ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਨਾਲ ਚੀਨ ਦੇ ਚੱਲ ਰਹੇ ਸੀਮਾ ਵਿਵਾਦ ਅਤੇ ਏਸ਼ੀਆ ਵਿਚ ਵੱਧ ਰਹੇ ਡ੍ਰੈਗਨ ਦੇ ਦਬਦਬੇ ਨੂੰ ਰੋਕਣ ਲਈ ਹੁਣ ਅਮਰੀਕਾ ਨੇ ਵੀ ਆਪਣੀ ਕਮਰ ਕਸਨੀ ਸ਼ੁਰੂ ਕਰ ਦਿੱਤੀ ਹੈ। ਦਰਅਸਲ ਵਿਸ਼ਵ ਦਾ ਸੱਭ ਤੋਂ ਸ਼ਕਤੀਸ਼ਾਲੀ ਦੇਸ਼ ਸੰਯੁਕਤ ਰਾਜ ਅਮਰੀਕਾ ਆਪਣੀ ਸੈਨਾ ਨੂੰ ਯੂਰੋਪ ਤੋਂ ਕੱਢ ਕੇ ਏਸ਼ੀਆ ਵਿਚ ਤਾਇਨਾਤ ਕਰਨ ਜਾ ਰਿਹਾ ਹੈ ਤਾਂ ਜੋ ਚੀਨ ਦੀ ਪਿਪਲਜ਼ ਲਿਬਰੇਸ਼ਨ ਆਰਮੀ ਦਾ ਮੁਕਾਬਲਾ ਕੀਤਾ ਜਾ ਸਕੇ।
ਮੀਡੀਆ ਰਿਪੋਰਟਾਂ ਅਸਾਰ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪਿਓ ਨੇ ਕਿਹਾ ਹੈ ਕਿ ”ਭਾਰਤ, ਮਲੇਸ਼ੀਆ, ਇੰਡੋਨੇਸ਼ਿਆ ਅਤੇ ਫਿਲੀਪੀਨਜ਼ ਵਰਗੇ ਏਸ਼ੀਆਈ ਦੇਸ਼ਾਂ ਦੇ ਚੀਨ ਨਾਲ ਵੱਧਦੇ ਖਤਰੇ ਨੂੰ ਧਿਆਨ ਵਿਚ ਰੱਖਦੇ ਹੋਏ ਅਮਰੀਕਾ ਦੁਨੀਆ ਭਰ ਵਿਚ ਆਪਣੇ ਸੈਨਿਕਾਂ ਦੀ ਤਾਇਨਾਤੀ ਦੀ ਸਮੀਖਿਆ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਇਸ ਤਰ੍ਹਾ ਤਾਇਨਾਤ ਕਰ ਰਿਹਾ ਹੈ ਕਿ ਉਹ ਲੋੜ ਪੈਣ ਉੱਤੇ ਪਿਪਲਜ਼ ਲਿਬਰੇਸ਼ਨ ਆਰਮੀ ਦਾ ਮੁਕਾਬਲਾ ਕਰ ਸਕੇ”। ਉਨ੍ਹਾਂ ਨੇ ਅੱਗੇ ਕਿਹਾ ਕਿ ”ਅਸੀ ਇਹ ਯਕੀਨੀ ਬਣਾਉਣਗੇ ਕਿ ਸਾਡੀ ਤਾਇਨਾਤੀ ਅਜਿਹੀ ਹੋਵੇ ਕਿ ਚੀਨੀ ਫੌਜ ਦਾ ਮੁਕਾਬਲਾ ਕੀਤਾ ਜਾ ਸਕੇ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਾਡੇ ਕੋਲ ਉਸ ਨਾਲ ਨਜਿੱਠਣ ਲਈ ਸਾਰੇ ਸਰੋਤ ਸਹੀ ਥਾਂ ‘ਤੇ ਉੱਪਲਬਧ ਹੋਣ”। ਪੋਂਪੀਓ ਅਨੁਸਾਰ ”ਅਮਰੀਕਾ, ਜਰਮਨੀ ਵਿਚ ਆਪਣੇ ਸੈਨਿਕਾਂ ਦੀ ਸੰਖਿਆ 52 ਹਜ਼ਾਰ ਤੋਂ ਘਟਾ ਕੇ 52 ਹਜ਼ਾਰ ਕਰ ਰਿਹਾ ਹੈ ਅਤੇ ਸੈਨਿਕਾਂ ਦੀ ਤਾਇਨਾਤੀ ਜਮੀਨੀ ਸਥਿਤੀ ਦੀ ਹਕੀਕਤ ਦੇ ਆਧਾਰ ਉੱਤੇ ਕੀਤੀ ਜਾਵੇਗੀ”। ਉਨ੍ਹਾਂ ਨੇ ਚੀਨੀ ਕਮਿਊਨਿਸਟ ਪਾਰਟੀ ਤੋਂ ਖਤਰੇ ਦੀ ਗੱਲ ਕਰਦਿਆਂ ਕਿਹਾ ਕਿ ”ਕੁੱਝ ਥਾਵਾਂ ਉੱਤੇ ਅਮਰੀਕੀ ਸਰੋਤ ਘੱਟ ਰਹਿਣਗੇ। ਇਸ ਲਈ ਹੁਣ ਭਾਰਤ, ਵਿਅਤਨਾਮ, ਮਲੇਸ਼ੀਆ ਅਤੇ ਇੰਡੋਨੇਸ਼ੀਆ ਨੂੰ ਖਤਰਾ ਹੈ ਨਾਲ ਹੀ ਦੱਖਣੀ ਚੀਨ ਸਾਗਰ ਦੀਆਂ ਚੁਣੋਤੀਆਂ ਹਨ”।

