ਦੁਨੀਆ ਵਿਚ ਹੁਣ ਤੱਕ 61 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਹੋ ਚੁੱਕੇ ਹਨ ਠੀਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਪ੍ਰਕੋਪ ਝੇਲ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਕਰੋੜ 9 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 5 ਲੱਖ 24 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ 61 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 10,985,656 ਹੋ ਗਏ ਹਨ ਅਤੇ ਮ੍ਰਿਤਕਾ ਦੀ ਗਿਣਤੀ 524,088 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 6,140,827 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 4,320,741 ਹੋ ਗਈ ਹੈ। ਕੋਰੋਨਾ ਮਹਾਂਮਾਰੀ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 2,837,189 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜ਼ਿਨ੍ਹਾਂ ਵਿਚੋਂ 131,485 ਪੀੜਤ ਮੌਤ ਦੀ ਨੀਂਦ ਸੋ ਚੁੱਕੇ ਹਨ। ਉੱਥੇ ਹੀ 1,191,091 ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਭਾਰਤ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ ਅਤੇ ਸਵੀਡਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 1,501,353, ਮੌਤਾਂ-61,990

ਰੂਸ – ਕੁੱਲ ਕੇਸ-661,165, ਮੌਤਾਂ-9,683

ਭਾਰਤ- ਕੁੱਲ ਕੇਸ –627,168, ਮੌਤਾਂ-18,225

ਸਪੇਨ- ਕੁੱਲ ਕੇਸ – 297,183, ਮੌਤਾਂ- 28,368

ਪੇਰੂ–ਕੁੱਲ ਕੇਸ- 292,004, ਮੌਤਾਂ-10,045

ਚਿਲੀ-ਕੁੱਲ ਕੇਸ-284,541, ਮੌਤਾਂ-5,920

ਯੂਕੇ- ਕੁੱਲ ਕੇਸ -283,757, ਮੌਤਾਂ-43,995

ਇਟਲੀ– ਕੁੱਲ ਕੇਸ – 240,961, ਮੌਤਾਂ- 34,818

ਮੈਕਸੀਕੋ-ਕੁੱਲ ਕੇਸ- 238,511, ਮੌਤਾਂ-29,189

ਈਰਾਨ – ਕੁੱਲ ਕੇਸ -232,863, ਮੌਤਾਂ-11,106

ਪਾਕਿਸਤਾਨ-ਕੁੱਲ ਕੇਸ-217,809, ਮੌਤਾਂ-4,473

ਤੁਰਕੀ- ਕੁੱਲ ਕੇਸ- 202,284, ਮੌਤਾਂ-5,167

ਸਾਊਦੀ ਅਰਬ- ਕੁੱਲ ਕੇਸ- 197,608, ਮੌਤਾਂ-1,752

ਜਰਮਨੀ- ਕੁੱਲ ਕੇਸ -196,717, ਮੌਤਾਂ-9,064

ਸਾਊਥ ਅਫਰੀਕਾ-ਕੁੱਲ ਕੇਸ-168,061, ਮੌਤਾਂ-2,844

ਫਰਾਂਸ- ਕੁੱਲ ਕੇਸ- 166,378, ਮੌਤਾਂ-29,875

ਬੰਗਲਾਦੇਸ਼-ਕੁੱਲ ਕੇਸ-153,277, ਮੌਤਾਂ-1,926

ਕੋਲੰਬੀਆ-ਕੁੱਲ ਕੇਸ-106,110, ਮੌਤਾਂ-3,641

ਕਨੇਡਾ-  ਕੁੱਲ ਕੇਸ- 104,772, ਮੌਤਾਂ-8,642

ਕਤਰ-ਕੁੱਲ ਕੇਸ-97,897, ਮੌਤਾਂ-118

ਚੀਨ- ਕੁੱਲ ਕੇਸ – 83,542, ਮੌਤਾਂ-4,634

ਮਿਸਰ- ਕੁੱਲ ਕੇਸ – 71,299, ਮੌਤਾਂ-3,120

ਸਵੀਡਨ-ਕੁੱਲ ਕੇਸ-70,639, ਮੌਤਾਂ-5,411

Leave a Reply

Your email address will not be published. Required fields are marked *