LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਡਰੱਗਜ਼ ਕੇਸ 'ਚ ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਨੂੰ ਕਲੀਨਚਿੱਟ? ਐੱਨ.ਸੀ.ਬੀ. ਨੇ ਦਿੱਤੀ ਸਫਾਈ 

2march aryan

ਮੁੰਬਈ : ਸੁਪਰਸਟਾਰ ਸ਼ਾਹਰੁਖ ਖਾਨ (Superstar Shah Rukh Khan) ਦੇ ਪੁੱਤਰ ਆਰਿਅਨ ਖਾਨ ਡਰੱਗਜ਼ਮ ਮਾਮਲੇ (Aryan Khan drug case) ਵਿਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਖਬਰਾਂ ਸਨ ਕਿ ਆਰਿਅਨ ਦੇ ਖਿਲਾਫ ਸਿਟ ਨੂੰ ਕੋਈ ਪੁਖ਼ਤਾ ਸਬੂਤ ਨਹੀਂ ਮਿਲੇ ਹਨ। ਨਾ ਹੀ ਆਰੀਅਨ ਦੇ ਡਰੱਗਜ਼ ਨੂੰ ਲੈ ਕੇ ਇੰਟਰਨੈਸ਼ਨਲ ਲਿੰਕ (International links) ਹੋਣ ਦਾ ਸਬੂਤ ਮਿਲਿਆ ਹੈ, ਨਾ ਹੀ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਆਰੀਅਨ ਕੋਲੋਂ ਡਰੱਗਜ਼ (Drugs from Aryan) ਬਰਾਮਦ ਹੋਈ ਸੀ। ਇਨ੍ਹਾਂ ਖਬਰਾਂ 'ਤੇ ਹੁਣ ਐੱਨ.ਸੀ.ਬੀ. ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (Special Investigation Team) (ਸਿਟ) ਦਾ ਰਿਐਕਸ਼ਨ ਆਇਆ ਹੈ। ਜ਼ਿਕਰਯੋਗ ਹੈ ਕਿ ਮੁੰਬਈ ਜ਼ੋਨ ਦੇ ਤਤਕਾਲੀ ਮੁਖੀ ਸਮੀਰ ਵਾਨਖੇੜੇ ਦੀ ਅਗਵਾਈ 'ਚ ਐੱਨਸੀਬੀ ਦੀ ਟੀਮ ਨੇ ਕੋਰਡੇਲੀਆ ਕਰੂਜ਼ 'ਤੇ ਛਾਪਾ ਮਾਰਿਆ ਸੀ, ਜਿੱਥੇ 2 ਤੇ 3 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਕਥਿਤ ਤੌਰ 'ਤੇ ਡਰੱਗ ਪਾਰਟੀ ਚੱਲ ਰਹੀ ਸੀ। Also Read : ਯੁਕਰੇਨ 'ਚ ਫਸੇ ਪੰਜਾਬ ਦੇ MBBS ਵਿਦਿਆਰਥੀ ਦੀ ਬ੍ਰੇਨ ਹੈਮਰੇਜ ਕਾਰਣ ਮੌਤ

Aryan Khan denied bail after 17 days in custody; Arbaaz Merchant and Munmun  Dhamecha suffer same fate

ਆਰੀਅਨ ਖਾਨ ਤੇ ਕੁਝ ਹੋਰਾਂ ਨੂੰ ਟੀਮ ਨੇ ਨਸ਼ੀਲੇ ਪਦਾਰਥਾਂ ਦੀ ਸਾਜ਼ਿਸ਼ ਤੇ ਨਸ਼ੀਲੇ ਪਦਾਰਥ ਲੈਣ ਦੇ ਦੋਸ਼ ਹੇਠ ਹਿਰਾਸਤ 'ਚ ਲਿਆ ਸੀ। ਖਾਨ ਨੂੰ 3 ਅਕਤੂਬਰ ਨੂੰ NCB ਟੀਮ ਨੇ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਤੋਂ ਬਾਅਦ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਉਸ ਦੀ ਪਹਿਲੀ ਜ਼ਮਾਨਤ ਹੇਠਲੀ ਅਦਾਲਤ ਨੇ ਰੱਦ ਕਰ ਦਿੱਤੀ ਸੀ। ਆਰੀਅਨ ਖਾਨ ਨੇ ਬਾਅਦ 'ਚ ਆਪਣੇ ਵਕੀਲ ਰਾਹੀਂ ਹਾਈ ਮੁਬੰਈ ਕੋਰਟ ਤਕ ਪਹੁੰਚ ਕੀਤੀ ਸੀ, ਜਿਸ ਨੇ ਉਸ ਨੂੰ 28 ਅਕਤੂਬਰ ਨੂੰ ਜ਼ਮਾਨਤ ਦੇ ਦਿੱਤੀ ਸੀ। ਕਾਨੂੰਨੀ ਪ੍ਰਕਿਰਿਆਵਾਂ ਦੇ ਚੱਲਦਿਆਂ ਉਸ ਨੂੰ 30 ਅਕਤੂਬਰ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਹੁਣ ਤਕ NCB ਨੇ ਦੋ ਨਾਈਜੀਰੀਅਨ ਨਾਗਰਿਕਾਂ ਸਮੇਤ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਨਸੀਬੀ ਦੀ ਐਸਆਈਟੀ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਖ਼ਲ ਕਰੇਗੀ। ਫਿਲਹਾਲ ਇਸ ਮਾਮਲੇ 'ਚ ਕਾਨੂੰਨੀ ਰਾਏ ਲਈ ਜਾ ਰਹੀ ਹੈ।

In The Market