ਮੁਲਕ ਵਿਚ ਮੱਠੀ ਪੈਣ ਲੱਗੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ

ਨਵੀਂ ਦਿੱਲੀ (ਇੰਟ.)- ਮੁਲਕ ਵਿਚ ਦੂਜੀ ਲਹਿਰ ਦੇ ਮੱਠਾ ਪੈਣ ਦੇ ਸੰਕੇਤ ਮਿਲ ਰਹੇ ਹਨ ਅਤੇ ਜੇਕਰ ਆਉਣ ਵਾਲੇ ਦਿਨਾਂ ‘ਚ ਢੁੱਕਵੇਂ ਤਰੀਕੇ ਨਾਲ ਅਤੇ…

ਨਵੀਂ ਦਿੱਲੀ (ਇੰਟ.)- ਮੁਲਕ ਵਿਚ ਦੂਜੀ ਲਹਿਰ ਦੇ ਮੱਠਾ ਪੈਣ ਦੇ ਸੰਕੇਤ ਮਿਲ ਰਹੇ ਹਨ ਅਤੇ ਜੇਕਰ ਆਉਣ ਵਾਲੇ ਦਿਨਾਂ ‘ਚ ਢੁੱਕਵੇਂ ਤਰੀਕੇ ਨਾਲ ਅਤੇ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ ਤਾਂ ਇਹ ਸਥਿਤੀ ਇਵੇਂ ਹੀ ਬਰਕਰਾਰ ਰਹੇਗੀ। ਵੀਰਵਾਰ ਨੂੰ ਹੋਈ ਪ੍ਰੈੱਸ ਕਾਨਫ਼ਰੰਸ ‘ਚ ਇਹ ਬਿਆਨ ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ. ਪਾਲ ਨੇ ਦਿੱਤਾ। ਬਿਆਨ ਵਿਚ ਕਿਹਾ ਗਿਆ ਕਿ ਪਿਛਲੇ 20 ਦਿਨਾਂ ਵਿਚ ਕਰੋਨਾ ਦੇ ਨਵੇਂ ਕੇਸਾਂ ਵਿਚ ਲਗਾਤਾਰ ਗਿਰਾਵਟ ਦਰਜ ਹੋਈ ਹੈ। ਪਿਛਲੇ ਇਕ ਹਫ਼ਤੇ ਤੋਂ 24 ਸੂਬਿਆਂ ਵਿਚ ਸਰਗਰਮ ਕੇਸ ਘੱਟ ਰਹੇ ਹਨ। ਮੰਤਰਾਲੇ ਨੇ ਭਰੋਸਾ ਪ੍ਰਗਟਾਇਆ ਕਿ ਜਦੋਂ ਪਾਬੰਦੀਆਂ ਵਿਚ ਰਾਹਤ ਦਿੱਤੀ ਜਾਵੇਗੀ ਤਾਂ ਕੋਵਿਡ-19 ਦੀ ਦੂਜੀ ਲਹਿਰ ਵਿਚ ਹੋਰ ਨਿਘਾਰ ਆਵੇਗਾ।

ਇਹ ਵੀ ਪੜ੍ਹੋ- ਖਰੜ ਦੇ ਐਡਵੋਕੇਟ ਨੇ ਰਾਸ਼ਟਰਪਤੀ ਤੇ ਮੁੱਖ ਮੰਤਰੀ ਕੈਪਟਨ ਨੂੰ ਚਿੱਠੀ ਲਿਖ ਕੇ ਮੰਗੀ ਇੱਛਾ ਮੌਤ

