ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਲਈ ਇਕ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ। ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 1 ਕਰੋੜ 8 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 5 ਲੱਖ 18 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 60 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 10,803,599 ਹੋ ਗਏ ਹਨ ਅਤੇ ਮ੍ਰਿਤਕਾ ਦੀ ਸੰਖਿਆ 518,968 ਤੱਕ ਪਹੁੰਚ ਗਈ ਹੈ। ਉੱਥੇ ਹੀ ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ 6,082,298 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 4,256,333 ਹੋ ਗਈ ਹੈ। ਕੋਰੋਨਾ ਦੇ ਕਹਿਰ ਦਾ ਸੱਭ ਤੋਂ ਵੱਧ ਸ਼ਿਕਾਰ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 2,779,953 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਜ਼ਿਨ੍ਹਾਂ ਵਿਚੋਂ 130,789 ਜਾਨਾਂ ਜਾ ਚੁੱਕੀਆਂ ਹਨ । ਜਦਕਿ 1,164,680 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਭਾਰਤ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ ਅਤੇ ਸਵੀਡਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 1,453,369, ਮੌਤਾਂ-60,713
ਰੂਸ – ਕੁੱਲ ਕੇਸ-654,405, ਮੌਤਾਂ-9,536
ਭਾਰਤ- ਕੁੱਲ ਕੇਸ –605,220, ਮੌਤਾਂ-17,848
ਸਪੇਨ- ਕੁੱਲ ਕੇਸ – 296,739, ਮੌਤਾਂ- 28,363
ਪੇਰੂ–ਕੁੱਲ ਕੇਸ- 288,477, ਮੌਤਾਂ-9,860
ਚਿਲੀ-ਕੁੱਲ ਕੇਸ-282,043, ਮੌਤਾਂ-5,753
ਇਟਲੀ– ਕੁੱਲ ਕੇਸ – 240,760, ਮੌਤਾਂ- 34,788
ਮੈਕਸੀਕੋ-ਕੁੱਲ ਕੇਸ- 231,770, ਮੌਤਾਂ-28,510
ਈਰਾਨ – ਕੁੱਲ ਕੇਸ -230,211, ਮੌਤਾਂ-10,958
ਪਾਕਿਸਤਾਨ-ਕੁੱਲ ਕੇਸ-213,470, ਮੌਤਾਂ-4,395
ਤੁਰਕੀ- ਕੁੱਲ ਕੇਸ- 201,098, ਮੌਤਾਂ-5,150
ਜਰਮਨੀ- ਕੁੱਲ ਕੇਸ -196,324, ਮੌਤਾਂ-9,061
ਸਾਊਦੀ ਅਰਬ- ਕੁੱਲ ਕੇਸ- 194,225, ਮੌਤਾਂ-1,698
ਫਰਾਂਸ- ਕੁੱਲ ਕੇਸ- 165,719, ਮੌਤਾਂ-29,861
ਸਾਊਥ ਅਫਰੀਕਾ-ਕੁੱਲ ਕੇਸ-159,333, ਮੌਤਾਂ-2,749
ਬੰਗਲਾਦੇਸ਼-ਕੁੱਲ ਕੇਸ-149,258, ਮੌਤਾਂ-1,888
ਕਨੇਡਾ- ਕੁੱਲ ਕੇਸ- 104,271, ਮੌਤਾਂ-8,615
ਕੋਲੰਬੀਆ-ਕੁੱਲ ਕੇਸ-102,009, ਮੌਤਾਂ-3,470
ਕਤਰ-ਕੁੱਲ ਕੇਸ-97,003, ਮੌਤਾਂ-115
ਚੀਨ- ਕੁੱਲ ਕੇਸ – 83,537, ਮੌਤਾਂ-4,634
ਮਿਸਰ- ਕੁੱਲ ਕੇਸ – 69,814, ਮੌਤਾਂ-3,034
ਸਵੀਡਨ-ਕੁੱਲ ਕੇਸ-69,692, ਮੌਤਾਂ-5,370
