ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਦੇ ਦੇਸ਼ ਬੇਹਾਲ, ਜਾਣੋ ਕੀ ਹੈ ਤਾਜ਼ਾ ਸਥਿਤੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਪੂਰੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਪੂਰੇ ਵਿਸ਼ਵ ਵਿਚ 17 ਲੱਖ ਤੋਂ ਵੱਧ ਲੋਕ ਕੋਰੋਨਾ ਨਾਲ ਪੀੜਤ ਹੋ ਚੁੱਕੇ ਹਨ ਜਦਕਿ ਮਰਨ ਵਾਲਿਆਂ ਦੀ ਗਿਣਤੀ 1 ਲੱਖ ਤੋਂ ਵੀ ਜਿਆਦਾ ਹੋ ਗਈ ਹੈ। ਉੱਥੇ ਹੀ ਸੱਭ ਤੋਂ ਜਿਆਦਾ ਮੌਤਾਂ ਅਮਰੀਕਾ ਵਿਚ ਹੋਈਆਂ ਹਨ। ਇੱਥੇ ਮਰਨ ਵਾਲਿਆਂ ਦਾ ਅੰਕੜਾ 20 ਹਜ਼ਾਰ ਨੂੰ ਵੀ ਪਾਰ ਕਰ ਗਿਆ ਹੈ।

ਵਰਡਓ ਓ ਮੀਟਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 1,780,440 ਤੱਕ ਪਹੁੰਚ ਗਈ ਹੈ ਜਦਿਕ 108,834 ਕੋਰੋਨਾ ਪੀੜਤ ਆਪਣੀ ਜਾਨ ਗਵਾ ਚੁੱਕੇ ਹਨ। ਉੱਥੇ ਹੀ 404,393 ਕੋਰੋਨਾ ਮਰੀਜ਼ ਠੀਕ ਵੀ ਹੋਏ ਹਨ ਜਿਸ ਨਾਲ ਇਸ ਵੇਲੇ ਐਕਟੀਵ ਕੇਸਾਂ ਦੀ ਸੰਖਿਆ 1,267,213 ਹੋ ਗਈ ਹੈ। ਕੋਰੋਨਾ ਨੇ ਸੱਭ ਤੋਂ ਜਿਆਦਾ ਕਹਿਰ ਸੁਪਰਪਾਵਰ ਅਮਰੀਕਾ ਵਿਚ ਮਚਾਇਆ ਹੋਇਆ ਹੈ ਇੱਥੇ 532,879 ਲੋਕ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ ਜਦਕਿ ਮਰਨ ਵਾਲਿਆਂ ਦੀ ਗਿਣਤੀ 20,577 ਹੋ ਗਈ ਹੈ। ਇਸ ਤੋਂ ਇਲਾਵਾ ਯੂਰੋਪ ਦੇ ਦੇਸ਼ ਸਪੇਨ, ਇਟਲੀ, ਫਰਾਂਸ ਅਤੇ ਜਰਮਨੀ ਵੀ ਕੋਰੋਨਾ ਦੀ ਮਾਰ ਝੱਲ ਰਹੇ ਹਨ ਜਦਕਿ ਚੀਨ ਵਿਚ ਵੀ ਮੁੜ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਉੱਥੇ ਹੀ ਇਸਲਾਮਿਕ ਦੇਸ਼ ਈਰਾਨ ਤੋਂ ਇਲਾਵਾ ਯੂਕੇ ਅਤੇ ਤੁਰਕੀ ਵਿਚ ਵੀ ਕੋਰੋਨਾ ਦਾ ਪ੍ਰਕੋਪ ਜਾਰੀ ਹੈ।

ਹੁਣ ਤੱਕ ਕਿੱਥੋਂ-ਕਿੰਨੇ ਮਾਮਲੇ ਆਏ ਸਾਹਮਣੇ

ਸਪੇਨ- ਕੁੱਲ ਕੇਸ-163,027, ਮੌਤਾਂ-16,606

ਇਟਲੀ-ਕੁੱਲ ਕੇਸ -152,271, ਮੌਤਾਂ-19,468

ਫਰਾਂਸ- ਕੁੱਲ ਕੇਸ-152,271, ਮੌਤਾਂ-13,832

ਜਰਮਨੀ- ਕੁੱਲ ਕੇਸ-125,452, ਮੌਤਾਂ-2,871

ਚੀਨ-ਕੁੱਲ ਕੇਸ-82,052, ਮੌਤਾਂ-3,339

ਯੂਕੇ- ਕੁੱਲ ਕੇਸ-78,991, ਮੌਤਾਂ-9,875

ਈਰਾਨ-ਕੁੱਲ ਕੇਸ-70,029 ਮੌਤਾਂ-4,357

ਤੁਰਕੀ-ਕੁੱਲ ਕੇਸ-52,167, ਮੌਤਾਂ-1,101

 

 

Leave a Reply

Your email address will not be published. Required fields are marked *