ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 118 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 3615 ਹੋ ਗਈ ਹੈ। ਉੱਥੇ ਹੀ 32 ਹੋਰ ਕੋਰੋਨਾ ਦੇ ਮਰੀਜ਼ ਵੀ ਠੀਕ ਹੋਏ ਹਨ ਜਦਕਿ 5 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਵੀਰਵਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਤੋਂ 39, ਮੁਹਾਲੀ ਤੋਂ 7, ਜਲੰਧਰ ਤੋਂ 1, ਪਟਿਆਲਾ ਤੋਂ 12, ਕਪੂਰਥਲਾ ਤੋਂ 2, ਸੰਗਰੂਰ ਤੋਂ 8, ਫਿਰੋਜ਼ਪੁਰ ਤੋਂ 1, ਤਰਨਤਾਰਨ ਤੋਂ 6, ਲੁਧਿਆਣਾ ਤੋਂ 21, ਫਤਿਹਗੜ੍ਹ ਸਾਹਿਬ ਤੋਂ 2, ਮਾਨਸਾ ਤੋਂ 1, ਹੁਸ਼ਿਆਰਪੁਰ ਤੋਂ 5, ਰੋਪੜ ਤੋਂ 1,ਗੁਰਦਾਸਪੁਰ ਤੋਂ 4 ਅਤੇ ਬਰਨਾਲਾ ਤੋਂ 8 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਜਲੰਧਰ ਵਿਚ 1, ਗੁਰਦਾਸਪੁਰ ਵਿਚ 8, ਮੁਹਾਲੀ ਵਿਚ 2, ਪਟਿਆਲਾ ਵਿਚ 3, ਪਠਾਨਕੋਟ ਵਿਚ 16 ਅਤੇ ਕਪੂਰਥਲਾ ਵਿਚ 2 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 2570 ਹੋ ਗਈ ਹੈ। ਜਦਕਿ ਸੰਗਰੂਰ ਵਿਚ 1, ਜਲੰਧਰ ਅਤੇ ਲੁਧਿਆਣਾ ਵਿਚ 2-2 ਕੋਰੋਨਾ ਪੀੜਤਾਂ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 83 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਇਸ ਵੇਲੇ ਐਕਟਿਵ ਕੇਸਾਂ ਦੀ ਸੰਖਿਆ 962 ਹੋ ਗਈ ਹੈ।
ਅੰਮ੍ਰਿਤਸਰ- ਕੁੱਲ ਕੇਸ-698, ਠੀਕ ਹੋਏ- 454, ਮੌਤਾਂ-25
ਲੁਧਿਆਣਾ- ਕੁੱਲ ਕੇਸ-470, ਠੀਕ ਹੋਏ-175, ਮੌਤਾਂ-13
ਜਲੰਧਰ – ਕੁੱਲ ਕੇਸ –410, ਠੀਕ ਹੋਏ -302, ਮੌਤਾਂ-12
ਪਟਿਆਲਾ-ਕੁੱਲ ਕੇਸ-191, ਠੀਕ ਹੋਏ-128, ਮੌਤਾਂ-3
ਮੁਹਾਲੀ – ਕੁੱਲ ਕੇਸ – 191, ਠੀਕ ਹੋਏ –131, ਮੌਤਾਂ –3
ਗੁਰਦਾਸਪੁਰ- ਕੁੱਲ ਕੇਸ-175, ਠੀਕ ਹੋਏ-155, ਮੌਤਾਂ-3
ਤਰਨਤਾਰਨ ਕੁੱਲ ਕੇਸ-176, ਠੀਕ ਹੋਏ-161, ਮੌਤਾਂ-1
ਸੰਗਰੂਰ ਕੁੱਲ ਕੇਸ-172, ਠੀਕ ਹੋਏ-117, ਮੌਤਾਂ-5
ਪਠਾਨਕੋਟ- ਕੁੱਲ ਕੇਸ-157, ਠੀਕ ਹੋਏ-103, ਮੌਤਾਂ-5
ਹੁਸ਼ਿਆਰਪੁਰ- ਕੁੱਲ ਕੇਸ-150, ਠੀਕ ਹੋਏ-130, ਮੌਤਾਂ-5
ਨਵਾਂਸ਼ਹਿਰ- ਕੁੱਲ ਕੇਸ-121, ਠੀਕ ਹੋਏ-109, ਮੌਤਾਂ-1
ਫਰੀਦਕੋਟ- ਕੁੱਲ ਕੇਸ-89, ਠੀਕ ਹੋਏ-73, ਮੌਤਾਂ-0
ਫਤਿਹਗੜ੍ਹ ਸਾਹਿਬ- ਕੁੱਲ ਕੇਸ-83, ਠੀਕ ਹੋਏ-72, ਮੌਤਾਂ-0
ਰੋਪੜ- ਕੁੱਲ ਕੇਸ-83, ਠੀਕ ਹੋਏ-69, ਮੌਤਾਂ-1
ਮੋਗਾ- ਕੁੱਲ ਕੇਸ-74, ਠੀਕ ਹੋਏ-70, ਮੌਤਾਂ-0
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-73, ਠੀਕ ਹੋਏ-71, ਮੌਤਾਂ-0
ਬਠਿੰਡਾ- ਕੁੱਲ ਕੇਸ-61, ਠੀਕ ਹੋਏ-55, ਮੌਤਾਂ-0
ਫ਼ਿਰੋਜ਼ਪੁਰ – ਕੁੱਲ ਕੇਸ-59, ਠੀਕ ਹੋਏ-46, ਮੌਤਾਂ-2
ਫਾਜ਼ਿਲਕਾ ਕੁੱਲ ਕੇਸ-54, ਠੀਕ ਹੋਏ-48, ਮੌਤਾਂ-0
ਕਪੂਰਥਲਾ-ਕੁੱਲ ਕੇਸ-51, ਠੀਕ ਹੋਏ-43, ਮੌਤਾਂ-3
ਬਰਨਾਲਾ ਕੁੱਲ ਕੇਸ-39, ਠੀਕ ਹੋਏ-24, ਮੌਤਾਂ-1
ਮਾਨਸਾ- ਕੁੱਲ ਕੇਸ-38, ਠੀਕ ਹੋਏ-34, ਮੌਤਾਂ-0
ਕੁੱਲ ਕੇਸ 3615, ਠੀਕ ਹੋਏ 2570, ਮੌਤਾਂ 83
