ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਮਹਾਂਮਾਰੀ ਪੰਜਾਬ ਵਿਚ ਲਗਾਤਾਰ ਆਪਣਾ ਕਹਿਰ ਵਿਖਾ ਰਹੀ ਹੈ। ਬੀਤੇ ਦਿਨ ਸੂਬੇ ਵਿਚੋਂ 142 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 4769 ਹੋ ਗਈ ਹੈ। ਉੱਥੇ ਹੀ 93 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ। ਜਦਕਿ 7 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਵੀਰਵਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਤੋਂ 31, ਲੁਧਿਆਣਾ ਤੋਂ 19, ਜਲੰਧਰ ਤੋਂ 25, ਸੰਗਰੂਰ ਤੋਂ 21, ਪਟਿਆਲਾ ਤੋਂ 8, ਮੁਹਾਲੀ ਤੋਂ 4, ਗੁਰਦਾਸਪੁਰ ਤੋਂ 2, ਤਰਨਤਾਰਨ ਤੋਂ 1, ਹੁਸ਼ਿਆਰਪੁਰ ਤੋਂ 1, ਫਰੀਦਕੋਟ ਤੋਂ 1, ਰੋਪੜ ਤੋਂ 1, ਮਾਨਸਾ ਤੋਂ 1, ਮੋਗਾ ਤੋਂ 6,ਸ੍ਰੀ ਮੁਕਤਸਰ ਸਾਹਿਬ ਤੋਂ 9, ਫਿਰੋਜ਼ਪੁਰ ਤੋਂ 4, ਫਾਜ਼ਿਲਕਾ ਤੋਂ 2 ਅਤੇ ਕਪੂਰਥਲਾ ਤੋਂ 6 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਅੰਮ੍ਰਿਤਸਰ ਵਿਚ 24, ਲੁਧਿਆਣਾ ਵਿਚ 13, ਸੰਗਰੂਰ ਵਿਚ 17, ਪਟਿਆਲਾ ਵਿਚ 1, ਗੁਰਦਾਸਪੁਰ ਵਿਚ 2, ਪਠਾਨਕੋਟ ਵਿਚ 10, ਹੁਸ਼ਿਆਰਪੁਰ ਵਿਚ 8, ਨਵਾਂਸ਼ਹਿਰ ਵਿਚ 1, ਰੋਪੜ ਵਿਚ 2, ਮੋਗਾ ਵਿਚ 1, ਮੁਕਤਸਰ ਸਾਹਿਬ ਵਿਚ 7, ਫਿਰੋਜ਼ਪੁਰ ਵਿਚ 3 ਅਤੇ ਫਾਜ਼ਿਲਕਾ ਵਿਚ 4 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 3192 ਹੋ ਗਈ ਹੈ। ਜਦਕਿ ਸੰਗਰੂਰ ਵਿਚ 2, ਅੰਮ੍ਰਿਤਸਰ ਵਿਚ 2, ਮੋਗਾ ਵਿਚ 1, ਤਰਨਤਾਰਨ ਵਿਚ 1 ਅਤੇ ਲੁਧਿਆਣਾ ਵਿਚ ਵੀ 1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 120 ਹੋ ਗਿਆ ਹੈ। ਸੂਬੇ ਵਿਚ ਇਸ ਵੇਲੇ 1457 ਐਕਟਿਵ ਕੇਸ ਹਨ।
ਅੰਮ੍ਰਿਤਸਰ- ਕੁੱਲ ਕੇਸ-838, ਠੀਕ ਹੋਏ- 547, ਮੌਤਾਂ-36
ਜਲੰਧਰ – ਕੁੱਲ ਕੇਸ –668, ਠੀਕ ਹੋਏ -315, ਮੌਤਾਂ-18
ਲੁਧਿਆਣਾ- ਕੁੱਲ ਕੇਸ-663, ਠੀਕ ਹੋਏ-446, ਮੌਤਾਂ-19
ਸੰਗਰੂਰ ਕੁੱਲ ਕੇਸ-322, ਠੀਕ ਹੋਏ-157, ਮੌਤਾਂ-9
ਪਟਿਆਲਾ-ਕੁੱਲ ਕੇਸ-243, ਠੀਕ ਹੋਏ-138, ਮੌਤਾਂ-5
ਮੁਹਾਲੀ – ਕੁੱਲ ਕੇਸ – 228, ਠੀਕ ਹੋਏ –170, ਮੌਤਾਂ –3
ਗੁਰਦਾਸਪੁਰ- ਕੁੱਲ ਕੇਸ-198, ਠੀਕ ਹੋਏ-170, ਮੌਤਾਂ-3
ਪਠਾਨਕੋਟ- ਕੁੱਲ ਕੇਸ-195, ਠੀਕ ਹੋਏ-147, ਮੌਤਾਂ-5
ਤਰਨਤਾਰਨ ਕੁੱਲ ਕੇਸ-187, ਠੀਕ ਹੋਏ-163, ਮੌਤਾਂ-3
ਹੁਸ਼ਿਆਰਪੁਰ- ਕੁੱਲ ਕੇਸ-166, ਠੀਕ ਹੋਏ-148, ਮੌਤਾਂ-5
ਨਵਾਂਸ਼ਹਿਰ- ਕੁੱਲ ਕੇਸ-126, ਠੀਕ ਹੋਏ-119, ਮੌਤਾਂ-1
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-125, ਠੀਕ ਹੋਏ-79, ਮੌਤਾਂ-0
ਫਰੀਦਕੋਟ- ਕੁੱਲ ਕੇਸ-101, ਠੀਕ ਹੋਏ-87, ਮੌਤਾਂ-0
ਫਤਿਹਗੜ੍ਹ ਸਾਹਿਬ- ਕੁੱਲ ਕੇਸ-101, ਠੀਕ ਹੋਏ-80, ਮੌਤਾਂ-0
ਰੋਪੜ- ਕੁੱਲ ਕੇਸ-95, ਠੀਕ ਹੋਏ-78, ਮੌਤਾਂ-1
ਮੋਗਾ- ਕੁੱਲ ਕੇਸ-92, ਠੀਕ ਹੋਏ-75, ਮੌਤਾਂ-2
ਫ਼ਿਰੋਜ਼ਪੁਰ – ਕੁੱਲ ਕੇਸ-86, ਠੀਕ ਹੋਏ-49, ਮੌਤਾਂ-3
ਬਠਿੰਡਾ- ਕੁੱਲ ਕੇਸ-85, ਠੀਕ ਹੋਏ-64, ਮੌਤਾਂ-0
ਕਪੂਰਥਲਾ-ਕੁੱਲ ਕੇਸ-83, ਠੀਕ ਹੋਏ-44, ਮੌਤਾਂ-5
ਫਾਜ਼ਿਲਕਾ ਕੁੱਲ ਕੇਸ-77, ਠੀਕ ਹੋਏ-54, ਮੌਤਾਂ-0
ਬਰਨਾਲਾ ਕੁੱਲ ਕੇਸ-46, ਠੀਕ ਹੋਏ-27, ਮੌਤਾਂ-2
ਮਾਨਸਾ- ਕੁੱਲ ਕੇਸ-44, ਠੀਕ ਹੋਏ-35, ਮੌਤਾਂ-0
ਕੁੱਲ ਕੇਸ 4769, ਠੀਕ ਹੋਏ 3192, ਮੌਤਾਂ 120
