ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜਿੱਥੇ ਇਕ ਪਾਸੇ ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਉੱਥੇ ਹੀ ਪੰਜਾਬ ਵਿਚ ਵੀ ਕੋਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ। ਹੁਣ ਤੱਕ ਪੂਰੇ ਸੂਬੇ ਵਿਚੋਂ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 158 ਹੋ ਗਈ ਹੈ। ਜਦਕਿ 12 ਕੋਰੋਨਾ ਪੀੜਤ ਆਪਣੀ ਜਾਨ ਵੀ ਗਵਾ ਚੁੱਕੇ ਹਨ।
ਪੰਜਾਬ ਦੇ ਸਿਹਤ ਵਿਭਾਗ ਵੱਲੋਂ ਬੀਤੇ ਦਿਨ ਜਾਰੀ ਕੀਤੇ ਅੰਕੜਿਆਂ ਅਨੁਸਾਰ ਪੂਰੇ ਸੂਬੇ ਵਿਚੋਂ ਹੁਣ ਤੱਕ 3909 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 158 ਮਰੀਜ਼ਾਂ ਵਿਚ ਕੋਰੋਨਾ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 3249 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਉੱਥੇ ਹੀ 502 ਸੈਂਪਲਾਂ ਦੀ ਰਿਪੋਰਟ ਆਉਣਾ ਅਜੇ ਬਾਕੀ ਹੈ। 158 ਮਰੀਜ਼ਾਂ ਵਿਚੋਂ ਹੁਣ ਤੱਕ 20 ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ 12 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 126 ਹੋ ਗਈ ਹੈ।
ਹੁਣ ਤੱਕ ਕਿੱਥੋਂ-ਕਿੰਨੇ ਕੇਸ ਆਏ ਸਾਹਮਣੇ
ਮੁਹਾਲੀ (ਐਸਏਐਸ ਨਗਰ) ਕੁੱਲ ਕੇਸ-50, ਮੌਤਾਂ-2, ਠੀਕ ਹੋਏ-5
ਨਵਾਂਸ਼ਹਿਰ(ਐਸਬੀਐਸ ਨਗਰ) ਕੁੱਲ ਕੇਸ-19, ਮੌਤਾਂ-1, ਠੀਕ ਹੋਏ-10
ਪਠਾਨਕੋਟ ਕੁੱਲ ਕੇਸ-16, ਮੌਤਾਂ-1, ਠੀਕ ਹੋਏ- 0
ਜਲੰਧਰ ਕੁੱਲ ਕੇਸ-15, ਮੌਤਾਂ-1, ਠੀਕ ਹੋਏ-3
ਮਾਨਸਾ ਕੁੱਲ ਕੇਸ-11, ਮੌਤਾਂ-0 , ਠੀਕ ਹੋਏ-0
ਅੰਮ੍ਰਿਤਸਰ ਕੁੱਲ ਕੇਸ-11, ਮੌਤਾਂ-2, ਠੀਕ ਹੋਏ-0
ਲੁਧਿਆਣਾ ਕੁੱਲ ਕੇਸ-10, ਮੌਤਾਂ-2, ਠੀਕ ਹੋਏ-1
ਹੁਸ਼ਿਆਰਪੁਰ ਕੁੱਲ ਕੇਸ-07, ਮੌਤਾਂ-1, ਠੀਕ ਹੋਏ-1
ਮੋਗਾ ਕੁੱਲ ਕੇਸ-04, ਮੌਤਾਂ-0, ਠੀਕ ਹੋਏ-0
ਰੋਪੜ ਕੁੱਲ ਕੇਸ-03, ਮੌਤਾਂ-1, ਠੀਕ ਹੋਏ-0
ਸੰਗਰੂਰ-ਕੁੱਲ ਕੇਸ-02, ਮੌਤਾਂ-0 ਠੀਕ ਹੋਏ-0
ਫਤਿਹਗੜ੍ਹ ਸਾਹਿਬ- ਕੁੱਲ ਕੇਸ 02, ਮੌਤਾਂ-0, ਠੀਕ ਹੋਏ-0
ਫਰੀਦਕੋਟ-ਕੁੱਲ ਕੇਸ-02, ਮੌਤਾਂ-0 ਠੀਕ ਹੋਏ-0
ਬਰਨਾਲਾ-ਕੁੱਲ ਕੇਸ-02, ਮੌਤਾਂ-01, ਠੀਕ ਹੋਏ-0
ਪਟਿਆਲਾ- ਕੁੱਲ ਕੇਸ-02,ਮੌਤਾਂ-0 ਠੀਕ ਹੋਏ-0
ਕਪੂਰਥਲਾ- ਕੁੱਲ ਕੇਸ-01, ਮੌਤਾਂ-0, ਠੀਕ ਹੋਏ-0
ਸ੍ਰੀ ਮੁਕਤਸਰ ਸਾਹਿਬ-ਕੁੱਲ ਕੇਸ-01, ਮੌਤਾਂ-0, ਠੀਕ ਹੋਏ-0
ਕੁੱਲ ਕੇਸ-158, ਮੌਤਾਂ-12, ਠੀਕ ਹੋਏ-20

