LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤੀ ਨਾਗਰਿਕ ਖਾਰਕੀਵ ਤੁਰੰਤ ਖਾਲੀ ਕਰਨ, ਐਡਵਾਇਜ਼ਰੀ ਜਾਰੀ ਹੁੰਦੇ ਹੀ ਮਿਜ਼ਾਈਲ ਅਟੈਕ

2march ukrain russia

ਕੀਵ : ਰੂਸ ਅਤੇ ਯੁਕਰੇਨ (Russia and Ukraine) ਵਿਚਾਲੇ ਜਾਰੀ ਜੰਗ ਦੇ 7ਵੇਂ ਦਿਨ ਵਿਦੇਸ਼ ਮੰਤਰਾਲਾ (Ministry of Foreign Affairs) ਵਲੋਂ ਇਕ ਨਵੀਂ ਐਡਵਾਇਜ਼ਰੀ (Advisory) ਜਾਰੀ ਕੀਤੀ ਗਈ। ਐਡਵਾਇਜ਼ਰੀ ਮੁਤਾਬਕ (According to the advisory) ਖਾਰਕੀਵ ਵਿਚ ਮੌਜੂਦ ਸਾਰੇ ਭਾਰਤੀਆਂ ਨੂੰ ਉਨ੍ਹਾਂ ਦੀ ਰਾਖੀ ਲਈ ਤੁਰੰਤ ਖਾਰਕੀਵ ਸ਼ਹਿਰ (Kharkiv city) ਛੱਡਣਾ ਹੋਵੇਗਾ। ਜਾਣਕਾਰੀ ਮੁਤਾਬਕ ਐਡਵਾਇਜ਼ਰੀ (Advisory) ਜਾਰੀ ਹੋਣ ਤੋਂ ਬਾਅਦ ਖਾਰਕੀਵ ਵਿਚ ਇਕ ਕਰੂਜ਼ ਮਿਜ਼ਾਈਲ (Cruise missiles) ਸਿਟੀ ਕੌਂਸਲ ਦੀ ਇਮਾਰਤ ਨਾਲ ਟਕਰਾ ਗਈ। ਵਿਦੇਸ਼ ਮੰਤਰਾਲਾ (Ministry of Foreign Affairs) ਵਲੋਂ ਬੁੱਧਵਾਰ ਸ਼ਾਮ ਨੂੰ ਜਾਰੀ ਕੀਤੀ ਗਈ ਐਡਵਾਇਜ਼ਰੀ ਵਿਚ ਕਿਹਾ ਗਿਆ ਹੈ ਕਿ ਖਾਰਕੀਵ ਵਿਚ ਹਾਲਾਤ ਖਰਾਬ ਹਨ, ਲਿਹਾਜ਼ਾ ਜਿੰਨੇ ਵੀ ਭਾਰਤੀ ਵਿਦਿਆਰਥੀ ਅਤੇ ਲੋਕ ਉਥੇ ਫਸੇ ਹਨ, ਉਨ੍ਹਾਂ ਸਲਾਹ ਦਿੱਤੀ ਹੈ ਕਿ ਉਹ ਤੁਰੰਤ ਖਾਰਕੀਵ ਸ਼ਹਿਰ ਛੱਡ ਦੇਣ। ਐਡਵਾਇਜ਼ਰੀ ਵਿਚ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਭਾਰਤੀਆਂ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਖਾਰਕੀਵ ਸ਼ਹਿਰ ਛੱਡਣਾ ਜ਼ਰੂਰੀ ਹੈ। ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਖਾਰਕੀਵ ਤੋਂ ਪੈਸੋਚਿਨ, ਬਾਬੇਈ ਅਤੇ ਬੇਜ਼ਲਿਦੋਵਕਾ ਵਲੋਂ ਛੇਤੀ ਤੋਂ ਛੇਤੀ ਅੱਗੇ ਵਧਣ। ਵਿਦੇਸ਼ ਮੰਤਰਾਲਾ ਵਲੋਂ ਕਿਹਾ ਗਿਆ ਹੈ ਕਿ ਭਾਰਤੀਆਂ ਨੂੰ ਯੁਕਰੇਨ ਦੇ ਸਮੇਂ ਮੁਤਾਬਕ ਅੱਜ ਸ਼ਾਮ 6 ਵਜੇ ਤੱਕ ਪੇਸੋਚਿਨ, ਬਾਬੇਈ ਅਤੇ ਬੇਜ਼ਿਊਦੋਵਕਾ ਤੱਕ ਪਹੁੰਚਣਾ ਹੋਵੇਗਾ। Also Read : ਡਰੱਗਜ਼ ਕੇਸ 'ਚ ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਨੂੰ ਕਲੀਨਚਿੱਟ? ਐੱਨ.ਸੀ.ਬੀ. ਨੇ ਦਿੱਤੀ ਸਫਾਈ 

