ਲਿਵਰ ਨੂੰ ਹੈਲਦੀ ਬਣਾਈ ਰੱਖਦੀਆਂ ਹਨ ਇਹ 6 ਚੀਜ਼ਾਂ

ਨਵੀਂ ਦਿੱਲੀ : ਲਿਵਰ (Liver) ਨੂੰ ਸਰੀਰ ਦਾ ਪਾਵਰ ਹਾਊਸ (Power house) ਕਿਹਾ ਜਾਂਦਾ ਹੈ। ਇਹ ਸਰੀਰ ਵਿਚ ਸਾਰੇ ਜ਼ਰੂਰੀ ਕੰਮ ਕਰਦਾ ਹੈ ਅਤੇ ਵਿਟਾਮਿਨ,…

ਨਵੀਂ ਦਿੱਲੀ : ਲਿਵਰ (Liver) ਨੂੰ ਸਰੀਰ ਦਾ ਪਾਵਰ ਹਾਊਸ (Power house) ਕਿਹਾ ਜਾਂਦਾ ਹੈ। ਇਹ ਸਰੀਰ ਵਿਚ ਸਾਰੇ ਜ਼ਰੂਰੀ ਕੰਮ ਕਰਦਾ ਹੈ ਅਤੇ ਵਿਟਾਮਿਨ, ਮਿਨਰਲਸ (Vitamins, minerals), ਕਾਰਬੋਹਾਈਡ੍ਰੇਟ (Carbohydrates) ਨੂੰ ਵਧਾਉਣ ਦੇ ਨਾਲ-ਨਾਲ ਪ੍ਰੋਟੀਨ (Protein), ਕੋਲੇਸਟ੍ਰੋਲ (Cholesterol) ਅਤੇ ਪਿੱਤ ਦੇ ਉਤਪਾਦਨ ਵਿਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਅਲਕੋਹਲ (Alcohol), ਦਵਾਈਆਂ ਅਤੇ ਜ਼ਹਿਰੀਲੇ ਪਦਾਰਥਾਂ (Toxic substances) ਨੂੰ ਵੀ ਸਰਾਰ ਵਿਚ ਬਾਰੀਕ ਕਰਨ ਦਾ ਕੰਮ ਕਰਦਾ ਹੈ। ਹੈਲਥ ਐਕਸਪਰਟਸ (Health experts) ਮੁਤਾਬਕ ਸਰੀਰ ਨੂੰ ਸਿਹਤਮੰਦ (Healthy) ਬਣਾਈ ਰੱਖਣ ਲਈ ਲਿਵਰ ਦਾ ਚੰਗਾ ਹੋਣਾ ਲਾਜ਼ਮੀ ਹੈ। ਬੈਲੇਂਸਡ ਡਾਈਟ (Balanced diet) ਯਾਨੀ ਸੰਤੁਲਿਤ ਖਾਣਾ ਇਸ ਵਿਚ ਇਕ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਚਾਹ ਵਿਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਲਿਵਰ ਦੀ ਸਿਹਤ ਨੂੰ ਵਧਾਉਣ ਵਿਚ ਮਦਦ ਕਰਦੇ ਹੈ। ਬਲੈਕ ਅਤੇ ਗ੍ਰੀਨ ਟੀ ਲਿਵਰ ਵਿਚ ਐਂਜਾਈਮ ਅਤੇ ਵਸਾ ਦੇ ਪੱਧਰ ਨੂੰ ਬਿਹਤਰ ਬਣਾਉਂਦੀ ਹੈ। ਇਸ ਦੇ ਨਿਯਮਿਤ ਸੇਵਨ ਨਾਲ ਲਿਵਰ ਹੈਲਦੀ ਬਣਿਆ ਰਹਿੰਦਾ ਹੈ। ਵਿਸ਼ੇਸ਼ ਰੂਪ ਨਾਲ, ਗ੍ਰੀਨ ਟੀ ਲਿਵਰ ਐਂਜਾਈਮ ਦੇ ਪੱਧਰ ਵਿਚ ਸੁਧਾਰ ਕਰਦੀ ਹੈ। ਆਕਸੀਡੇਟਿਵ ਤਣਾਅ ਨੂੰ ਘੱਟ ਕਰਦੀ ਹੈ ਅਤੇ ਲਿਵਰ ਦੀ ਚਰਬੀ ਨੂੰ ਘਟਾਉਂਦੀ ਹੈ। Also Read : ਭਾਰਤੀ ਨਾਗਰਿਕ ਖਾਰਕੀਵ ਤੁਰੰਤ ਖਾਲੀ ਕਰਨ, ਐਡਵਾਇਜ਼ਰੀ ਜਾਰੀ ਹੁੰਦੇ ਹੀ ਮਿਜ਼ਾਈਲ ਅਟੈਕ

