ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਦੁਨੀਆ ਲਈ ਸਿਰਦਰਦੀ ਬਣ ਚੁੱਕੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆਏ ਹੋਏ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 97 ਲੱਖ ਦਾ ਅੰਕੜਾ ਪਾਰ ਕਰ ਗਈ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 4 ਲੱਖ 91 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ 52 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 9,711,200 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 491,793 ਹੋ ਗਈ ਹੈ। ਉੱਥੇ ਹੀ ਹੁਣ ਤੱਕ 5,247,174 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 3,972,233 ਹੋ ਗਈ ਹੈ। ਕੋਰੋਨਾ ਨੇ ਸੱਭ ਤੋਂ ਵੱਧ ਤਬਾਹੀ ਸੰਯੁਕਤ ਰਾਜ ਅਮਰੀਕਾ ਵਿਚ ਮਚਾਈ ਹੋਈ ਹੈ। ਇੱਥੇ ਹੁਣ ਤੱਕ 2,504,588 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿਚੋਂ 126,780 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ 1,052,293 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਭਾਰਤ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਸਵੀਡਨ ਅਤੇ ਬੈਲਜ਼ੀਅਮ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 1,233,147, ਮੌਤਾਂ-55,054
ਰੂਸ – ਕੁੱਲ ਕੇਸ-613,994, ਮੌਤਾਂ-8,605
ਭਾਰਤ- ਕੁੱਲ ਕੇਸ –491,170, ਮੌਤਾਂ-15,308
ਯੂਕੇ- ਕੁੱਲ ਕੇਸ -307,980, ਮੌਤਾਂ-43,230
ਸਪੇਨ- ਕੁੱਲ ਕੇਸ – 294,566, ਮੌਤਾਂ- 28,330
ਪੇਰੂ–ਕੁੱਲ ਕੇਸ- 268,602, ਮੌਤਾਂ-8,761
ਚਿਲੀ-ਕੁੱਲ ਕੇਸ-259,064, ਮੌਤਾਂ-4,903
ਇਟਲੀ– ਕੁੱਲ ਕੇਸ – 239,706, ਮੌਤਾਂ- 34,678
ਈਰਾਨ – ਕੁੱਲ ਕੇਸ -215,096, ਮੌਤਾਂ-10,130
ਮੈਕਸੀਕੋ-ਕੁੱਲ ਕੇਸ- 202,951, ਮੌਤਾਂ-25,060
ਜਰਮਨੀ- ਕੁੱਲ ਕੇਸ -193,785, ਮੌਤਾਂ-9,012
ਤੁਰਕੀ- ਕੁੱਲ ਕੇਸ- 193,115, ਮੌਤਾਂ-5,046
ਪਾਕਿਸਤਾਨ-ਕੁੱਲ ਕੇਸ-192,970, ਮੌਤਾਂ-3,903
ਸਾਊਦੀ ਅਰਬ- ਕੁੱਲ ਕੇਸ- 170,639, ਮੌਤਾਂ-1,428
ਫਰਾਂਸ- ਕੁੱਲ ਕੇਸ- 161,348, ਮੌਤਾਂ-29,752
ਬੰਗਲਾਦੇਸ਼-ਕੁੱਲ ਕੇਸ-126,606, ਮੌਤਾਂ-1,621
ਸਾਊਥ ਅਫਰੀਕਾ-ਕੁੱਲ ਕੇਸ-118,375, ਮੌਤਾਂ-2,292
ਕਨੇਡਾ- ਕੁੱਲ ਕੇਸ- 102,622, ਮੌਤਾਂ-8,504
ਕਤਰ-ਕੁੱਲ ਕੇਸ-91,838, ਮੌਤਾਂ-106
ਚੀਨ- ਕੁੱਲ ਕੇਸ – 83,462, ਮੌਤਾਂ-4,634
ਕੋਲੰਬੀਆ-ਕੁੱਲ ਕੇਸ-80,599, ਮੌਤਾਂ-2,654
ਸਵੀਡਨ-ਕੁੱਲ ਕੇਸ-63,890, ਮੌਤਾਂ-5,230
ਬੈਲਜ਼ੀਅਮ-ਕੁੱਲ ਕੇਸ- 61,007, ਮੌਤਾਂ-9,726
