ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਮਹਾਂਮਾਰੀ ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਆਪਣਾ ਕਹਿਰ ਵਿਖਾ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 101 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 5668 ਹੋ ਗਈ ਹੈ। ਉੱਥੇ ਹੀ 122 ਹੋਰ ਮਰੀਜ਼ ਠੀਕ ਵੀ ਹੋਏ ਹਨ। ਜਦਕਿ 5 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੁੱਧਵਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਤੋਂ 17, ਲੁਧਿਆਣਾ ਤੋਂ 41, ਜਲੰਧਰ ਤੋਂ 9, ਸੰਗਰੂਰ ਤੋਂ 2, ਪਟਿਆਲਾ ਤੋਂ 3, ਮੁਹਾਲੀ ਤੋਂ 5, ਗੁਰਦਾਸਪੁਰ ਤੋਂ 3, ਪਠਾਨਕੋਟ ਤੋਂ 2, ਤਰਨਤਾਰਨ ਤੋਂ 1, ਹੁਸ਼ਿਆਰਪੁਰ ਤੋਂ 5, ਬਠਿੰਡਾ ਤੋਂ 1, ਫਰੀਦਕੋਟ ਤੋਂ 3,ਫਾਜ਼ਿਲਕਾ ਤੋਂ 4 ਅਤੇ ਮੋਗਾ ਤੋਂ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਸੰਗਰੂਰ ਵਿਚ 78, ਮੁਕਤਸਰ ਸਾਹਿਬ ਵਿਚ 32 ਅਤੇ ਬਰਨਾਲਾ ਵਿਚ 12 ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 3989 ਹੋ ਗਈ ਹੈ। ਜਦਕਿ ਗੁਰਦਾਸਪੁਰ, ਤਰਨਤਾਰਨ, ਅੰਮ੍ਰਿਤਸਰ, ਮੁਹਾਲੀ ਅਤੇ ਲੁਧਿਆਣਾ ਵਿਚ 1-1 ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 149 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਇਸ ਵਾਲੇ 1530 ਐਕਟਿਵ ਕੇਸ ਹਨ।
ਅੰਮ੍ਰਿਤਸਰ- ਕੁੱਲ ਕੇਸ-928, ਠੀਕ ਹੋਏ- 740, ਮੌਤਾਂ-43
ਲੁਧਿਆਣਾ- ਕੁੱਲ ਕੇਸ-880, ਠੀਕ ਹੋਏ-570, ਮੌਤਾਂ-22
ਜਲੰਧਰ – ਕੁੱਲ ਕੇਸ –743, ਠੀਕ ਹੋਏ -411, ਮੌਤਾਂ-21
ਸੰਗਰੂਰ ਕੁੱਲ ਕੇਸ-492, ਠੀਕ ਹੋਏ-299, ਮੌਤਾਂ-13
ਪਟਿਆਲਾ-ਕੁੱਲ ਕੇਸ-332, ਠੀਕ ਹੋਏ-168, ਮੌਤਾਂ-9
ਮੁਹਾਲੀ – ਕੁੱਲ ਕੇਸ – 271, ਠੀਕ ਹੋਏ –196, ਮੌਤਾਂ –4
ਗੁਰਦਾਸਪੁਰ- ਕੁੱਲ ਕੇਸ-224, ਠੀਕ ਹੋਏ-174, ਮੌਤਾਂ-5
ਪਠਾਨਕੋਟ- ਕੁੱਲ ਕੇਸ-221, ਠੀਕ ਹੋਏ-172, ਮੌਤਾਂ-6
ਤਰਨਤਾਰਨ ਕੁੱਲ ਕੇਸ-196, ਠੀਕ ਹੋਏ-173, ਮੌਤਾਂ-4
ਹੁਸ਼ਿਆਰਪੁਰ- ਕੁੱਲ ਕੇਸ-183, ਠੀਕ ਹੋਏ-157, ਮੌਤਾਂ-6
ਨਵਾਂਸ਼ਹਿਰ- ਕੁੱਲ ਕੇਸ-141, ਠੀਕ ਹੋਏ-123, ਮੌਤਾਂ-1
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-127, ਠੀਕ ਹੋਏ-113, ਮੌਤਾਂ-0
ਫਤਿਹਗੜ੍ਹ ਸਾਹਿਬ- ਕੁੱਲ ਕੇਸ-120, ਠੀਕ ਹੋਏ-95, ਮੌਤਾਂ-0
ਫਰੀਦਕੋਟ- ਕੁੱਲ ਕੇਸ-108, ਠੀਕ ਹੋਏ-88, ਮੌਤਾਂ-0
ਰੋਪੜ- ਕੁੱਲ ਕੇਸ-108, ਠੀਕ ਹੋਏ-85, ਮੌਤਾਂ-1
ਮੋਗਾ- ਕੁੱਲ ਕੇਸ-107, ਠੀਕ ਹੋਏ-79, ਮੌਤਾਂ-2
ਫ਼ਿਰੋਜ਼ਪੁਰ – ਕੁੱਲ ਕੇਸ-96, ਠੀਕ ਹੋਏ-55, ਮੌਤਾਂ-3
ਕਪੂਰਥਲਾ-ਕੁੱਲ ਕੇਸ-96, ਠੀਕ ਹੋਏ-66, ਮੌਤਾਂ-5
ਫਾਜ਼ਿਲਕਾ ਕੁੱਲ ਕੇਸ-95, ਠੀਕ ਹੋਏ-71, ਮੌਤਾਂ-0
ਬਠਿੰਡਾ- ਕੁੱਲ ਕੇਸ-93, ਠੀਕ ਹੋਏ-74, ਮੌਤਾਂ-2
ਬਰਨਾਲਾ ਕੁੱਲ ਕੇਸ-59, ਠੀਕ ਹੋਏ-40, ਮੌਤਾਂ-2
ਮਾਨਸਾ- ਕੁੱਲ ਕੇਸ-48, ਠੀਕ ਹੋਏ-40, ਮੌਤਾਂ-0
ਕੁੱਲ ਕੇਸ 5668, ਠੀਕ ਹੋਏ 3989, ਮੌਤਾਂ 149
