ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੇਸ਼ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਸੰਕਰਮਨ ਦੇ ਮਾਮਲਿਆਂ ਨੂੰ ਵੇਖਦੇ ਹੋਏ ਭਾਰਤੀ ਰੇਲਵੇ ਨੇ ਇੱਕ ਵੱਡਾ ਫੈਸਲਾ ਲਿਆ ਹੈ। ਦਰਅਸਲ ਰੇਲਵੇ ਨੇ ਇਕ ਵਾਰ ਫਿਰ ਨਿਯਮਤ ਰੂਪ ਨਾਲ ਚੱਲਣ ਵਾਲੀ ਟਰੇਨਾਂ ਨੂੰ 12 ਅਗਸਤ ਤੱਕ ਰੱਦ ਕਰ ਦਿੱਤਾ ਹੈ ਜਿਸ ਕਰਕੇ ਯਾਤਰੀਆਂ ਦੁਆਰਾ ਇਨ੍ਹਾਂ ਟਰੇਨਾਂ ਲਈ ਕਰਵਾਈ ਗਈ ਟਿਕਟ ਬੁਕਿੰਗ ਦੇ ਪੈਸੇ ਵੀ ਰਿਫੰਡ ਕਰ ਦਿੱਤੇ ਜਾਣਗੇ।
ਰੇਲਵੇ ਨੇ ਵੀਰਵਾਰ ਨੂੰ ਆਪਣੇ ਆਦੇਸ਼ ਵਿਚ ਕਿਹਾ ਹੈ ਕਿ ”ਸਾਰੀਆਂ ਨਿਯਮਤ ਮੇਲ, ਐਕਸਪ੍ਰੈਸ ਅਤੇ ਯਾਤਰੀ ਰੇਲ ਸੇਵਾਵਾਂ ਦੇ ਨਾਲ ਉਪਨਗਰ ਰੇਲ ਗਡੀਆਂ 12 ਅਗਸਤ ਤੱਕ ਰੱਦ ਰਹਿਣਗੀਆਂ ਅਤੇ ਇਕ ਜੁਲਾਈ ਤੋਂ 12 ਅਗਸਤ ਵਿਚਾਲੇ ਯਾਤਰਾ ਲਈ ਬੁੱਕ ਕੀਤੀ ਗਈ ਟਿਕਟਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਟਿਕਟ ਦੇ ਸਾਰੇ ਪੈਸੇ ਵਾਪਸ ਕਰ ਦਿੱਤੇ ਜਾਣਗੇ”। ਰੇਲਵੇ ਬੋਰਡ ਨੇ ਅੱਗੇ ਕਿਹਾ ਕਿ 12 ਮਈ ਤੋਂ ਰਾਜਧਾਨੀ ਮਾਰਗਾਂ ਉੱਤੇ ਚੱਲ ਰਹੀਂ 12 ਜੋੜੀ ਟਰੇਨਾਂ ਅਤੇ ਇਕ ਜੂਨ ਤੋਂ ਚੱਲੀਆਂ 100 ਜੋੜੀ ਸਪੈਸ਼ਨ ਟਰੇਨਾਂ ਜਾਰੀ ਰਹਿਣਗੀਆਂ। ਇਸ ਤੋਂ ਪਹਿਲਾਂ ਰੇਲਵੇ ਨੇ ਰੈਗੂਲਰ ਟਰੇਨਾਂ ਨੂੰ 30 ਜੂਨ ਤੱਕ ਰੱਦ ਕਰ ਦਿੱਤਾ ਸੀ ਪਰ ਹੁਣ ਇਸ ਦੀ ਮਿਆਦ ਅੱਗੇ ਵਧਾ ਦਿੱਤੀ ਗਈ ਹੈ।
ਦੱਸ ਦਈਏ ਕਿ 25 ਮਾਰਚ ਨੂੰ ਲਾਕਡਾਊਨ ਲੱਗਣ ਤੋਂ ਬਾਅਦ ਰੇਲਵੇ ਨੇ ਆਪਣੀਆਂ ਸਾਰੀਆਂ ਟਰੇਨ ਸੇਵਾਵਾਂ ਉੱਤੇ ਰੋਕ ਲਗਾ ਦਿੱਤੀ ਸੀ। ਹਾਲਾਂਕਿ ਬਾਅਦ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਸੂਬੇ ਪਹੁੰਚਾਉਣ ਲਈ ਕੁੱਝ ਲੇਬਰ ਸਪੈਸ਼ਲ ਟਰੇਨਾਂ ਚਲਾਈਆਂ ਗਈਆਂ ਸਨ। ਇਸ ਤੋਂ ਇਲਾਵਾ ਰੇਲਵੇ ਨੇ 12 ਰਾਜਧਾਨੀ ਟਰੇਨਾਂ ਅਤੇ 100 ਸਪੈਸ਼ਲ ਮੇਲ/ਐਕਸਪ੍ਰੈਸ ਟਰੇਨਾਂ ਨੂੰ ਚਲਾਉਣ ਦਾ ਫੈਸਲਾ ਕੀਤਾ ਸੀ ਪਰ ਰੈਗੂਲਰ ਟਰੇਨਾਂ ਉੱਤੇ ਅਜੇ ਪੂਰੀ ਤਰ੍ਹਾ ਰੋਕ ਹੈ ਤਾਂ ਜੋ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