ਵਿਦੇਸ਼ੀ ਮੀਡੀਆ ਵਲੋਂ ਪੇਸ਼ ਕੀਤੀਆਂ ਰਿਪੋਰਟਾਂ ਤੱਥ ਹੀਣ ਅਤੇ ਝੂਠੀਆਂ
ਨਿਊਯਾਰਕ ਟਾਈਮਜ਼ ਦੀ ਕੋਵਿਡ-19 ਕਾਰਨ ਭਾਰਤ ਵਿਚ ਅੰਦਾਜ਼ਨ ਮੌਤਾਂ ਬਾਰੇ ਦਿੱਤੀ ਗਈ ਰਿਪੋਰਟ ਨੂੰ ਕੇਂਦਰ ਨੇ ‘ਬਿਲਕੁਲ ਤੱਥਹੀਣ ਅਤੇ ਝੂਠਾ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਿਊਯਾਰਕ ਟਾਈਮਜ਼ ਦੀ ਰਿਪੋਰਟ ਕਿਸੇ ਪ੍ਰਮਾਣ ‘ਤੇ ਨਹੀਂ ਸਗੋਂ ਤੱਥਾਂ ਨਾਲ ਛੇੜਛਾੜ ਕਰ ਕੇ ਅੰਦਾਜ਼ਿਆਂ ਅੰਦਾਜ਼ਿਆਂ ‘ਤੇ ਆਧਾਰਿਤ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਕੋਵਿਡ ਕਾਰਨ ਭਾਰਤ ‘ਚ ਅੰਦਾਜ਼ਨ 6 ਲੱਖ ਮੌਤਾਂ ਹੋ ਸਕਦੀਆਂ ਹਨ ਪਰ ਜੇਕਰ ਮੌਜੂਦਾ ਹਾਲਾਤ ਦੇਖੀਏ ਤਾਂ ਅੰਦਾਜ਼ਨ 16 ਲੱਖ ਮੌਤਾਂ ਹੋ ਸਕਦੀਆਂ ਹਨ।

ਇਸੇ ਤਰ੍ਹਾਂ ਜੇਕਰ ਹਾਲਾਤ ਹੋਰ ਵਿਗੜੇ ਤਾਂ 42 ਲੱਖ ਲੋਕਾਂ ਦੀ ਮੌਤ ਹੋਣ ਦਾ ਅੰਦਾਜ਼ਾ ਹੈ। ਇਸ ਰਿਪੋਰਟ ਨੂੰ ਨਕਾਰਦਿਆਂ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਇਹ ਕਿਸੇ ਤੱਥ ’ਤੇ ਆਧਾਰਿਤ ਅੰਕੜਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਹਤ ਮੰਤਰਾਲੇ ਦੀ ਕੋਸ਼ਿਸ਼ ਹੈ ਕਿ ਹਰ ਕੇਸ ਅਤੇ ਮੌਤਾਂ ਦਾ ਹਵਾਲਾ ਪਾਰਦਰਸ਼ੀ ਢੰਗ ਨਾਲ ਦਿੱਤਾ ਜਾਵੇ। ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀ ਕੇ ਪੌਲ ਨੇ ਕਿਹਾ ਕਿ ਰਿਪੋਰਟ ਤੋੜ-ਮਰੋੜ ਕੇ ਪੇਸ਼ ਕੀਤੇ ਗਏ ਅੰਦਾਜ਼ੇ ’ਤੇ ਆਧਾਰਿਤ ਹੈ।

ਇਹ ਵੀ ਪੜ੍ਹੋ- ਲੋਕਾਂ ਨੂੰ ਲਗਾਈ ਗਈ ਵੱਖਰੀ-ਵੱਖਰੀ ਵੈਕਸੀਨ, ਪਿੰਡ ਵਾਸੀਆਂ ਵਿਚ ਡਰ ਦਾ ਮਾਹੌਲ

24 ਘੰਟਿਆਂ ਵਿਚ ਇੰਨੇ ਮਾਮਲੇ ਆਏ ਸਾਹਮਣੇ
ਇਸ ਦੌਰਾਨ ਦੇਸ਼ ’ਚ ਕਰੋਨਾ ਦੇ ਪਿਛਲੇ 24 ਘੰਟਿਆਂ ’ਚ 2,11,298 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਲਾਗ ਦੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 2,73,69,093 ਹੋ ਗਈ ਹੈ। ਦੇਸ਼ ’ਚ ਰਿਕਵਰੀ ਦਰ 90.01 ਫ਼ੀਸਦ ਤੱਕ ਪਹੁੰਚ ਗਈ ਹੈ। ਬੀਤੇ ਇਕ ਦਿਨ ’ਚ 3,847 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 3,15,235 ਹੋ ਗਈ।

Leave a Reply

Your email address will not be published. Required fields are marked *