ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦਸੰਬਰ 2019 ਦੇ ਆਖਰ ਵਿਚ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਲਈ ਇਕ ਮੁਸੀਬਤ ਬਣਿਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਕਹਿਰ ਝੇਲ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਕਰੋੜ 21 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ ਸਾਢੇ 5 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 70 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 12,166,688 ਹੋ ਗਏ ਹਨ ਜਦਕਿ ਮਰਨ ਵਾਲਿਆਂ ਦੀ ਗਿਣਤੀ 552,046 ਹੋ ਗਈ ਹੈ। ਉੱਥੇ ਹੀ ਹੁਣ ਤੱਕ 7,030,227 ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 4,584,415 ਰਹਿ ਗਈ ਹੈ। ਕੋਰੋਨਾ ਦੇ ਕਹਿਰ ਦਾ ਸੱਭ ਤੋਂ ਜ਼ਿਆਦਾ ਸ਼ਿਕਾਰ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 3,158,932 ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿਚੋਂ 134,862 ਜਾਨਾਂ ਜਾ ਚੁੱਕੀਆਂ ਹਨ, ਉੱਥੇ ਹੀ 1,392,679 ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਅਰਜਨਟੀਨਾ ਅਤੇ ਸਵੀਡਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 1,716,196, ਮੌਤਾਂ-68,055
ਭਾਰਤ- ਕੁੱਲ ਕੇਸ –769,052, ਮੌਤਾਂ-21,144
ਰੂਸ – ਕੁੱਲ ਕੇਸ-700,792, ਮੌਤਾਂ-10,667
ਪੇਰੂ–ਕੁੱਲ ਕੇਸ- 312,911, ਮੌਤਾਂ-11,133
ਚਿਲੀ-ਕੁੱਲ ਕੇਸ-303,083, ਮੌਤਾਂ-6,573
ਸਪੇਨ- ਕੁੱਲ ਕੇਸ – 299,593, ਮੌਤਾਂ- 28,396
ਯੂਕੇ- ਕੁੱਲ ਕੇਸ -286,979, ਮੌਤਾਂ-44,517
ਮੈਕਸੀਕੋ-ਕੁੱਲ ਕੇਸ- 275,003, ਮੌਤਾਂ-32,796
ਈਰਾਨ – ਕੁੱਲ ਕੇਸ -248,379, ਮੌਤਾਂ-12,084
ਇਟਲੀ– ਕੁੱਲ ਕੇਸ – 242,149, ਮੌਤਾਂ- 34,914
ਪਾਕਿਸਤਾਨ-ਕੁੱਲ ਕੇਸ-237,489, ਮੌਤਾਂ-4,922
ਸਾਊਦੀ ਅਰਬ- ਕੁੱਲ ਕੇਸ- 220,144 ਮੌਤਾਂ-2,059
ਸਾਊਥ ਅਫਰੀਕਾ-ਕੁੱਲ ਕੇਸ-224,665, ਮੌਤਾਂ-3,602
ਤੁਰਕੀ- ਕੁੱਲ ਕੇਸ- 208,938, ਮੌਤਾਂ-5,282
ਜਰਮਨੀ- ਕੁੱਲ ਕੇਸ -198,765, ਮੌਤਾਂ-9,115
ਫਰਾਂਸ- ਕੁੱਲ ਕੇਸ- 169,473, ਮੌਤਾਂ-29,965
ਬੰਗਲਾਦੇਸ਼-ਕੁੱਲ ਕੇਸ-172,134, ਮੌਤਾਂ-2,197
ਕੋਲੰਬੀਆ-ਕੁੱਲ ਕੇਸ-128,638, ਮੌਤਾਂ-4,527
ਕਨੇਡਾ- ਕੁੱਲ ਕੇਸ- 106,434, ਮੌਤਾਂ-8,737
ਕਤਰ-ਕੁੱਲ ਕੇਸ-101,553, ਮੌਤਾਂ-138
ਚੀਨ- ਕੁੱਲ ਕੇਸ – 83,581, ਮੌਤਾਂ-4,634
ਅਰਜਨਟੀਨਾ-ਕੁੱਲ ਕੇਸ-87,030 ਮੌਤਾਂ-1,694
ਮਿਸਰ- ਕੁੱਲ ਕੇਸ – 78,304, ਮੌਤਾਂ-3,564
ਸਵੀਡਨ-ਕੁੱਲ ਕੇਸ-73,858, ਮੌਤਾਂ-5,482