Orange and Grapes for Diabetes and other diseases ! | Health & Fitness ,  fruits, Diabetes, Grapes, Oranges, artery health
ਟੋਫੂ- ਟੋਫੂ ਸੋਇਆ ਨਾਲ ਬਣਿਆ ਹੁੰਦਾ ਹੈ ਇਸ ਲਈ ਇਹ ਲਿਵਰ ਲਈ ਚੰਗਾ ਹੈ। ਇਹ ਲਿਵਰ ਵਿਚ ਵਸਾ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਇਹ ਪ੍ਰੋਟੀਨ ਦਾ ਇਕ ਬਿਹਤਰ ਬਦਲ ਹੈ ਅਤੇ ਲਿਵਰ ਲਈ ਬਹੁਤ ਚੰਗਾ ਹੈ। ਕੁਝ ਸੋਇਆ ਫੂਡਸ ਵਿਚ ਫਲੀਆਂ, ਸੋਇਆਬੀਨ ਸਪ੍ਰਾਊਟਸ ਅਤੇ ਸੋਇਆ ਨਟਸ ਸ਼ਾਮਲ ਹੈ।  ਫਲ- ਘੱਟ ਮਾਤਰਾ ਵਿਚ ਫਲ ਵੀ ਲਿਵਰ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੇ ਹਨ। ਸੰਤਰੇ ਅਤੇ ਅੰਗੂਰ ਵਰਗੇ ਖੱਟੇ ਫਲ ਲਿਵਰ ਲਈ ਜ਼ਿਆਦਾ ਚੰਗੇ ਹੁੰਦੇ ਹਨ। ਸੰਤਰੇ ਵਿਚ ਮੌਜੂਦ ਵਿਟਾਮਿਨ ਸੀ ਲਿਵਰ ਵਿਚ ਫੈਟ ਇਕੱਠੀ ਹੋਣ ਤੋਂ ਰੋਕਣ ਵਿਚ ਮਦਦ ਕਰਦਾ ਹੈ। ਅੰਗੂਰ ਵਿਚ ਮੌਜੂਦ ਐਂਟੀਆਕਸੀਡੈਂਟ ਵੀ ਲਿਵਰ ਨੂੰ ਸੁਰੱਖਿਅਤ ਰੱਖਦੇ ਹਨ। ਇਹ ਐਂਟੀਆਕਸੀਡੈਂਟ ਲਿਵਰ ਨੂੰ ਡੈਮੇਜ ਹੋਣ ਤੋਂ ਬਚਾਉਂਦੇ ਹਨ। ਇਸੇ ਤਰ੍ਹਾਂ ਬਲੂਬੇਰੀ ਦਾ ਅਰਕ ਅਤੇ ਅੰਗੂਰ ਦੇ ਬੀਜ ਦਾ ਅਰਕ ਲਿਵਰ ਕੈਂਸਰ ਕੋਸ਼ੀਕਾਵਾਂ ਦੇ ਵਿਕਾਸ ਨੂੰ ਮੱਧਮ ਕਰਦਾ ਹੈ। ਓਟਸ- ਓਟਸ ਫਾਈਬਰ ਨਾਲ ਭਰਪੂਰ ਹੁੰਦੇ ਹਨ ਅਤੇ ਲਿਵਰ ਲਈ ਬਹੁਤ ਚੰਗੇ ਮੰਨੇ ਜਾਂਦੇ ਹਨ। ਐਂਟੀਆਕਸੀਡੈਂਟ ਨਾਲ ਭਰਪੂਰ ਹੋਣ ਕਾਰਣ ਓਟਸ ਲਿਵਰ ਦੀ ਰਿਕਵਰੀ ਤੇਜ਼ੀ ਨਾਲ ਕਰਦੇ ਹਨ। Also Read : ਡਰੱਗਜ਼ ਕੇਸ ‘ਚ ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਨੂੰ ਕਲੀਨਚਿੱਟ? ਐੱਨ.ਸੀ.ਬੀ. ਨੇ ਦਿੱਤੀ ਸਫਾਈ 

