LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਹਿੰਗੀ ਹੋਈ Maggi, ਸਭ ਤੋਂ ਛੋਟੇ ਪੈਕ ਦੀ ਇੰਨੀ ਵਧੀ ਕੀਮਤ

15m maggi

ਨਵੀਂ ਦਿੱਲੀ- ਮਾਰਚ ਮਹੀਨੇ ਵਿਚ ਦੁੱਧ, ਕਮਰਸ਼ੀਅਲ ਸਿਲੰਡਰ ਦੇ ਬਾਅਦ ਹੁਣ Maggi, ਕਾਫੀ ਤੇ ਕਾਰਟਨ ਵਾਲੇ ਦੁੱਧ ਦਾ ਰੇਟ ਵਧ ਗਿਆ ਹੈ। ਨੌਜਵਾਨਾਂ ਵਿਚ ਪਾਪੁਲਰ ਮੈਗੀ ਦਾ ਛੋਟਾ ਪੈਕ ਹੁਣ 14 ਰੁਪਏ ਵਿਚ ਮਿਲੇਗਾ। Maggi ਬਣਾਉਣ ਵਾਲੀ Nestle ਨੇ ਛੋਟੇ ਪੈਕ ਦੀ ਕੀਮਤ 12 ਰੁਪਏ ਤੋਂ ਵਧਾ ਕੇ 14 ਰੁਪਏ ਕਰ ਦਿੱਤੀ ਹੈ। ਕੰਪਨੀ ਨੇ ਚਾਹ, ਕਾਫੀ ਤੇ ਦੁੱਧ ਦੇ ਰੇਟ ਵੀ ਵਧਾ ਦਿੱਤੇ ਹਨ। ਦੂਜੀ ਪ੍ਰਮੁੱਖ ਐੱਫ.ਐੱਮ.ਸੀ.ਜੀ. ਕੰਪਨੀ Hinustan Unilever ਨੇ ਵੀ ਇਨ੍ਹਾਂ ਉਤਪਾਦਾਂ ਦੇ ਰੇਟ ਵਧਾ ਦਿੱਤੇ ਹਨ। ਇਨ੍ਹਾਂ ਕੰਪਨੀਆਂ ਦੇ ਮੁਤਾਬਕ ਲਾਗਤ ਵਧਣ ਨਾਲ ਇਨ੍ਹਾਂ ਉਤਪਾਦਾਂ ਦੇ ਰੇਟਾਂ ਵਿਚ ਵਾਧਾ ਕੀਤਾ ਗਿਆ ਹੈ।

Also Read: ਪੰਜਾਬ ਵਾਸੀਆਂ ਲਈ ਵੱਡੀ ਰਾਹਤ, ਕੋਰੋਨਾ ਪਾਬੰਦੀਆਂ ਹਟਾਉਣ ਦੇ ਹੁਕਮ ਜਾਰੀ

ਮੈਗੀ ਦੇ ਰੇਟ ਵਧੇ
ਨੈਸਲੇ ਇੰਡੀਆ ਨੇ ਮੈਗੀ ਨਿਊਡਲਸ ਦੇ ਰੇਟ ਵਿਚ 9 ਤੋਂ 16 ਫੀਸਦੀ ਦਾ ਵਾਧਾ ਕੀਤਾ ਹੈ। ਰੇਟ ਵਿਚ ਇਸ ਵਾਧੇ ਦੇ ਬਾਅਦ 70 ਗ੍ਰਾਮ ਦੇ ਮੈਗੀ ਨਿਊਡਲਸ ਦੇ ਪੈਕੇਟ ਦਾ ਰੇਟ 12 ਰੁਪਏ ਤੋਂ ਵਧਾ ਕੇ 14 ਰੁਪਏ ਕਰ ਦਿੱਤਾ ਗਿਆ ਹੈ। ਉਥੇ ਹੀ ਮੈਗੀ ਮਸਾਲਾ ਨਿਊਡਲਸ ਦਾ 140 ਗ੍ਰਾਮ ਦਾ ਪੈਕ ਹੁਣ ਤਿੰਨ ਰੁਪਏ ਜਾਂ 12.5 ਫੀਸਦੀ ਮਹਿੰਗਾ ਹੋ ਗਿਆ ਹੈ। ਉਥੇ ਹੀ 560 ਗ੍ਰਾਮ ਦਾ ਪੈਕ 96 ਰੁਪਏ ਤੋਂ ਵਧਕੇ 105 ਰੁਪਏ ਦਾ ਹੋ ਗਿਆ ਹੈ। 

