ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਐਤਵਾਰ ਰਾਤ ਨੂੰ ਚੋਰਾਂ ਨੇ ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਸਥਿਤ ਪੰਜਾਬ ਅਤੇ ਸਿੰਧ ਬੈਂਕ ਵਿਖੇ 12 ਬੋਰ ਦੀ ਬੰਦੂਕ ਅਤੇ ਕੰਪਿਉਟਰ ਮਾਨੀਟਰ ਚੋਰੀ ਕਰ ਲਿਆ। ਚੋਰਾਂ ਨੇ ਬੈਂਕ ਦੀ ਸ਼ਾਖਾ ਨਾਲ ਲੱਗਦੀ ਖਾਲੀ ਪਲਾਟ ਦੀ ਖਿੜਕੀ ਦੀ ਗਰਿੱਲ ਤੋੜ ਦਿੱਤੀ ਪਰ ਚੋਰ ਬੈਂਕ ਦੇ ਲਾਕਰ ਰੂਮ ਨੂੰ ਤੋੜਨ ਵਿੱਚ ਅਸਫ਼ਲ ਰਹੇ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਚੋਰ ਪੰਜਾਬ ਅਤੇ ਸਿੰਧ ਬੈੰਕ ‘ਚ ਐਤਵਾਰ ਰਾਤ ਨੂੰ ਚੋਰੀ ਦੇ ਮਕਸਦ ਨਾਲ ਗਰੀਲਾਂ ਤੋੜ ਕੇ ਦਾਖਿਲ ਹੋਏ ਸਨ ਪਰ ਲਾਕਰ ਰੂਮ ਨੂੰ ਤੋੜਨ ਦੀ ਕੋਸ਼ਿਸ਼, ਇੱਕ ਕੋਸ਼ਿਸ਼ ਹੀ ਰਹੀ ਬਸ! ਇਸ ਤੋਂ ਬਾਅਦ ਚੋਰ ਬੈਂਕ ਦੇ ਮੋਜੂਦ ਹੋਰ ਉਪਕਰਣ ਚੋਰੀ ਕਰ ਲਏ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਆਸ-ਪਾਸ ਦੀਆਂ ਦੁਕਾਨਾਂ ਅਤੇ ਬੈਂਕਾਂ ਵਿੱਚ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋਸ਼ੀਆਂ ਦਾ ਛੇਤੀ ਹੀ ਪਤਾ ਲਗਾ ਲਿਆ ਜਾਵੇਗਾ।

