ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਵੀਰਵਾਰ ਨੂੰ ਸਿਵਲ ਹਵਾਬਾਜੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੰਦੇ ਭਾਰਤ ਮਿਸ਼ਨ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕੋਰੋਨਾ ਸੰਕਟ ਦੇ ਚੱਲਦੇ ਲਾਕਡਾਊਨ ਕਾਰਨ ਬੰਦ ਪਈਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਮੁੜ ਤੋਂ ਸ਼ੁਰੂ ਕਰਨ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਹੈ ਕਿ ਏਅਰ ਫਰਾਂਸ ਏਅਰਲਾਈਨ 18 ਜੁਲਾਈ ਤੋਂ ਇਕ ਅਗਸਤ ਤੱਕ ਦਿੱਲੀ , ਮੁੰਬਈ ਅਤੇ ਬੈਗਲੁਰੂ ਤੋਂ ਪੈਰਿਸ ਲਈ 28 ਉਡਾਣਾਂ ਚਲਾਵੇਗੀ।
Our negotiations are at an advanced stage with 3 countries. Air France will operate 28 flights from July 18 to Aug 1 b/w Delhi, Mumbai, Bengaluru & Paris. US will be flying 18 flights b/w July 17-31 but this is an interim one. We have request from Germany too: Civil Aviation Min pic.twitter.com/J4olL7lPmT
— ANI (@ANI) July 16, 2020
ਇਸ ਤੋਂ ਇਲਾਵਾ ਅਮਰੀਕਾ ਦੀ ਏਅਰਲਾਈਨ ਦੀਆਂ 18 ਉਡਾਣਾਂ 17 ਤੋਂ 31 ਜੁਲਾਈ ਵਿਚਾਲੇ ਭਾਰਤ ਆਉਣਗੀਆਂ। ਪੁਰੀ ਮੁਤਾਬਕ ਜਰਮਨੀ ਦੀ ਏਅਰਲਾਈਨ ਨੇ ਵੀ ਭਾਰਤ ਦੇ ਲਈ ਉਡਾਣਾ ਚਲਾਉਣ ਦੀ ਆਗਿਆ ਮੰਗੀ ਹੈ ਅਤੇ ਇਸ ਉੱਤੇ ਅਜੇ ਕੰਮ ਹੋ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਸੀ ਇਹ ਮੰਨ ਕੇ ਚੱਲ ਰਹੇ ਹਾਂ ਕਿ ਵਿਸ਼ਵ ਵਿਆਪੀ ਮਹਾਂਮਾਰੀ ਕੋਰੋਨਾ ਵਾਇਰਸ ਦੇ ਪ੍ਰਸਾਰ ਕਾਰਨ ਪਹਿਲਾਂ ਦੇਸ਼ ਵਿਚ ਜਿੰਨੀ ਉਡਾਣਾ ਦਾ ਸੰਚਾਲਨ ਹੋ ਰਿਹਾ ਸੀ, ਉਸਦਾ ਹੁਣ ਕਰੀਬ 55 ਤੋਂ 60 ਫੀਸਦੀ ਉਡਾਣਾ ਦਾ ਸੰਚਾਲਨ ਇਸ ਸਾਲ ਦੀਵਾਲੀ ਤੱਕ ਹੋਣ ਲੱਗੇਗਾ। ਵੰਦੇ ਭਾਰਤ ਮਿਸ਼ਨ ਬਾਰੇ ਪੂਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹੁਣ ਤੱਕ 2 ਲੱਖ 80 ਹਜ਼ਾਰ ਭਾਰਤੀਆਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਇਆ ਲਿਆਇਆ ਗਿਆ ਹੈ। ਯੂਏਈ ਤੋਂ ਵੱਡੀ ਸੰਖਿਆ ਵਿਚ ਭਾਰਤ ਦੇਸ਼ ਪਰਤੇ ਹਨ, ਜਦਕਿ ਅਮਰੀਕਾ ਤੋਂ 30 ਹਜ਼ਾਰ ਭਾਰਤੀਆਂ ਨੂੰ ਇਸ ਮਿਸ਼ਨ ਅਧੀਨ ਵਾਪਸ ਲਿਆਇਆ ਗਿਆ ਹੈ। ਦੱਸ ਦਈਏ ਕਿ ਕੋਰੋਨਾ ਕਾਰਨ 23 ਮਾਰਚ ਤੋਂ ਅੰਤਰਰਾਸ਼ਟਰੀ ਉਡਾਣਾਂ ਉੱਤੇ ਰੋਕ ਲੱਗੀ ਹੋਈ ਹੈ ਅਤੇ ਕੇਵਲ ਘਰੇਲੂ ਉਡਾਣਾ ਦਾ ਸੰਚਾਲਨ ਕੀਤਾ ਜਾ ਰਿਹਾ ਹੈ।
