15 ਜੁਲਾਈ ਤੱਕ ਜਾਰੀ ਹੋਵੇਗਾ CBSE ਤੇ ICSE ਬੋਰਡ ਦੇ 10ਵੀਂ ਅਤੇ 12ਵੀਂ ਦੇ ਇਮਤਿਹਾਨਾਂ ਦਾ ਨਤੀਜਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮ ਉੱਤੇ ਸੀਬੀਐਸਈ ਦੀ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਨਵਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮ ਉੱਤੇ ਸੀਬੀਐਸਈ ਦੀ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਨਵਾਂ ਹਲਫਨਾਮਾ ਦਾਖਲ ਕਰ ਦਿੱਤਾ ਹੈ। ਹਲਫਨਾਮੇ ਵਿਚ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਸੀਬੀਐਸਈ ਅਤੇ ਆਈਸੀਐਸਈ ਦੋਵਾਂ ਦੇ ਨਤੀਜੇ 15 ਜੁਲਾਈ ਤੱਕ ਐਲਾਨ ਦਿੱਤੇ ਜਾਣਗੇ। ਇਸ ਤੋਂ ਇਲਾਵਾ ਹਲਫਨਾਮੇ ਵਿਚ ਵਿਦਿਆਰਥੀਆਂ ਨੂੰ ਮੁਲਾਂਕਣ ਸਕੀਮ ਤਹਿਤ ਦਿੱਤੇ ਜਾਣ ਵਾਲੇ ਨੰਬਰਾਂ ਦੀ ਵੀ ਜਾਣਕਾਰੀ ਦਿੱਤੀ ਗਈ ਹੈ।

CBSE-ICSE के कैंसिल एग्जाम की मार्किंग स्कीम समझें, जुलाई में आएगा रिजल्ट

ਸੁਪਰੀਮ ਕੋਰਟ ਨੇ ਸੀਬੀਐਸਈ ਨੂੰ ਕੋਵਿਡ -19 ਕਰਕੇ 10ਵੀਂ ਅਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰਨ ਅਤੇ ਬਾਕੀ ਬਚੇ ਇਮਤਿਹਾਨਾਂ ਲਈ ਵਿਦਿਆਰਥੀਆਂ ਨੂੰ ਅੰਕ ਦੇਣ ਦੀ ਮੁਲਾਂਕਣ ਯੋਜਨਾ ‘ਤੇ ਅੱਗੇ ਵਧਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੀਬੀਐਸਈ ਨੇ ਦੱਸਿਆ ਹੌ ਕਿ ਨਤੀਜ਼ੇ ਤਿੰਨ ਪੇਪਰਾਂ ਦੇ ਮੁਲਾਂਕਣ ਦੇ ਆਧਾਰ ਉੱਤੇ ਜਾਰੀ ਹੋਣਗੇ ਅਤੇ ਇਸ ਆਧਾਰ ਉੱਤੇ ਵਿਦਿਆਰਥੀ ਅੱਦੇ ਦਾਖਲਾ ਲੈ ਸਕਦੇ ਹਨ। ਇਸ ਤੋਂ ਇਲਾਵਾ 12ਵੀਂ ਦੇ ਵਿਦਿਆਰਥੀਆਂ ਕੋਲ ਹਲਾਤ ਠੀਕ ਹੋਣ ‘ਤੇ ਵੀ ਇਮਤਿਹਾਨ ਦੇਣ ਦਾ ਵਿਕਲਪ ਹੋਵੇਗਾ। ਜੇਕਰ ਉਹ ਇਸ ਨੂੰ ਵਿਕਲਪ ਨੂੰ ਚੁਣਦੇ ਹਨ ਤਾਂ ਪ੍ਰੀਖਿਆ ਵਿਚ ਹਾਸਲ ਕੀਤੇ ਗਏ ਨੰਬਰ ਹੀ ਆਖਰੀ ਨੰਬਰ ਹੋਣਗੇ। ਸੀਬੀਐਸਈ ਦੇ ਹਲਫਨਾਮੇ ਨੂੰ ਮੰਜੂਰ ਕਰਦੇ ਹੋਏ ਸੁਪਰੀਮ ਕੋਰਟ ਨੇ ਬੋਰਡ ਨੂੰ ਨੋਟੀਫਿਕੇਸ਼ਨ ਜਾਰੀ ਕਰਨ ਦੀ ਆਗਿਆ ਦੇ ਦਿੱਤੀ ਹੈ।

ਇਵੇਂ ਹੋਵੇਗਾ ਸੀਬੀਐਸਈ ਦਾ ਮੁਲਾਂਕਣ

ਸੀਬੀਐਸਈ ਨੇ ਅਦਾਲਤ ਨੂੰ ਦੱਸਿਆ ਹੈ ਕਿ ਮੁਲਾਂਕਣ ਸਕੀਮ ਤਹਿਤ ਬੋਰਡ ਦੀ ਪ੍ਰੀਖਿਆ ਦੇ ਆਖਰੀ ਤਿੰਨ ਪੇਪਰਾਂ ਦੇ ਅੰਕਾਂ ਦੇ ਆਧਾਰ ਉੱਤੇ ਨੰਬਰ ਦਿੱਤੇ ਜਾਣਗੇ। ਮੁਲਾਂਕਣ ਫਾਰਮੂਲੇ ਦੇ ਤਹਿਤ ਜਿਨ੍ਹਾਂ ਦੇ ਤਿੰਨ ਤੋਂ ਜ਼ਿਆਦਾ ਪੇਪਰ ਹੋ ਚੁੱਕੇ ਹਨ ਉਨ੍ਹਾਂ ਨੂੰ ਬੈਸਟ 3 ਦੇ ਔਸਤਨ ਅੰਕਾਂ ਉੱਤੇ ਬਾਕੀ ਵਿਸ਼ਿਆ ਵਿਚ ਨੰਬਰ ਮਿਲਣਗੇ ਅਤੇ ਜਿਨ੍ਹਾਂ ਦੇ ਕੇਵਲ ਤਿੰਨ ਪੇਪਰ ਹੋਏ ਹਨ ਉਨ੍ਹਾਂ ਨੂੰ ਬੈਸਟ ਦੋ ਪੇਪਰਾਂ ਦੀ ਔਸਤਨ ਉੱਤੇ ਨੰਬਰ ਦਿੱਤੇ ਜਾਣਗੇ। ਉੱਥੇ ਹੀ ਆਈਸੀਐਸਈ ਆਪਣਾ ਔਸਤਨ ਅੰਕ ਦਾ ਫਾਰਮੂਲਾ ਆਉਣ ਵਾਲੇ ਦਿਨਾਂ ਵਿਚ ਆਪਣੀ ਵੈਬਸਾਇਟ ਉੱਤੇ ਜਾਰੀ ਕਰੇਗੀ।

Leave a Reply

Your email address will not be published. Required fields are marked *