ਨਵੀਂ ਦਿੱਲੀ (ਇੰਟ.)- ਇਕ ਅਗਸਤ (August) ਤੋਂ ਪੂਰੇ ਦੇਸ਼ ਵਿਚ ਕਈ ਬਦਲਾਅ ਹੋਣ ਵਾਲੇ ਹਨ। ਇਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ ਤੇ ਜ਼ਿੰਦਗੀ ‘ਤੇ ਪਵੇਗੀ। ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਬਦਲਾਵਾਂ ਦੀ ਜਾਣਕਾਰੀ ਪਹਿਲਾਂ ਤੋਂ ਹੀ ਆਪਣੇ ਕੋਲ ਰੱਖੋ। 1 ਅਗਸਤ ਤੋਂ ਬੈਂਕ ਤੋਂ ਹੋਣ ਵਾਲੇ ਲੈਣ-ਦੇਣ ਐਤਵਾਰ ਅਤੇ ਛੁੱਟੀਆਂ ਦੇ ਦਿਨ ਵੀ ਹੋ ਸਕਣਗੇ। ਇਸ ਤੋਂ ਇਲਾਵਾ ਹੁਣ ਏ.ਟੀ.ਐੱਮ. (ATM) ਤੋਂ ਪੈਸੇ ਕੱਢਵਾਉਣ ਨੂੰ ਲੈ ਕੇ ਤੁਹਾਡੀ ਜ਼ਿਆਦਾ ਫੀਸ (Extra fees) ਦੇਣੀ ਹੋਵੇਗੀ। ਅਸੀਂ ਤੁਹਾਨੂੰ ਅਜਿਹੇ 5 ਬਦਲਾਅ ਬਾਰੇ ਵਿਚ ਦੱਸ ਰਹੇ ਹਾਂ ਜਿਨ੍ਹਾਂ ਦਾ ਅਸਰ ਤੁਹਾਡੇ ‘ਤੇ ਪਵੇਗਾ।
read this- ਬਾਕਸਰ ਪੂਜਾ ਰਾਣੀ ਹੋਈ ਟੋਕੀਓ ਓਲੰਪਿਕਸ ਵਿਚੋਂ ਬਾਹਰ, ਮਿਲੀ ਹਾਰ
ਬੈਂਕ ਤੋਂ ਹੋਣ ਵਾਲੇ ਲੈਣ-ਦੇਣ ਐਤਵਾਰ ਅਤੇ ਛੁੱਟੀਆਂ ਦੇ ਦਿਨ ਵੀ ਹੋ ਸਕਣਗੇ। ਆਰ.ਬੀ.ਆਈ. ਨੇ ਨੈਸ਼ਨਲ ਆਟੋਮੇਟਿਡ ਕਲੀਅਰਿੰਗ ਹਾਊਸ (ਐਨ.ਏ.ਸੀ.ਐੱਚ.) ਸਿਸਟਮ ਨੂੰ 7 ਦਿਨ ਚਾਲੂ ਰੱਖਣ ਦਾ ਫੈਸਲਾ ਕੀਤਾ ਹੈ। ਯਾਨੀ ਹੁਣ ਤੁਹਾਨੂੰ ਤੁਹਾਡੀ ਸੈਲਰੀ ਜਾਂ ਪੈਨਸ਼ਨ ਲਈ ਸ਼ਨੀਵਾਰ ਅਤੇ ਐਤਵਾਰ ਯਾਨੀ ਵੀਕੈਂਡ ਦੇ ਲੰਘਣ ਦੀ ਉਡੀਕ ਨਹੀਂ ਕਰਨੀ ਹੋਵੇਗੀ। ਇਸ ਤੋਂ ਇਲਾਵਾ ਛੁੱਟੀ ਵਾਲੇ ਦਿਨ ਤੁਹਾਡੇ ਅਕਾਉਂਟ ਵਿਚੋਂ ਕਿਸ਼ਤ ਵੀ ਕੱਟੇਗੀ। ਯਾਨੀ 1 ਅਗਸਤ ਤੋਂ ਸੈਲਰੀ, ਪੈਨਸ਼ਨ ਅਤੇ ਈ.ਐੱਮ.ਆਈ. ਪੇਮੈਂਟ ਜਿਵੇਂ ਜ਼ਰੂਰੀ ਟ੍ਰਾਂਜੈਕਸ਼ਨ ਲਈ ਹੁਣ ਵਰਕਿੰਗ ਡੇਜ਼ ਦਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ।
