ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਹੋਈ 3267, ਮੌਤਾਂ-71

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 127 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 127 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 3267 ਹੋ ਗਈ ਹੈ। ਉੱਥੇ ਹੀ 87 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਜਦਕਿ 4 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸੋਮਵਾਰ ਸ਼ਾਮ 6 ਵਜੇ ਤੱਕ ਅੰਮ੍ਰਿਤਸਰ ਤੋਂ 20, ਮੁਹਾਲੀ ਤੋਂ 11, ਜਲੰਧਰ ਤੋਂ 23, ਰੋਪੜ ਤੋਂ 1, ਪਠਾਨਕੋਟ ਤੋਂ 2, ਮੋਗਾ ਤੋਂ 1, ਪਟਿਆਲਾ ਤੋਂ 10, ਗੁਰਦਾਸਪੁਰ ਤੋਂ 1, ਕਪੂਰਥਲਾ ਤੋਂ 2, ਸੰਗਰੂਰ ਤੋਂ 15, ਫਰੀਦਕੋਟ ਤੋਂ 1, ਹੁਸ਼ਿਆਰਪੁਰ ਤੋਂ 2, ਫਿਰੋਜ਼ਪੁਰ ਤੋਂ 2, ਤਰਨਤਾਰਨ ਤੋਂ 1, ਨਵਾਂਸ਼ਹਿਰ ਤੋਂ 1, ਫਤਿਹਗੜ੍ਹ ਸਾਹਿਬ ਤੋਂ 1 ਅਤੇ ਲੁਧਿਆਣਾ ਤੋਂ 33 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ। ਉੱਥੇ ਹੀ ਅੰਮ੍ਰਿਤਸਰ ਵਿਚ 64, ਗੁਰਦਾਸਪੁਰ ਵਿਚ 2, ਪਟਿਆਲਾ ਵਿਚ 1, ਸੰਗਰੂਰ ਵਿਚ 1, ਪਠਾਨਕੋਟ ਵਿਚ 2, ਨਵਾਸ਼ਹਿਰ ਵਿਚ 2, ਫਰੀਦਕੋਟ ਵਿਚ 7, ਰੋਪੜ ਵਿਚ 1, ਫਤਿਹਗੜ੍ਹ ਸਾਹਿਬ ਵਿਚ 1, ਬਠਿੰਡਾ ਵਿਚ 4, ਫਾਜ਼ਿਲਕਾ ਵਿਚ 1 ਅਤੇ ਫਿਰੋਜ਼ਪੁਰ ਵਿਚ ਵੀ 1 ਕੋਰੋਨਾ ਦਾ ਮਰੀਜ਼ ਇਲਾਜ਼ ਤੋਂ ਬਾਅਦ ਠੀਕ ਹੋਇਆ ਹੈ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 2443 ਹੋ ਗਈ ਹੈ। ਜਦਕਿ ਅੰਮ੍ਰਿਤਸਰ ਵਿਚ 4 ਕੋਰੋਨਾ ਪੀੜਤਾਂ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 71 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਇਸ ਵੇਲੇ 753 ਐਕਟਿਵ ਕੇਸ ਰਹਿ ਗਏ ਹਨ।

ਅੰਮ੍ਰਿਤਸਰ- ਕੁੱਲ ਕੇਸ-633, ਠੀਕ ਹੋਏ- 454, ਮੌਤਾਂ-21

ਲੁਧਿਆਣਾ- ਕੁੱਲ ਕੇਸ-387, ਠੀਕ ਹੋਏ-175, ਮੌਤਾਂ-10

ਜਲੰਧਰ – ਕੁੱਲ ਕੇਸ –347, ਠੀਕ ਹੋਏ -255, ਮੌਤਾਂ-10

ਮੁਹਾਲੀ – ਕੁੱਲ ਕੇਸ – 175, ਠੀਕ ਹੋਏ –114, ਮੌਤਾਂ –3

ਗੁਰਦਾਸਪੁਰ- ਕੁੱਲ ਕੇਸ-169, ਠੀਕ ਹੋਏ-146, ਮੌਤਾਂ-3

ਪਟਿਆਲਾ-ਕੁੱਲ ਕੇਸ-169, ਠੀਕ ਹੋਏ-122, ਮੌਤਾਂ-3

ਤਰਨਤਾਰਨ ਕੁੱਲ ਕੇਸ-168, ਠੀਕ ਹੋਏ-159, ਮੌਤਾਂ-1

ਸੰਗਰੂਰ ਕੁੱਲ ਕੇਸ-158, ਠੀਕ ਹੋਏ-108, ਮੌਤਾਂ-3

ਪਠਾਨਕੋਟ- ਕੁੱਲ ਕੇਸ-145, ਠੀਕ ਹੋਏ-81, ਮੌਤਾਂ-5

ਹੁਸ਼ਿਆਰਪੁਰ- ਕੁੱਲ ਕੇਸ-141, ਠੀਕ ਹੋਏ-130, ਮੌਤਾਂ-5

ਨਵਾਂਸ਼ਹਿਰ- ਕੁੱਲ ਕੇਸ-120, ਠੀਕ ਹੋਏ-106, ਮੌਤਾਂ-1

ਫਰੀਦਕੋਟ- ਕੁੱਲ ਕੇਸ-87, ਠੀਕ ਹੋਏ-73, ਮੌਤਾਂ-0

ਰੋਪੜ- ਕੁੱਲ ਕੇਸ-80, ਠੀਕ ਹੋਏ-69, ਮੌਤਾਂ-1

ਫਤਿਹਗੜ੍ਹ ਸਾਹਿਬ- ਕੁੱਲ ਕੇਸ-77, ਠੀਕ ਹੋਏ-70, ਮੌਤਾਂ-0

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-73, ਠੀਕ ਹੋਏ-71, ਮੌਤਾਂ-0

ਮੋਗਾ- ਕੁੱਲ ਕੇਸ-71, ਠੀਕ ਹੋਏ-68, ਮੌਤਾਂ-0

ਬਠਿੰਡਾ- ਕੁੱਲ ਕੇਸ-57, ਠੀਕ ਹੋਏ-55, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-51, ਠੀਕ ਹੋਏ-46, ਮੌਤਾਂ-1

ਫਾਜ਼ਿਲਕਾ ਕੁੱਲ ਕੇਸ-50, ਠੀਕ ਹੋਏ-47, ਮੌਤਾਂ-0

ਕਪੂਰਥਲਾ-ਕੁੱਲ ਕੇਸ-44, ਠੀਕ ਹੋਏ-38, ਮੌਤਾਂ-3

ਮਾਨਸਾ- ਕੁੱਲ ਕੇਸ-34, ਠੀਕ ਹੋਏ-32, ਮੌਤਾਂ-0

ਬਰਨਾਲਾ ਕੁੱਲ ਕੇਸ-31, ਠੀਕ ਹੋਏ-24, ਮੌਤਾਂ-1

ਕੁੱਲ ਕੇਸ 3267, ਠੀਕ ਹੋਏ 2443, ਮੌਤਾਂ 71

Leave a Reply

Your email address will not be published. Required fields are marked *