The health benefits of tofu | BBC Good Food

ਇਹ ਲਿਵਰ ਦੀਆਂ ਨੁਕਸਾਨੀਆਂ ਕੋਸ਼ੀਕਾਵਾਂ ਨੂੰ ਹੋਰ ਨੁਕਸਾਨ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਮੱਧਮ ਕਰਦੇ ਹਨ। ਅਨਾਜ ਅਤੇ ਬੀਨਸ ਵਿਚ ਵੀ ਫਾਈਬਰ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਕੌਫੀ- ਸੰਤੁਲਿਤ ਮਾਤਰਾ ਵਿਚ ਕੌਫੀ ਪਾਣੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਹ ਲਿਵਰ ਦੀ ਬੀਮਾਰੀ ਦੇ ਖਤਰੇ ਨੂੰ ਘੱਟ ਕਰਦਾ ਹੈ। ਸਟੱਡੀਜ਼ ਤੋਂ ਪਤਾ ਚੱਲਦਾ ਹੈ ਕਿ ਕੌਫੀ ਪੀਣ ਨਾਲ ਸਿਰੋਸਿਸ, ਜਾਂ ਸਥਾਈ ਲਿਵਰ ਡੈਮੇਜ ਦਾ ਖਤਰਾ ਘੱਟ ਹੋ ਜਾਂਦਾ ਹੈ। ਘੱਟ ਮਾਤਰਾ ਵਿਚ ਕੌਫੀ ਪੀਣ ਨਾਲ ਲਿਵਰ ਕੈਂਸਰ ਹੋਣ ਦੀ ਸੰਭਾਵਨਾ ਵੀ ਘੱਟ ਰਹਿੰਦੀ ਹੈ।  ਸਬਜ਼ੀ- ਡਾਈਟ ਵਿਚ ਪੱਤੇਦਾਰ ਸਬਜ਼ੀਆਂ ਸ਼ਾਮਲ ਕਰਨ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਇਸ ਨਾਲ ਪੁਰਾਣੀਆਂ ਬੀਮਾਰੀਆਂ ਨੂੰ ਰੋਕਣ ਵਿਚ ਮਦਦ ਮਿਲ ਸਕਦੀ ਹੈ ਅਤੇ ਮਾਨਸਿਕ ਸਿਹਤ ਵਿਚ ਸੁਧਾਰ ਹੁੰਦਾ ਹੈ। ਖਾਸ ਤੌਰ ‘ਤੇ ਲਿਵਰ ਲਈ ਇਹ ਬਹੁਤ ਚੰਗੀ ਹੁੰਦੀ ਹੈ। ਇਸ ਵਿਚ ਬ੍ਰੋਕਲੀ, ਫੁੱਲ ਗੋਭੀ, ਬ੍ਰਸੇਲਸ ਸਪ੍ਰਾਊਟਸ, ਪਾਲਕ ਵਰਗੀਆਂ ਸਬਜ਼ੀਆਂ ਸ਼ਾਮਲ ਹਨ। ਹਰੀਆਂ ਸਬਜ਼ੀਆਂ ਸ਼ਕਤੀਸ਼ਾਲੀ ਗਲੂਟਾਥਿਓਨ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ ਅਤੇ ਲਿਵਰ ਦੇ ਫੰਕਸ਼ਨ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦੀ ਹੈ।

 

Leave a Reply

Your email address will not be published. Required fields are marked *