ਚੀਨ ਨਾਲ ਚੱਲ ਰਹੇ ਤਣਾਅ ਵਿਚਾਲੇ ਭਾਰਤ ਰੂਸ ਤੋਂ ਖਰੀਦੇਗਾ 33 ਲੜਾਕੂ ਜਹਾਜ਼

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਨਾਲ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਉੱਤੇ ਚੱਲ ਰਹੇ ਤਣਾਅ ਵਿਚਾਲੇ ਭਾਰਤ ਦੇ ਰੱਖਿਆ ਮੰਤਰਾਲੇ ਨੇ ਅੱਜ ਵੀਰਵਾਰ ਨੂੰ ਰੂਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਨਾਲ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਉੱਤੇ ਚੱਲ ਰਹੇ ਤਣਾਅ ਵਿਚਾਲੇ ਭਾਰਤ ਦੇ ਰੱਖਿਆ ਮੰਤਰਾਲੇ ਨੇ ਅੱਜ ਵੀਰਵਾਰ ਨੂੰ ਰੂਸ ਤੋਂ 33 ਨਵੇਂ ਲੜਾਕੂ ਜਹਾਜ਼ ਖਰੀਦਣ ਦੇ ਪ੍ਰਸਤਾਵ ਨੂੰ ਮੰਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਭਾਰਤੀ ਹਵਾਈ ਸੈਨਾ ਕੋਲ ਪਹਿਲਾਂ ਤੋਂ ਮੌਜੂਦ ਫਾਇਟਰ ਪਲੇਨ ਨੂੰ ਉੱਨਤ ਕੀਤਾ ਜਾਵੇਗਾ। ਖਰੀਦ ਅਤੇ ਅਪਗ੍ਰੇਡੇਸ਼ਨ ਦੀ ਇਸ ਪ੍ਰਕਿਰਿਆ ਉੱਤੇ ਲਗਭਗ 18,148 ਕਰੋੜ ਰੁਪਏ ਦੀ ਲਾਗਤ ਆਵੇਗੀ।

India wants 18 more Sukhoi-30MKI fighters - Rediff.com India News

ਰੂਸ ਤੋਂ ਖਰੀਦੇ ਜਾਣ ਵਾਲੇ 33 ਨਵੇਂ ਲੜਾਕੂ ਜਹਾਜ਼ਾਂ ਵਿਚ 12 ਸੁਖੋਈ-30 ਅਤੇ 21 ਨਵੇਂ ਮਿਗ-29 ਫਾਇਟਰ ਜੈੱਟ ਸ਼ਾਮਲ ਹਨ। ਇਸ ਤੋਂ ਇਲਾਵਾ ਮੌਜੂਦਾ 59 ਮਿਗ-29 ਨੂੰ ਅਪਗ੍ਰੇਡ ਵੀ ਕੀਤਾ ਜਾਵੇਗਾ। ਇਹ ਵੱਡਾ ਫੈਸਲਾ Defence Acquisition Council ਦੀ ਬੈਠਕ ਵਿਚ ਲਿਆ ਗਿਆ ਹੈ। ਇਸ ਬੈਠਕ ਵਿਚ ਕੁੱਲ 38 ਹਜ਼ਾਰ 900 ਕਰੋੜ ਰੁਪਏ ਦੇ ਰੱਖਿਆ ਸੌਦੇ ਨੂੰ ਮੰਜ਼ੂਰੀ ਦਿੱਤੀ ਗਈ ਹੈ।  ਇਸ ਤੋਂ ਇਲਾਵਾ ਮੀਟਿੰਗ ਵਿਚ ਭਾਰਤੀ ਹਵਾਈ ਫੌਜ ਅਤੇ ਜਲਸੈਨਾ ਲਈ 248 ਐਸਟ੍ਰਾਏਅਰ ਟਾਈਮ ਏਅਰ ਮਿਸਾਈਲ ਖਰੀਦ ਲਈ ਵੀ ਪ੍ਰਵਾਨਗੀ ਦਿੱਤੀ ਗਈ ਹੈ। ਡੀਆਰਡੀਓ ਦੁਆਰਾ ਬਣਾਈ ਗਈ ਇਕ ਹਜ਼ਾਰ ਕਿਲੋਮੀਟਰ ਦੀ ਸਟ੍ਰਾਇਕ ਰੇਂਜ਼ ਲੈਂਡ ਅਟੈਕ ਕਰੂਜ਼ ਮਿਸਾਈਲ ਦੇ ਡਿਜ਼ਾਇਨ ਅਤੇ ਵਿਕਾਸ ਦੀ ਵੀ ਇਜ਼ਾਜਤ ਦਿੱਤੀ ਗਈ ਹੈ। ਪ੍ਰਵਾਨਿਤ ਪ੍ਰੋਜੈਕਟਾਂ ਵਿਚ ਪਿਨਾਕਾ ਰਾਕੇਟ ਲਾਂਚਰ, ਬੀਐਮਪੀ ਕਾਮਬੈਟ ਵਾਹਨ ਦੇ ਨਵੀਨੀਕਰਣ ਅਤੇ ਫੌਜ ਲਈ ਸਾਫਟਵੇਅਰ ਪਰਿਭਾਸ਼ਤ ਰੇਡਿਓ ਆਦਿ ਵੀ ਸ਼ਾਮਲ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਫੈਸਲਾ ਚੀਨ ਨਾਲ ਚੱਲ ਰਹੇ ਸਰਹੱਦੀ ਵਿਵਾਦ ਨੂੰ ਵੇਖਦੇ ਹੋਏ ਲਿਆ ਗਿਆ ਹੈ। ਦੱਸ ਦਈਏ ਕਿ ਹਾਲ ‘ਚ ਹੀ ਚੀਨੀ ਸੈਨਿਕਾਂ ਨਾਲ ਹੋਈ ਹਿੰਸਕ ਝੜਪ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ।

Leave a Reply

Your email address will not be published. Required fields are marked *