ਪੰਜਾਬ ਵਿਚ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ ਹੋਈ 5784, ਮੌਤਾਂ-152

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 120 ਨਵੇਂ ਕੋਰੋਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 120 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 5784 ਹੋ ਗਈ ਹੈ। ਉੱਥੇ ਹੀ ਰਾਹਤ ਵਾਲੀ ਗੱਲ ਇਹ ਰਹੀ ਕਿ 155 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ। ਜਦਕਿ 3 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਵੀਰਵਾਰ ਸ਼ਾਮ 5 ਵਜੇ ਤੱਕ ਲੁਧਿਆਣਾ ਤੋਂ 39, ਜਲੰਧਰ ਤੋਂ 16, ਪਟਿਆਲਾ ਤੋਂ 6, ਮੁਹਾਲੀ ਤੋਂ 6, ਗੁਰਦਾਸਪੁਰ ਤੋਂ 5, ਤਰਨਤਾਰਨ ਤੋਂ 2, ਹੁਸ਼ਿਆਰਪੁਰ ਤੋਂ 1, ਮੁਕਤਸਰ ਸਾਹਿਬ ਤੋਂ 6, ਫਤਿਹਗੜ੍ਹ ਸਾਹਿਬ ਤੋਂ 1, ਫਰੀਦਕੋਟ ਤੋਂ 2, ਰੋਪੜ ਤੋਂ 5, ਮੋਗਾ ਤੋਂ 3, ਫਾਜ਼ਿਲਕਾ ਤੋਂ 5, ਫਿਰੋਜ਼ਪੁਰ ਤੋਂ 4, ਬਠਿੰਡਾ ਤੋਂ 6, ਕਪੂਰਥਲਾ ਤੋਂ 9 ਅਤੇ ਬਰਨਾਲਾ ਤੋਂ 4 ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਉੱਥੇ ਹੀ ਜਲੰਧਰ ਵਿਚ 100, ਮੁਹਾਲੀ ਵਿਚ 6, ਗੁਰਦਾਸਪੁਰ ਵਿਚ 12, ਪਠਾਨਕੋਟ ਵਿਚ 9, ਤਰਨਤਾਰਨ ਵਿਚ 6, ਹੁਸ਼ਿਆਰਪੁਰ ਵਿਚ 1, ਫਰੀਦਕੋਟ ਵਿਚ 11, ਕਪੂਰਥਲਾ ਵਿਚ 3 ਅਤੇ ਮੋਗਾ ਵਿਚ 7 ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲਿਆਂ ਦੀ ਕੁੱਲ ਗਿਣਤੀ 4144 ਹੋ ਗਈ ਹੈ। ਜਦਕਿ ਅੰਮ੍ਰਿਤਸਰ, ਬਠਿੰਡਾ ਤੇ ਸੰਗਰੂਰ ਵਿਚ 1-1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 152 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਇਸ ਵੇਲੇ 1488 ਐਕਟਿਵ ਕੇਸ ਹਨ।

ਅੰਮ੍ਰਿਤਸਰ- ਕੁੱਲ ਕੇਸ-928, ਠੀਕ ਹੋਏ- 740, ਮੌਤਾਂ-44

ਲੁਧਿਆਣਾ- ਕੁੱਲ ਕੇਸ-917, ਠੀਕ ਹੋਏ-570, ਮੌਤਾਂ-22

ਜਲੰਧਰ – ਕੁੱਲ ਕੇਸ –755, ਠੀਕ ਹੋਏ -511, ਮੌਤਾਂ-21

ਸੰਗਰੂਰ ਕੁੱਲ ਕੇਸ-493, ਠੀਕ ਹੋਏ-299, ਮੌਤਾਂ-14

ਪਟਿਆਲਾ-ਕੁੱਲ ਕੇਸ-339, ਠੀਕ ਹੋਏ-168, ਮੌਤਾਂ-9

ਮੁਹਾਲੀ – ਕੁੱਲ ਕੇਸ – 277, ਠੀਕ ਹੋਏ –202, ਮੌਤਾਂ –4

ਗੁਰਦਾਸਪੁਰ- ਕੁੱਲ ਕੇਸ-229, ਠੀਕ ਹੋਏ-186, ਮੌਤਾਂ-5

ਪਠਾਨਕੋਟ- ਕੁੱਲ ਕੇਸ-221, ਠੀਕ ਹੋਏ-181, ਮੌਤਾਂ-6

ਤਰਨਤਾਰਨ ਕੁੱਲ ਕੇਸ-198, ਠੀਕ ਹੋਏ-179, ਮੌਤਾਂ-4

ਹੁਸ਼ਿਆਰਪੁਰ- ਕੁੱਲ ਕੇਸ-184, ਠੀਕ ਹੋਏ-158, ਮੌਤਾਂ-6

ਨਵਾਂਸ਼ਹਿਰ- ਕੁੱਲ ਕੇਸ-141, ਠੀਕ ਹੋਏ-123, ਮੌਤਾਂ-1

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-133, ਠੀਕ ਹੋਏ-113, ਮੌਤਾਂ-0

ਫਤਿਹਗੜ੍ਹ ਸਾਹਿਬ- ਕੁੱਲ ਕੇਸ-121, ਠੀਕ ਹੋਏ-95, ਮੌਤਾਂ-0

ਰੋਪੜ- ਕੁੱਲ ਕੇਸ-113, ਠੀਕ ਹੋਏ-85, ਮੌਤਾਂ-1

ਫਰੀਦਕੋਟ- ਕੁੱਲ ਕੇਸ-110, ਠੀਕ ਹੋਏ-99, ਮੌਤਾਂ-0

ਮੋਗਾ- ਕੁੱਲ ਕੇਸ-110, ਠੀਕ ਹੋਏ-86, ਮੌਤਾਂ-2

ਕਪੂਰਥਲਾ-ਕੁੱਲ ਕੇਸ-105, ਠੀਕ ਹੋਏ-69, ਮੌਤਾਂ-5

ਫਾਜ਼ਿਲਕਾ ਕੁੱਲ ਕੇਸ-100, ਠੀਕ ਹੋਏ-71, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-100, ਠੀਕ ਹੋਏ-55, ਮੌਤਾਂ-3

ਬਠਿੰਡਾ- ਕੁੱਲ ਕੇਸ-99, ਠੀਕ ਹੋਏ-74, ਮੌਤਾਂ-3

ਬਰਨਾਲਾ ਕੁੱਲ ਕੇਸ-63, ਠੀਕ ਹੋਏ-40, ਮੌਤਾਂ-2

ਮਾਨਸਾ- ਕੁੱਲ ਕੇਸ-48, ਠੀਕ ਹੋਏ-40, ਮੌਤਾਂ-0

ਕੁੱਲ ਕੇਸ 5784, ਠੀਕ ਹੋਏ 4144, ਮੌਤਾਂ 152

Leave a Reply

Your email address will not be published. Required fields are marked *