ਪੰਜਾਬ ਵਿਚ ਕੋਰੋਨਾ ਦੇ ਕੁੱਲ ਕੇਸਾਂ ਦੀ ਸੰਖਿਆ ਹੋਈ 6907, ਠੀਕ ਹੋਏ-4828

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਰਫਤਾਰ ਫੜ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 158 ਨਵੇਂ ਕੋਰੋਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਰਫਤਾਰ ਫੜ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 158 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 6907 ਹੋ ਗਈ ਹੈ। ਉੱਥੇ ਹੀ ਰਾਹਤ ਵਾਲੀ ਗੱਲ ਇਹ ਵੀ ਰਹੀ ਕਿ 274 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ। ਜਦਕਿ 3 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਲੁਧਿਆਣਾ ਤੋਂ 12, ਅੰਮ੍ਰਿਤਸਰ ਤੋਂ 11, ਜਲੰਧਰ ਤੋਂ 72, ਸੰਗਰੂਰ ਤੋਂ 5, ਪਟਿਆਲਾ ਤੋਂ 4, ਮੁਹਾਲੀ ਤੋਂ 6, ਗੁਰਦਾਸਪੁਰ ਤੋਂ 9, ਪਠਾਨਕੋਟ ਤੋਂ 2, ਰੋਪੜ ਤੋਂ 1, ਫਰੀਦਕੋਟ ਤੋਂ 17, ਕਪੂਰਥਲਾ ਤੋਂ 3, ਫਿਰੋਜ਼ਪੁਰ ਤੋਂ 9, ਬਠਿੰਡਾ ਤੋਂ 5 ਅਤੇ ਮਾਨਸਾ ਤੋਂ 2 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਉੱਥੇ ਹੀ ਲੁਧਿਆਣਾ ਵਿਚ 41, ਸੰਗਰੂਰ ਵਿਚ 20, ਪਟਿਆਲਾ ਵਿਚ 18, ਮੁਹਾਲੀ ਵਿਚ 12, ਗੁਰਦਾਸਪੁਰ ਵਿਚ 8, ਤਰਨਤਾਰਨ ਵਿਚ 1, ਹੁਸ਼ਿਆਰਪੁਰ ਵਿਚ 2, ਜਲੰਧਰ ਵਿਚ 111, ਨਵਾਂਸ਼ਹਿਰ ਵਿਚ 3, ਫਤਿਹਗੜ੍ਹ ਸਾਹਿਬ ਵਿਚ 10, ਰੋਪੜ ਵਿਚ 3, ਫਰੀਦਕੋਟ ਵਿਚ 1, ਕਪੂਰਥਲਾ ਵਿਚ 1, ਫਿਰੋਜ਼ਪੁਰ ਵਿਚ 22, ਬਠਿੰਡਾ ਵਿਚ 6, ਮਾਨਸਾ ਵਿਚ 1 ਅਤੇ ਫਾਜ਼ਿਲਕਾ ਵਿਚ 14 ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 4828 ਹੋ ਗਈ ਹੈ। ਜਦਕਿ ਗੁਰਦਾਸਪੁਰ, ਲੁਧਿਆਣਾ ਅਤੇ ਜਲੰਧਰ ਵਿਚ 1-1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 178 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਇਸ ਵੇਲੇ 1901 ਐਕਟਿਵ ਕੇਸ ਹਨ

ਲੁਧਿਆਣਾ- ਕੁੱਲ ਕੇਸ-1194, ਠੀਕ ਹੋਏ-611, ਮੌਤਾਂ-29

ਜਲੰਧਰ – ਕੁੱਲ ਕੇਸ –1016, ਠੀਕ ਹੋਏ -676, ਮੌਤਾਂ-22

ਅੰਮ੍ਰਿਤਸਰ- ਕੁੱਲ ਕੇਸ-987, ਠੀਕ ਹੋਏ- 740, ਮੌਤਾਂ-49

ਸੰਗਰੂਰ ਕੁੱਲ ਕੇਸ-593, ਠੀਕ ਹੋਏ-459, ਮੌਤਾਂ-16

ਪਟਿਆਲਾ-ਕੁੱਲ ਕੇਸ-444, ਠੀਕ ਹੋਏ-203, ਮੌਤਾਂ-10

ਮੁਹਾਲੀ – ਕੁੱਲ ਕੇਸ – 325, ਠੀਕ ਹੋਏ –246, ਮੌਤਾਂ–6

ਗੁਰਦਾਸਪੁਰ- ਕੁੱਲ ਕੇਸ-271, ਠੀਕ ਹੋਏ-218, ਮੌਤਾਂ-7

ਪਠਾਨਕੋਟ- ਕੁੱਲ ਕੇਸ-238, ਠੀਕ ਹੋਏ-200, ਮੌਤਾਂ-6

ਤਰਨਤਾਰਨ ਕੁੱਲ ਕੇਸ-208, ਠੀਕ ਹੋਏ-185, ਮੌਤਾਂ-5

ਹੁਸ਼ਿਆਰਪੁਰ- ਕੁੱਲ ਕੇਸ-187, ਠੀਕ ਹੋਏ-171, ਮੌਤਾਂ-7

ਨਵਾਂਸ਼ਹਿਰ- ਕੁੱਲ ਕੇਸ-175, ਠੀਕ ਹੋਏ-140, ਮੌਤਾਂ-1

ਫਰੀਦਕੋਟ- ਕੁੱਲ ਕੇਸ-146, ਠੀਕ ਹੋਏ-101, ਮੌਤਾਂ-0

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-140, ਠੀਕ ਹੋਏ-126, ਮੌਤਾਂ-1

ਮੋਗਾ- ਕੁੱਲ ਕੇਸ-134, ਠੀਕ ਹੋਏ-93, ਮੌਤਾਂ-4

ਫਤਿਹਗੜ੍ਹ ਸਾਹਿਬ- ਕੁੱਲ ਕੇਸ-131, ਠੀਕ ਹੋਏ-114, ਮੌਤਾਂ-1

ਫ਼ਿਰੋਜ਼ਪੁਰ – ਕੁੱਲ ਕੇਸ-131, ਠੀਕ ਹੋਏ-85, ਮੌਤਾਂ-3

ਕਪੂਰਥਲਾ-ਕੁੱਲ ਕੇਸ-121, ਠੀਕ ਹੋਏ-88, ਮੌਤਾਂ-5

ਰੋਪੜ- ਕੁੱਲ ਕੇਸ-118, ਠੀਕ ਹੋਏ-106, ਮੌਤਾਂ-1

ਬਠਿੰਡਾ- ਕੁੱਲ ਕੇਸ-122, ਠੀਕ ਹੋਏ-87, ਮੌਤਾਂ-3

ਫਾਜ਼ਿਲਕਾ ਕੁੱਲ ਕੇਸ-102, ਠੀਕ ਹੋਏ-90, ਮੌਤਾਂ-0

ਬਰਨਾਲਾ ਕੁੱਲ ਕੇਸ-71, ਠੀਕ ਹੋਏ-44, ਮੌਤਾਂ-2

ਮਾਨਸਾ- ਕੁੱਲ ਕੇਸ-53, ਠੀਕ ਹੋਏ-45, ਮੌਤਾਂ-0

ਕੁੱਲ ਕੇਸ 6907, ਠੀਕ ਹੋਏ 4828, ਮੌਤਾਂ 178

 

Leave a Reply

Your email address will not be published. Required fields are marked *