ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਪੂਰੇ ਦੇਸ਼ ਵਿਚੋਂ ਕੋਰੋਨਾ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਮਾਮਲਿਆਂ ਦੀ ਸੰਖਿਆ 8300 ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾਂ ਵੀ 270 ਤੋਂ ਜਿਆਦਾ ਹੋ ਚੁੱਕਿਆ ਹੈ।
34 deaths and 909 new cases reported in last 24 hours; India's total number of #Coronavirus positive cases rises to 8356 (including 7367 active cases, 716 cured/discharged/migrated and 273 deaths): Ministry of Health and Family Welfare pic.twitter.com/3S1UvXQ1Hc
— ANI (@ANI) April 12, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਨਵੇਂ 909 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 8356 ਹੋ ਗਈ ਹੈ। ਜਦਕਿ 34 ਹੋਰ ਕੋਰੋਨਾ ਪੀੜਦਤ ਆਪਣੀ ਜਾਨ ਗਵਾ ਚੁੱਕੇ ਹਨ ਜਿਸ ਨਾਲ ਕੁੱਲ ਮਰਨ ਵਾਲਿਆਂ ਦੀ ਸੰਖਿਆ 273 ਹੋ ਗਈ ਹੈ। ਉੱਥੇ ਹੀ 716 ਕੋਰੋਨਾ ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਾਰਨ ਐਕਟੀਵ ਕੇਸਾਂ ਦੀ ਗਿਣਤੀ 7367 ਹੋ ਗਈ ਹੈ।
14 ਅਪ੍ਰੈਲ ਨੂੰ ਖਤਮ ਹੋ ਰਿਹਾ ਹੈ ਲਾਕਡਾਊਨ
ਉੱਥੇ ਹੀ ਕੋਰੋਨਾ ਵਾਇਰਸ ਦੇ ਸੰਕਰਮਨ ਦੀ ਲੜੀ ਨੂੰ ਤੋੜਨ ਲਈ 24 ਮਾਰਚ ਨੂੰ ਪੀਐਮ ਮੋਦੀ ਦੁਆਰਾ ਪੂਰੇ ਦੇਸ਼ ਵਿਚ ਐਲਾਨਿਆਂ ਗਿਆ 21 ਦਿਨਾਂ ਦਾ ਲਾਕਡਾਊਨ ਆਉਣ ਵਾਲੀ 14 ਅਪ੍ਰੈਲ ਨੂੰ ਖਤਮ ਹੋ ਰਿਹਾ ਹੈ। ਬੀਤੇ ਦਿਨ ਪੀਐਮ ਮੋਦੀ ਦੁਆਰਾ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ ਮੀਟਿੰਗ ਵਿਚ ਇਸ ਲਾਕਡਾਊਨ ਨੂੰ 30 ਅਪ੍ਰੈਲ ਤੱਕ ਵਧਾਉਣ ਦੀ ਮੰਗ ਉੱਠੀ ਸੀ ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਇਸ ਲਾਕਡਾਊਨ ਨੂੰ ਅੱਗੇ ਵਧਾ ਸਕਦੀ ਹੈ ਪਰ ਅਜੇ ਇਸ ਬਾਰੇ ਅਧਿਕਾਰਕ ਤੌਰ ‘ਤੇ ਕੁੱਝ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ।ਉੱਥੇ ਹੀ ਕੋਰੋਨਾ ਦੇ ਲਗਾਤਾਰ ਮਾਮਲਿਆਂ ਨੂੰ ਵੱਧਦਾ ਵੇਖ ਪੰਜਾਬ, ਉੜੀਸਾ ਅਤੇ ਮਹਾਰਾਸ਼ਟਰ ਦੀਆਂ ਸਰਕਾਰਾਂ ਨੇ ਆਪਣੇ-ਆਪਣੇ ਸੂਬਿਆਂ ਵਿਚ ਪਹਿਲਾਂ ਹੀ ਲਾਕਡਾਊਨ ਨੂੰ 30 ਅਪ੍ਰੈਲ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ।