Also Read: ਐਕਸ਼ਨ 'ਚ AAP ਸਰਕਾਰ, ਸਾਬਕਾ ਵਿਧਾਇਕਾਂ ਤੇ ਮੰਤਰੀਆਂ ਨੂੰ ਸਰਕਾਰੀ ਬੰਗਲੇ ਖ਼ਾਲੀ ਕਰਨ ਦੇ ਹੁਕਮ

ਦੁੱਧ ਦੇ ਰੇਟ ਵਿਚ ਹੋਇਆ ਇੰਨਾ ਵਾਧਾ
ਨੈਸਲੇ ਨੇ A+milk 1 ਲੀਟਰ ਦੇ ਕਾਰਟਨ ਪੈਕ ਦੀ ਕੀਮਤ 75 ਰੁਪਏ ਤੋਂ ਵਧਾ ਕੇ 78 ਰੁਪਏ ਕਰ ਦਿੱਤੀ ਹੈ। Nescafe Classic Coffee Powder ਦੀ ਕੀਮਤ ਵਿਚ ਤਿੰਨ ਤੋਂ ਸੱਤ ਫੀਸਦੀ ਦਾ ਵਾਧਾ ਕੀਤਾ ਗਿਆ ਹੈ। Nescafe Classic 25 ਗ੍ਰਾਮ ਪੈਕ ਦੀ ਕੀਮਤ 2.5 ਫੀਸਦੀ ਦੇ ਵਾਧੇ ਨਾਲ 78 ਰੁਪਏ ਤੋਂ ਵਧ ਕੇ 80 ਰੁਪਏ ਹੋ ਗਈ ਹੈ। ਕੰਪਨੀ ਨੇ Nescafe Classic 50 ਗ੍ਰਾਮ ਪੈਕ ਦੀ ਕੀਮਤ 3.4 ਫੀਸਦੀ ਵਧਾ ਦਿੱਤੀ ਹੈ। ਹੁਣ ਇਹ ਪੈਕ 150 ਰੁਪਏ ਵਿਚ ਮਿਲੇਗਾ।

Also Read: ਬਦਮਾਸ਼ਾਂ ਨੇ ਘਰ ’ਚ ਵੜ ਕੇ ਬੱਚਿਆਂ ਦੇ ਸਾਹਮਣੇ ਮਾਂ ਨੂੰ ਮਾਰੀਆਂ 12 ਗੋਲੀਆਂ, ਮੌਤ

HUL ਨੇ ਕੀਮਤਾਂ ਵਿਚ ਕੀਤਾ ਵਾਧਾ
ਹਿੰਦੁਸਤਾਨ ਯੂਨੀਲੀਵਰ ਲਿਮਟਿਡ ਨੇ Bru Coffee Powder ਦੀ ਕੀਮਤ ਵਿਚ 3-7 ਫੀਸਦੀ ਦਾ ਵਾਧਾ ਕੀਤਾ ਹੈ। Bru Gold Coffee Powder ਜਾਰ ਤਿੰਨ ਫੀਸਦੀ ਮਹਿੰਗੇ ਹੋ ਗਏ ਹਨ। ਇੰਸਟੈਂਟ ਕਾਫੀ ਦਾ ਪਾਊਚ ਵੀ 3 ਤੋਂ 6.66 ਫੀਸਦੀ ਤੱਕ ਮਹਿੰਗਾ ਹੋ ਗਿਆ ਹੈ।

In The Market