read this- ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ‘ਤੇ ਉਨ੍ਹਾਂ ਦੀ ਯਾਦਗਾਰ ਨੂੰ ਮੁੱਖ ਮੰਤਰੀ ਕੈਪਟਨ ਨੇ ਕੀਤਾ ਲੋਕਅਰਪਣ
ਆਈ.ਸੀ.ਆਈ.ਸੀ.ਆਈ. ਬੈਂਕ ਪੈਸਾ ਕੱਢਵਾਉਣ, ਜਮ੍ਹਾਂ ਕਰਵਾਉਣ ਅਤੇ ਚੈੱਕ ਬੁੱਕ ਦੇ ਚਾਰਜ ਸਣੇ ਕਈ ਨਿਯਮਾਂ ਵਿਚ ਬਦਲਾਅ ਕਰਨ ਜਾ ਰਿਹਾ ਹੈ। ਤੁਸੀਂ ਬੈਂਕ ਦੀ ਬ੍ਰਾਂਚ ਵਿਚ ਚੈੱਕ ਤੋਂ ਸਿਰਫ 4 ਵਾਰ ਹੀ ਫ੍ਰੀ ਨਕਦ ਲੈਣ-ਦੇਣ ਕਰ ਸਕੋਗੇ। ਚਾਰ ਵਾਰ ਤੋਂ ਜ਼ਿਆਦਾ ਜਮ੍ਹਾਂ ਕਰਨ ਜਾਂ ਕਢਵਾਉਣ ‘ਤੇ ਹਰ ਵਾਰ 150 ਰੁਪਏ ਦਾ ਚਾਰਜ ਦੇਣਾ ਹੋਵੇਗਾ। ਏ.ਟੀ.ਐੱਮ. ਰਾਹੀਂ ਤੁਸੀਂ 6 ਮੈਟਰੋ ਸ਼ਹਿਰਾਂ ਵਿਚ ਮਹੀਨੇ ਵਿਚ 3 ਵਾਰ ਫ੍ਰੀ ਟ੍ਰਾਂਜ਼ੈਕਸ਼ਨ ਕਰ ਸਕਦੇ ਹੋ। ਇਸ ਤੋਂ ਇਲਾਵਾ ਦੂਜੇ ਸ਼ਹਿਰਾਂ ਵਿਚ 5 ਟ੍ਰਾਂਜ਼ੈਕਸ਼ਨ ਫ੍ਰੀ ਹੈ। ਇਸ ਦੇ ਉਪਰ ਟ੍ਰਾਜ਼ੈਕਸ਼ਨ ਕਰਨ ‘ਤੇ ਚਾਰਜ ਦੇਣਾ ਹੋਵੇਗਾ। ਚਾਰਜ ਦੇ ਰੂਪ ਵਿਚ ਤੁਹਾਨੂੰ ਮੈਟਰੋ ਸ਼ਹਿਰਾਂ ਵਿਚ 20 ਰੁਪਏ ਅਤੇ ਦੂਜੇ ਸ਼ਹਿਰਾਂ ਵਿਚ 8.50 ਰੁਪਏ ਹਰ ਟ੍ਰਾਜ਼ੈਕਸ਼ਨ ‘ਤੇ ਦੇਣੇ ਹੋਣਗੇ।
read this- ਨਹੀਂ ਰਹੇ ਐਥਲੀਟ ਮਾਨ ਕੌਰ, 105 ਸਾਲ ਦੀ ਉਮਰ ਵਿਚ ਹੋਇਆ ਦੇਹਾਂਤ