We cannot look away from Ukraine and other commentary

ਦੱਸ ਦਈਏ ਕਿ ਯੁਕਰੇਨ ਦੇ ਸਮੇਂ ਤੋਂ ਭਾਰਤ ਦਾ ਸਮਾਂ ਸਾਢੇ ਤਿੰਨ ਘੰਟੇ ਅੱਗੇ ਹੈ। ਯਾਨੀ ਖਾਰਕੀਵ ਵਿਚ ਰਹਿ ਰਹੇ ਭਾਰਤੀਆਂ ਕੋਲ ਫਿਲਹਾਲ ਸ਼ਹਿਰ ਛੱਡਣ ਲਈ ਸਾਢੇ ਤਿੰਨ ਘੰਟੇ ਦਾ ਸਮਾਂ ਹੈ। ਦੱਸ ਦਈਏ ਕਿ ਖਾਰਕੀਵ ਯੁਕਰੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਥੇ ਲਗਾਤਾਰ ਰੂਸ ਦੀ ਫੌਜ ਹਮਲੇ ਕਰ ਰਹੀ ਹੈ। ਇਥੇ ਰੂਸੀ ਹਮਲੇ ਵਿਚ ਇਕ ਭਾਰਤੀ ਵਿਦਿਆਰਥੀ ਨਵੀਨ ਦੀ ਮੌਤ ਵੀ ਹੋ ਚੁੱਕੀ ਹੈ। ਨਵੀਨ ਕਰਨਾਟਕ ਦਾ ਰਹਿਣ ਵਾਲਾ ਸੀ। ਇਸ ਤੋਂ ਪਹਿਲਾਂ ਵੀ ਭਾਰਤੀ ਸਫਾਰਤਖਾਨੇ ਵਲੋਂ ਭਾਰਤੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਕਦੇ ਹੋਏ ਐਡਵਾਇਜ਼ਰੀ ਜਾਰੀ ਕੀਤੀ ਜਾ ਚੁੱਕੀ ਹੈ। ਦੱਸ ਦਈਏ ਕਿ ਯੁਕਰੇਨ ਵਿਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਭਾਰਤ ਲਿਆਉਣ ਲਈ ਕੇਂਦਰ ਸਰਕਾਰ ਆਪ੍ਰੇਸ਼ਨ ਗੰਗਾ ਰਹੀ ਹੈ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਜਦੋਂ ਅਸੀਂ ਪਹਿਲੀ ਐਡਵਾਇਜ਼ਰੀ ਜਾਰੀ ਕੀਤੀ ਸੀ ਉਦੋਂ ਯੁਕਰੇਨ ਵਿਚ 20 ਹਜ਼ਾਰ ਭਾਰਤੀ ਵਿਦਿਾਰਥੀ ਸਨ। ਇਨ੍ਹਾਂ ਵਿਚੋਂ ਤਕਰੀਬਨ 12 ਹਜ਼ਾਰ ਵਿਦਿਆਰਥੀ ਯੁਕਰੇਨ ਛੱਡ ਚੁੱਕੇ ਹਨ। ਇਹ ਕੁਲ ਗਿਣਤੀ ਦਾ 60 ਫੀਸਦੀ ਹੈ। ਬਚੇ 40 ਫੀਸਦੀ ਬੱਚੇ ਯਾਨੀ 8 ਵਜੇ ਹਜ਼ਾਰ ਵਿਦਿਆਰਥੀਆਂ ਵਿਚ ਤਕਰੀਬਨ ਅੱਧੇ ਖਾਰਕੀਵ ਅਤੇ ਸੂਮੀ ਵਿਚ ਹੈ ਅਤੇ ਬਾਕੀ ਜਾਂ ਤਾਂ ਯੁਕਰੇਨ ਦੀਆਂ ਪੱਛਮੀ ਸਰਹੱਦਾਂ ਤੱਕ ਪਹੁੰਚ ਚੁੱਕੇ ਹਨ ਜਾਂ ਉਸ ਵੱਲ ਜਾ ਰਹੇ ਹਨ।

In The Market