ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਲਈ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆ ਚੁੱਕੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਕਰੋੜ 39 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 5 ਲੱਖ 92 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ 82 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 13,947,479 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 592,687 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 8,277,784 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,077,008 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 3,695,025 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 141,118 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ 1,679,633 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਅਰਜਨਟੀਨਾ ਅਤੇ ਇਰਾਕ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 2,014,738, ਮੌਤਾਂ-76,822
ਭਾਰਤ- ਕੁੱਲ ਕੇਸ –1005,637, ਮੌਤਾਂ-25,609
ਰੂਸ – ਕੁੱਲ ਕੇਸ-752,797, ਮੌਤਾਂ-11,937
ਪੇਰੂ–ਕੁੱਲ ਕੇਸ- 341,586, ਮੌਤਾਂ-12,615
ਸਾਊਥ ਅਫਰੀਕਾ-ਕੁੱਲ ਕੇਸ-324,221, ਮੌਤਾਂ-4,669
ਮੈਕਸੀਕੋ-ਕੁੱਲ ਕੇਸ- 324,041, ਮੌਤਾਂ-37,574
ਚਿਲੀ-ਕੁੱਲ ਕੇਸ-323,698, ਮੌਤਾਂ-7,290
ਸਪੇਨ- ਕੁੱਲ ਕੇਸ – 305,935, ਮੌਤਾਂ- 28,416
ਯੂਕੇ- ਕੁੱਲ ਕੇਸ -292,552, ਮੌਤਾਂ-45,119
ਈਰਾਨ – ਕੁੱਲ ਕੇਸ -267,061, ਮੌਤਾਂ-13,608
ਪਾਕਿਸਤਾਨ-ਕੁੱਲ ਕੇਸ-257,914, ਮੌਤਾਂ-5,426
ਇਟਲੀ– ਕੁੱਲ ਕੇਸ – 243,736, ਮੌਤਾਂ- 35,017
ਸਾਊਦੀ ਅਰਬ- ਕੁੱਲ ਕੇਸ- 243,238 ਮੌਤਾਂ-2,370
ਤੁਰਕੀ- ਕੁੱਲ ਕੇਸ- 216,873, ਮੌਤਾਂ-5,440
ਜਰਮਨੀ- ਕੁੱਲ ਕੇਸ -201,836, ਮੌਤਾਂ-9,157
ਬੰਗਲਾਦੇਸ਼-ਕੁੱਲ ਕੇਸ-196,323, ਮੌਤਾਂ-2,496
ਫਰਾਂਸ- ਕੁੱਲ ਕੇਸ- 173,838, ਮੌਤਾਂ-30,138
ਕੋਲੰਬੀਆ-ਕੁੱਲ ਕੇਸ-173,206, ਮੌਤਾਂ-6,029
ਕਨੇਡਾ- ਕੁੱਲ ਕੇਸ- 109,264, ਮੌਤਾਂ-8,827
ਕਤਰ-ਕੁੱਲ ਕੇਸ-105,477, ਮੌਤਾਂ-152
ਅਰਜਨਟੀਨਾ-ਕੁੱਲ ਕੇਸ-114,783, ਮੌਤਾਂ-2,112
ਮਿਸਰ- ਕੁੱਲ ਕੇਸ – 85,771, ਮੌਤਾਂ-4,120
ਇਰਾਕ-ਕੁੱਲ ਕੇਸ-86,148, ਮੌਤਾਂ-3,522
ਚੀਨ- ਕੁੱਲ ਕੇਸ – 83,622, ਮੌਤਾਂ-4,634
