਜਾਂ ਨਕਲੀ। ਇਸ ਤੋਂ ਇਲਾਵਾ ਤੁਸੀਂ ਇਸ ਐਪ ਦੇ ਰਾਹੀਂ ਸ਼ਿਕਾਇਤ ਵੀ ਕਰ ਸਕਦੇ ਹੋ।

In The Market