1 ਅਗਸਤ ਤੋਂ ਏ.ਟੀ.ਐੱਮ. ਦੀ ਇੰਚਰਚੇਂਜ ਫੀਸ 15 ਰੁਪਏ ਤੋਂ ਵਧਾ ਕੇ 17 ਰੁਪਏ ਹੋ ਜਾਵੇਗੀ। ਜਦੋਂ ਕਿ ਨਾਨ ਫਾਈਨਾਂਸ਼ੀਅਲ ਟ੍ਰਾਂਜ਼ੈਕਸ਼ਨ ‘ਤੇ ਵੀ ਫੀਸ 5 ਰੁਪਏ ਤੋਂ ਵਧਾ ਕੇ 6 ਰੁਪਏ ਹੋ ਜਾਵੇਗ। ਬੈਂਕ ਗਾਹਕਾਂ ਦੀ ਸਹੂਲਤ ਲਈ ਥਾਂ-ਥਾਂ ਏ.ਟੀ.ਐੱਮ. ਲਗਾਉਂਦੇ ਹਨ। ਦੂਜੇ ਬੈਂਕਾਂ ਦੇ ਗਾਹਕ ਵੀ ਇਨ੍ਹਾਂ ਮਸ਼ੀਨਾਂ ਤੋਂ ਪੈਸੇ ਕਢਵਾਉਂਦੇ ਜਾਂ ਟਰਾਂਸਫਰ ਕਰਦੇ ਹਨ। ਹਰ ਬੈਂਕ ਮੁਫਤ ਟ੍ਰਾਂਜ਼ੈਕਸ਼ਨ ਦੀ ਲਿਮਿਟ ਤੈਅ ਕੀਤੀ ਹੋਈ ਹੈ। ਉਸ ਤੋਂ ਜ਼ਿਆਦਾ ਲੈਣਦੇਣ ਕਰਨ ‘ਤੇ ਗਾਹਕਾਂ ਤੋਂ ਫੀਸ ਲਈ ਜਾਂਦੀ ਹੈ। ਇਸੇ ਨੂੰ ਇੰਟਰਚੇਂਜ ਫੀਸ ਕਹਿੰਦੇ ਹਨ।
read this- ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿਚ ਵਫਦ ਨੇ ਕੀਤੀ ਰਾਸ਼ਟਰਪਤੀ ਨਾਲ ਮੁਲਾਕਾਤ
1 ਅਗਸਤ ਤੋਂ ਇੰਡੀਅਨ ਪੋਸਟ ਪੇਮੈਂਟ ਬਐਂਕ ਦੀ ਡੋਰ ਸਟੈੱਪ ਬੈਂਕਿੰਗ ਸਹੂਲਤ ਲਈ 20 ਰੁਪਏ ਪਲੱਸ ਜੀ.ਐੱਸ.ਟੀ. ਦੇਣੀ ਹੋਵੇਗੀ। ਹੁਣ ਤੱਕ ਡੋਰ ਸਟੈੱਪ ਬੈਂਕਿੰਗ ਲਈ ਕੋਈ ਚਾਰਜ ਨਹੀਂ ਲਿਆ ਜਾਂਦਾ ਹੈ। ਇਸ ਤੋਂ ਇਲਾਵਾ ਕਿਸੇ ਗਾਹਕ ਨੂੰ ਪੈਸੇ ਟਰਾਂਸਫਰ ਕਰਨ ਅਤੇ ਮੋਬਾਇਲ ਪੇਮੈਂਟ ਆਦਿ ਲਈ ਵੀ 20 ਰੁਪਏ ਪਲੱਸ ਜੀ.ਐੱਸ.ਟੀ. ਦੇਣੀ ਹੋਵੇਗੀ। ਆਈ.ਪੀ.ਪੀ.ਬੀ. ਦੇ ਖਾਤੇ ਜਾਂ ਕਿਸੇ ਹੋਰ ਬੈਂਕ ਦੇ ਗਾਹਕ ਦੇ ਖਾਤੇ ਵਿਚ ਮਨੀ ਟਰਾਂਸਫਰ ਲਈ ਵੀ ਇਹੀ ਚਾਰਜ ਦੇਣਾ ਹੋਵੇਗਾ। ਹਰ ਮੀਹਨੇ ਦੀ ਪਹਿਲੀ ਤਰੀਕ ਨੂੰ ਕੇਂਦਰ ਸਰਕਾਰ ਐੱਲ.ਪੀ.ਜੀ. ਸਿਲੰਡਰ ਦੀ ਨਵੀਂ ਕੀਮਤ ਦਾ ਐਲਾਨ ਹੁੰਦਾ ਹੈ। ਪਿਛਲੇ ਮਹੀਨੇ ਸਰਕਾਰ ਨੇ 14.2 ਕਿਲੋ ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿਚ 25.50 ਰੁਪਏ ਦਾ ਵਾਧਾ ਕੀਤਾ ਸੀ।






