ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸੋਮਵਾਰ ਨੂੰ ਅੰਮ੍ਰਿਤਸਰ ਵਿੱਚ ਇਕ ਨੌਜਵਾਨ ਦੇ ਕਤਲ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਜਵਾਨ ਗਤਕਾ ਖਿਡਾਰੀ ਸੀ ਅਤੇ ਆਪਣੀ ਦੋ ਦੋਸਤਾਂ ਨਾਲ ਆਪਣੀ ਭੈਣ ਦੇ ਸਹੁਰੇ ਘਰ ਰਹਿ ਰਿਹਾ ਸੀ। ਦੋਵੇਂ ਦੋਸਤ ਇਸ ਘਟਨਾ ਤੋਂ ਬਾਅਦ ਲਾਪਤਾ ਹਨ। ਕਾਤਲ਼ ਇੰਨਾ ਬੇਰਹਿਮ ਹੈ ਕਿ, ਉਸਨੇ ਕਤਲ਼ ਕਰ ਕੇ ਦਿਮਾਗ ਕੱਢ ਕੇ ਬਿਸਤਰ ‘ਤੇ ਸੁੱਟ ਗਿਆ। ਭੇਦ ਭਰੀ ਹਾਲਤ ‘ਚ ਲਾਸ਼ ਪਈ ਹੋਈ ਸੀ। ਮ੍ਰਿਤਕ ਦੇ ਚਿਹਰੇ ‘ਤੇ ਇੰਨੇ ਜ਼ਖਮ ਹੋਏ ਸਨ ਕਿ ਉਸ ਦੀ ਪਛਾਣ ਕਰਨਾ ਵੀ ਮੁਸ਼ਿਕਲ ਹੋ ਰਿਹਾ ਸੀ।
ਮ੍ਰਿਤਕ ਦੀ ਪਛਾਣ ਗਤਕਾ ਖਿਡਾਰੀ ਹਰਬੰਸ ਸਿੰਘ (22) ਨਿਉ ਕੋਟਮੀਤ ਸਿੰਘ, ਅੰਮ੍ਰਿਤਸਰ ਵਿਖੇ ਸਥਿਤ ਪੀਰਾਂ ਬਾਜ਼ਾਰ ਦਾ ਰਹਿਣ ਵਾਲਾ ਹੈ। ਉਸ ਦੇ ਜੀਜਾ ਜਗਤਾਰ ਸਿੰਘ ਨੇ ਦੱਸਿਆ ਕਿ, ਹਰਬੰਸ ਕਾਫ਼ੀ ਸਮੇਂ ਤੋਂ ਆਪਣੇ ਦੋ ਦੋਸਤਾਂ ਨਾਲ ਉਨ੍ਹਾਂ ਦੇ ਘਰ ਰਹਿ ਰਿਹਾ ਸੀ, ਜਦੋਂ ਤਿੰਨ ਦੋਸਤਾਂ ਵਿਚੋਂ ਕੋਈ ਵੀ ਸੋਮਵਾਰ ਸਵੇਰੇ ਨਹੀਂ ਦੀਖਿਆ ਤਾਂ ਉਹ ਉਨ੍ਹਾਂ ਦੇ ਕਮਰੇ ਵਿੱਚ ਦੇਖਣ ਗਏ ਪਰ ਅੰਦਰ ਮੰਜਰ ਕੁਝ ਹੋਰ ਹੀ ਸੀ, ਹਰਬੰਸ ਦਾ ਲਹੂ-ਲੁਹਾਨ ਸਰੀਰ ਬਿਸਤਰ ‘ਤੇ ਪਿਆ ਸੀ।
ਕਤਲ਼ ਕਿਉਂ ਹੋਇਆ, ਕਿਸਨੇ ਕੀਤਾ, ਇਸਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ ਪਰ ਕਾਤਲ਼ ਨੇ ਬਹੁਤ ਬੇਰਹਮੀ ਨਾਲ ਉਸ ਦਾ ਕਤਲ਼ ਕੀਤਾ ਸੀ। ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਦੂਜੇ ਪਾਸੇ, ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਰਬੰਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਏਡੀਸੀਪੀ -1 ਹਰਜੀਤ ਸਿੰਘ ਧਾਲੀਵਾਲ, ਏਸੀਪੀ ਸੁਸ਼ੀਲ ਕੁਮਾਰ ਅਤੇ ਚੌਕੀ ਕੋਟਮੀਤ ਸਿੰਘ ਦੇ ਇੰਚਾਰਜ ਏਐਸਆਈ ਜੋਗਿੰਦਰ ਸਿੰਘ ਪਰਮਾਰ ਵੀ ਮੌਕੇ ’ਤੇ ਮੌਜੂਦ ਸਨ। ਇਹ ਦ੍ਰਿਸ਼ ਦੇਖ ਕੇ ਇਹ ਸਪੱਸ਼ਟ ਹੋ ਗਿਆ ਕਿ, ਹਰਬੰਸ ਸਿੰਘ ਦੀ ਮੌਤ ਤੋਂ ਪਹਿਲਾਂ ਬੰਦ ਕਮਰੇ ਵਿੱਚ ਕਾਤਲਾਂ ਨੇ ਮ੍ਰਿਤਕ ਨੂੰ ਤਸੀਹੇ ਦੇ-ਦੇ ਕੇ ਮਾਰਿਆ ਹੈ।
ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚੀ ਅਤੇ ਹਰਬੰਸ ਸਿੰਘ ਦੇ ਕਤਲ਼ ਲਈ ਵਰਤੇ ਗਏ ਹਥਿਆਰਾਂ ਨੂੰ ਬਰਾਮਦ ਕੀਤਾ ਅਤੇ ਕਤਲ ਦੇ ਦੋਸ਼ੀਆਂ ਤੱਕ ਪਹੁੰਚਣ ਲਈ ਮੌਕੇ ਤੋਂ ਕੁਝ ਸੁਰਾਗ ਵੀ ਇਕੱਠੇ ਕੀਤੇ। ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਵੀ ਦਰਜ ਕੀਤਾ ਗਿਆ ਹੈ।

