ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਜਨਮੀ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੇ ਕਹਿਰ ਨਾਲ ਜੂਝ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 85 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆਂ ਸਾਢੇ 4 ਲੱਖ ਤੋਂ ਵੀ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 45 ਲੱਖ ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 8,578,052 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 456,284 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ 4,530,261 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ, ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 3,591,507 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 2,263,651 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 120,688 ਜਾਨਾਂ ਚੁੱਕੀਆਂ ਹਨ, ਜਦਕਿ 930,944 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਭਾਰਤ, ਇਟਲੀ, ਜ਼ਰਮਨੀ, ਯੂਕੇ, ਤੁਰਕੀ,ਚਿਲੀ, ਈਰਾਨ, ਫਰਾਂਸ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ ਅਤੇ ਬੈਲਜ਼ੀਅਮ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 983,359, ਮੌਤਾਂ-47,869
ਰੂਸ – ਕੁੱਲ ਕੇਸ-561,091, ਮੌਤਾਂ-7,660
ਭਾਰਤ- ਕੁੱਲ ਕੇਸ – 381,091, ਮੌਤਾਂ-12,604
ਯੂਕੇ- ਕੁੱਲ ਕੇਸ -300,469, ਮੌਤਾਂ-42,288
ਸਪੇਨ- ਕੁੱਲ ਕੇਸ – 292,348, ਮੌਤਾਂ- 27,136
ਪੇਰੂ–ਕੁੱਲ ਕੇਸ- 244,388, ਮੌਤਾਂ-7,461
ਇਟਲੀ – ਕੁੱਲ ਕੇਸ – 238,159, ਮੌਤਾਂ- 34,514
ਚਿਲੀ-ਕੁੱਲ ਕੇਸ-225,103, ਮੌਤਾਂ-3,841
ਈਰਾਨ – ਕੁੱਲ ਕੇਸ -197,647, ਮੌਤਾਂ-9,272
ਜਰਮਨੀ- ਕੁੱਲ ਕੇਸ -190,126, ਮੌਤਾਂ-8,946
ਤੁਰਕੀ- ਕੁੱਲ ਕੇਸ- 184,031, ਮੌਤਾਂ-4,882
ਮੈਕਸੀਕੋ-ਕੁੱਲ ਕੇਸ- 165,455, ਮੌਤਾਂ-19,747
ਪਾਕਿਸਤਾਨ-ਕੁੱਲ ਕੇਸ-160,118, ਮੌਤਾਂ-3,093
ਫਰਾਂਸ- ਕੁੱਲ ਕੇਸ- 158,641, ਮੌਤਾਂ-29,603
ਸਾਊਦੀ ਅਰਬ- ਕੁੱਲ ਕੇਸ- 145,991, ਮੌਤਾਂ-1,139
ਬੰਗਲਾਦੇਸ਼-ਕੁੱਲ ਕੇਸ-102,292, ਮੌਤਾਂ-1,343
ਕਨੇਡਾ- ਕੁੱਲ ਕੇਸ- 100,220, ਮੌਤਾਂ-8,300
ਕਤਰ-ਕੁੱਲ ਕੇਸ-84,441, ਮੌਤਾਂ-86
ਸਾਊਥ ਅਫਰੀਕਾ-ਕੁੱਲ ਕੇਸ-83,890, ਮੌਤਾਂ-1,737
ਚੀਨ- ਕੁੱਲ ਕੇਸ – 83,325, ਮੌਤਾਂ-4,634
ਬੈਲਜ਼ੀਅਮ-ਕੁੱਲ ਕੇਸ- 60,348, ਮੌਤਾਂ-9,683
