ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਫਿਲਮੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੁਆਰਾ ਖੁਦਕੁਸ਼ੀ ਕਰਨ ਦੀ ਖਬਰ ਤੋਂ ਜਿੱਥੇ ਪੂਰਾ ਬਾਲੀਵੁੱਡ ਅਤੇ ਉਸ ਦੇ ਚਾਹੁੰਣ ਵਾਲੇ ਸਦਮੇ ਵਿਚ ਹਨ। ਉੱਥੇ ਹੀ ਸੁਸ਼ਾਂਤ ਦੀ ਮੌਤ ਦੀ ਖਬਰ ਸੁਣ ਕੇ ਪੀਐਮ ਮੋਦੀ ਵੀ ਹੈਰਾਨ ਹਨ। ਉਨ੍ਹਾਂ ਨੇ ਸ਼ੁਸ਼ਾਂਤ ਦੀ ਮੌਤ ਉੱਤੇ ਦੁੱਖ ਜਤਾਉਂਦਿਆਂ ਕਿਹਾ ਹੈ ਕਿ ਚਮਕਦਾਰ ਨੌਜਵਾਨ ਅਦਾਕਾਰ ਬਹੁਤ ਜਲਦੀ ਚੱਲਿਆ ਗਿਆ ਅਤੇ ਆਪਣੇ ਪਿੱਛੇ ਕਈ ਪਰਫਾਰਮੈਂਸਾਂ ਨੂੰ ਛੱਡ ਗਿਆ ਹੈ।
Sushant Singh Rajput…a bright young actor gone too soon. He excelled on TV and in films. His rise in the world of entertainment inspired many and he leaves behind several memorable performances. Shocked by his passing away. My thoughts are with his family and fans. Om Shanti.
— Narendra Modi (@narendramodi) June 14, 2020
ਪੀਐਮ ਮੋਦੀ ਨੇ ਟਵੀਟ ਕਰਦੇ ਹੋਏ ਕਿਹਾ ਕਿ ”ਸੁਸ਼ਾਂਤ ਸਿੰਘ ਰਾਜਪੂਤ…ਇਕ ਚਮਕਦਾਰ ਨੌਜਵਾਨ ਅਦਾਕਾਰ ਬਹੁਤ ਜਲਦੀ ਚੱਲਿਆ ਗਿਆ। ਉਸ ਨੇ ਟੀਵੀ ਅਤੇ ਫਿਲਮਾਂ ਵਿਚ ਕੰਮ ਕੀਤਾ। ਮਨੋਰੰਜਨ ਜਗਤ ਵਿਚ ਉਸ ਦੀ ਸਫ਼ਲਤਾ ਨੇ ਬਹੁਤਿਆਂ ਨੂੰ ਪ੍ਰੇਰਿਤ ਕੀਤਾ ਅਤੇ ਆਪਣੇ ਪਿੱਛੇ ਉਹ ਕਈ ਯਾਦਗਾਰੀ ਪਰਫਾਰਮੈਂਸਾਂ ਨੂੰ ਛੱਡ ਗਿਆ। ਮੇਰੀ ਉਸ ਦੇ ਪਰਿਵਾਰ ਅਤੇ ਪ੍ਰਸ਼ੰਸ਼ਕਾ ਪ੍ਰਤੀ ਸੰਵੇਦਨਾਵਾਂ ਹਨ। ਓਮ ਸ਼ਾਂਤੀ”।
ਦੱਸ ਦਈਏ ਕਿ ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਅੱਜ ਐਤਵਾਰ ਨੂੰ ਬਾਂਦਰਾ ਸਥਿਤ ਆਪਣੇ ਅਪਾਰਟਮੈਂਟ ਵਿਚ ਕਥਿਤ ਤੌਰ ਉੱਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਵਿਚ ਉਸੇ ਅਪਾਰਟਮੈਂਟ ਵਿਚ ਪਹੁੰਚ ਗਈ ਹੈ ਅਤੇ ਸੁਸ਼ਾਂਤ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕੁੱਝ ਸਮੇਂ ਤੋਂ ਡਿਪਰੈਸ਼ਨ ਵਿਚ ਸਨ। ਖੈਰ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ੁਸਾਂਤ ਦੀ ਉਮੱਰ ਕੇਵਲ 34 ਸਾਲ ਹੀ ਸੀ।
