ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਲਗਭਗ ਪੂਰੀ ਦੁਨੀਆ ਦੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ। ਵਿਸ਼ਵ ਭਰ ਦੇ ਮੁਲਕ ਕੋਰੋਨਾ ਸੰਕਰਮਨ ਦਾ ਕਹਿਰ ਝੇਲ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 81 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 4 ਲੱਖ 39 ਹਜ਼ਾਰ ਤੋਂ ਵੀ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 42 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 8,113,679 ਹੋ ਗਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 439,085 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 4,213,603 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਸੰਖਿਆ 3,460,991 ਹੋ ਗਈ ਹੈ। ਵੈਸੇ ਤਾਂ ਦੁਨੀਆ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਕਹਿਰ ਝੇਲ ਰਹੇ ਹਨ ਪਰ ਸੰਯੁਕਤ ਰਾਜ ਅਮਰੀਕਾ ਇਸ ਵਾਇਰਸ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਇੱਥੇ ਹੁਣ ਤੱਕ 2,182,950 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 118,283 ਜਾਨਾਂ ਜਾ ਚੁੱਕੀਆਂ ਹਨ ਅਤੇ 889,866 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ ਅਤੇ ਬੈਲਜ਼ੀਅਮ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 891,556, ਮੌਤਾਂ-44,118
ਰੂਸ – ਕੁੱਲ ਕੇਸ-537,210, ਮੌਤਾਂ-7,091
ਭਾਰਤ- ਕੁੱਲ ਕੇਸ – 343,026, ਮੌਤਾਂ-9,915
ਯੂਕੇ- ਕੁੱਲ ਕੇਸ -296,857, ਮੌਤਾਂ-41,736
ਸਪੇਨ- ਕੁੱਲ ਕੇਸ – 291,189, ਮੌਤਾਂ- 27,136
ਇਟਲੀ – ਕੁੱਲ ਕੇਸ – 237,290, ਮੌਤਾਂ- 34,371
ਪੇਰੂ–ਕੁੱਲ ਕੇਸ- 232,992, ਮੌਤਾਂ-6,860
ਈਰਾਨ – ਕੁੱਲ ਕੇਸ -189,876, ਮੌਤਾਂ-8,950
ਜਰਮਨੀ- ਕੁੱਲ ਕੇਸ -188,044, ਮੌਤਾਂ-8,885
ਤੁਰਕੀ- ਕੁੱਲ ਕੇਸ- 179,831, ਮੌਤਾਂ-4,825
ਚਿਲੀ-ਕੁੱਲ ਕੇਸ-179,436, ਮੌਤਾਂ-3,362
ਫਰਾਂਸ- ਕੁੱਲ ਕੇਸ- 157,372, ਮੌਤਾਂ-29,436
ਮੈਕਸੀਕੋ-ਕੁੱਲ ਕੇਸ- 150,264, ਮੌਤਾਂ-17,580
ਪਾਕਿਸਤਾਨ-ਕੁੱਲ ਕੇਸ-144,478, ਮੌਤਾਂ-2,729
ਸਾਊਦੀ ਅਰਬ- ਕੁੱਲ ਕੇਸ- 132,048, ਮੌਤਾਂ-1,011
ਕਨੇਡਾ- ਕੁੱਲ ਕੇਸ- 99,147, ਮੌਤਾਂ-8,175
ਬੰਗਲਾਦੇਸ਼-ਕੁੱਲ ਕੇਸ-90,619, ਮੌਤਾਂ-1,209
ਚੀਨ- ਕੁੱਲ ਕੇਸ – 83,221, ਮੌਤਾਂ-4,634
ਕਤਰ-ਕੁੱਲ ਕੇਸ-80,876, ਮੌਤਾਂ-76
ਸਾਊਥ ਅਫਰੀਕਾ-ਕੁੱਲ ਕੇਸ-73,533, ਮੌਤਾਂ-1,568
ਬੈਲਜ਼ੀਅਮ-ਕੁੱਲ ਕੇਸ- 60,100, ਮੌਤਾਂ-9,661
