ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਹਰ ਦਿਨ ਤੇਜ਼ੀ ਨਾਲ ਵੱਧ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 298 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 9094 ਹੋ ਗਈ ਹੈ। ਉੱਥੇ ਹੀ ਰਾਹਤ ਵਾਲੀ ਗੱਲ ਇਹ ਰਹੀ ਕਿ 410 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ। ਜਦਕਿ 9 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਵੀਰਵਾਰ ਨੂੰ ਲੁਧਿਆਣਾ ਤੋਂ 49, ਜਲੰਧਰ ਤੋਂ 39, ਅੰਮ੍ਰਿਤਸਰ ਤੋਂ 28, ਸੰਗਰੂਰ ਤੋਂ 15, ਪਟਿਆਲਾ ਤੋਂ 28, ਮੁਹਾਲੀ ਤੋਂ 23, ਗੁਰਦਾਸਪੁਰ ਤੋਂ 4, ਪਠਾਨਕੋਟ ਤੋਂ 1, ਹੁਸ਼ਿਆਰਪੁਰ ਤੋਂ 4, ਨਵਾਂਸ਼ਹਿਰ ਤੋਂ 12, ਫਰੀਦਕੋਟ ਤੋਂ 8, ਮੁਕਤਸਰ ਸਾਹਿਬ ਤੋਂ 3, ਫਿਰੋਜ਼ਪੁਰ ਤੋਂ 9, ਫਤਿਹਗੜ੍ਹ ਸਾਹਿਬ ਤੋਂ 14, ਮੋਗਾ ਤੋਂ 16, ਕਪੂਰਥਲਾ ਤੋਂ 3, ਬਠਿੰਡਾ ਤੋਂ 17, ਰੋਪੜ ਤੋਂ 1 ਅਤੇ ਫਾਜ਼ਿਲਕਾ ਤੋਂ 24 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਲੁਧਿਆਣਾ ਵਿਚ 84,ਜਲੰਧਰ ਵਿਚ 122, ਅੰਮ੍ਰਿਤਸਰ ਵਿਚ 13, ਪਟਿਆਲਾ ਵਿਚ 103, ਮੁਹਾਲੀ ਵਿਚ 7, ਗੁਰਦਾਸਪੁਰ ਵਿਚ 8, ਪਠਾਨਕੋਟ ਵਿਚ 3, ਹੁਸ਼ਿਆਰਪੁਰ ਵਿਚ 6, ਨਵਾਂਸ਼ਹਿਰ ਵਿਚ 8, ਫਰੀਦਕੋਟ ਵਿਚ 14, ਫਤਿਹਗੜ੍ਹ ਸਾਹਿਬ ਵਿਚ 3, ਮੋਗਾ ਵਿਚ 12, ਕਪੂਰਥਲਾ ਵਿਚ 13, ਬਰਨਾਲਾ ਵਿਚ 1 ਅਤੇ ਬਠਿੰਡਾ ਵਿਚ 13 ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 6277 ਹੋ ਗਈ ਹੈ। ਜਦਕਿ ਗੁਰਦਾਸਪੁਰ ਵਿਚ 1, ਜਲੰਧਰ ਵਿਚ 2, ਪਟਿਆਲਾ ਵਿਚ 1, ਕਪੂਰਥਲਾ ਵਿਚ 1 ਅਤੇ ਲੁਧਿਆਣਾ ਵਿਚ 4 ਮੌਤਾਂ ਹੋਈਆਂ ਹਨ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 230 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਐਕਟਿਵ ਕੇਸਾਂ ਸੰਖਿਆ 2587 ਹੈ।
ਲੁਧਿਆਣਾ- ਕੁੱਲ ਕੇਸ-1632, ਠੀਕ ਹੋਏ-1095, ਮੌਤਾਂ-39
ਜਲੰਧਰ – ਕੁੱਲ ਕੇਸ –1467, ਠੀਕ ਹੋਏ -886, ਮੌਤਾਂ-33
ਅੰਮ੍ਰਿਤਸਰ- ਕੁੱਲ ਕੇਸ-1160, ਠੀਕ ਹੋਏ- 942, ਮੌਤਾਂ-59
ਪਟਿਆਲਾ-ਕੁੱਲ ਕੇਸ-776, ਠੀਕ ਹੋਏ-326, ਮੌਤਾਂ-13
ਸੰਗਰੂਰ ਕੁੱਲ ਕੇਸ-687, ਠੀਕ ਹੋਏ-546, ਮੌਤਾਂ-21
ਮੁਹਾਲੀ – ਕੁੱਲ ਕੇਸ – 478, ਠੀਕ ਹੋਏ –297, ਮੌਤਾਂ–9
ਗੁਰਦਾਸਪੁਰ- ਕੁੱਲ ਕੇਸ-297, ਠੀਕ ਹੋਏ-261, ਮੌਤਾਂ-9
ਪਠਾਨਕੋਟ- ਕੁੱਲ ਕੇਸ-264, ਠੀਕ ਹੋਏ-224, ਮੌਤਾਂ-9
ਤਰਨਤਾਰਨ ਕੁੱਲ ਕੇਸ-221, ਠੀਕ ਹੋਏ-205, ਮੌਤਾਂ-5
ਨਵਾਂਸ਼ਹਿਰ- ਕੁੱਲ ਕੇਸ-254, ਠੀਕ ਹੋਏ-153, ਮੌਤਾਂ-1
ਹੁਸ਼ਿਆਰਪੁਰ- ਕੁੱਲ ਕੇਸ-212, ਠੀਕ ਹੋਏ-183, ਮੌਤਾਂ-7
ਫ਼ਿਰੋਜ਼ਪੁਰ – ਕੁੱਲ ਕੇਸ-199, ਠੀਕ ਹੋਏ-95, ਮੌਤਾਂ-3
ਫਤਿਹਗੜ੍ਹ ਸਾਹਿਬ- ਕੁੱਲ ਕੇਸ-192, ਠੀਕ ਹੋਏ-130, ਮੌਤਾਂ-2
ਫਰੀਦਕੋਟ- ਕੁੱਲ ਕੇਸ-183, ਠੀਕ ਹੋਏ-129, ਮੌਤਾਂ-0
ਬਠਿੰਡਾ- ਕੁੱਲ ਕੇਸ-171, ਠੀਕ ਹੋਏ-108, ਮੌਤਾਂ-4
ਮੋਗਾ- ਕੁੱਲ ਕੇਸ-169, ਠੀਕ ਹੋਏ-124, ਮੌਤਾਂ-4
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-162, ਠੀਕ ਹੋਏ-142, ਮੌਤਾਂ-1
ਕਪੂਰਥਲਾ-ਕੁੱਲ ਕੇਸ-145, ਠੀਕ ਹੋਏ-107, ਮੌਤਾਂ-7
ਰੋਪੜ- ਕੁੱਲ ਕੇਸ-144, ਠੀਕ ਹੋਏ-106, ਮੌਤਾਂ-1
ਫਾਜ਼ਿਲਕਾ ਕੁੱਲ ਕੇਸ-138, ਠੀਕ ਹੋਏ-102, ਮੌਤਾਂ-1
ਬਰਨਾਲਾ ਕੁੱਲ ਕੇਸ-79, ਠੀਕ ਹੋਏ-65, ਮੌਤਾਂ-2
ਮਾਨਸਾ- ਕੁੱਲ ਕੇਸ-64, ਠੀਕ ਹੋਏ-51, ਮੌਤਾਂ-0
ਕੁੱਲ ਕੇਸ 9094, ਠੀਕ ਹੋਏ 6277, ਮੌਤਾਂ 230
