ਦੁਨੀਆ ਭਰ ‘ਚ ਕੋਰੋਨਾ ਦੇ ਕੇਸਾਂ ਦੀ ਗਿਣਤੀ 20 ਲੱਖ ਤੋਂ ਪਾਰ,USA ‘ਚ 24 ਘੰਟਿਆਂ ਵਿਚ ਗਈਆਂ 2600 ਜਾਨਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਕਹਿਰ ਸੱਭ ਤੋਂ ਜਿਆਦਾ ਸੰਯੁਕਤ ਰਾਜ ਅਮਰੀਕਾ ਵਿਚ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ 24…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਕਹਿਰ ਸੱਭ ਤੋਂ ਜਿਆਦਾ ਸੰਯੁਕਤ ਰਾਜ ਅਮਰੀਕਾ ਵਿਚ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਇੱਥੇ 2600 ਕੋਰੋਨਾ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ ਜੋ ਕਿ ਬਾਕੀ ਦੇਸ਼ਾਂ ਤੋਂ ਕੀਤੇ ਜਿਆਦਾ ਹੈ। ਉੱਥੇ ਹੀ ਦੁਨੀਆ ਭਰ ਵਿਚ ਕੋਰੋਨਾ ਦੇ ਕੇਸਾਂ ਦੀ ਸੰਖਿਆ 20 ਲੱਖ ਨੂੰ ਵੀ ਪਾਰ ਕਰ ਗਈ ਹੈ।

ਜੋਨਜ਼ ਹੌਪਕਿਨਜ਼ ਯੂਨੀਵਰਸਿਟੀ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਬੁੱਧਵਾਰ ਨੂੰ ਅਮਰੀਕਾ ਵਿਚ 2600 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 28 ਹਜ਼ਾਰ ਤੋਂ ਵੱਧ ਹੋ ਚੁੱਕੀ ਹੈ। ਉੱਥੇ ਹੀ ਯੂਨਾਇਟਡ ਸਟੇਟ ਵਿਚ ਹੁਣ ਤੱਕ 644,089 ਕੋਰੋਨਾ ਦੇ ਮਰੀਜ਼ ਸਾਹਮਣੇ ਆ ਚੁੱਕੇ ਹਨ।ਜੇਕਰ ਦੁਨੀਆ ਭਰ ਵਿਚ ਕੋਰੋਨਾ ਦੇ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਵਰਲਡਓ ਮੀਟਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 2,083,607 ਹੋ ਚੁੱਕੇ ਹਨ ਜਦਕਿ 134,632 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ 510,666 ਕੋਰੋਨਾ ਮਰੀਜ਼ ਠੀਕ ਵੀ ਹੋਏ ਹਨ ਜਿਸ ਨਾਲ ਚਾਲੂ ਕੇਸਾਂ ਦੀ ਗਿਣਤੀ 1,438,309 ਹੋ ਗਈ ਹੈ। ਅਮਰੀਕਾ ਤੋਂ ਇਲਾਵਾ ਸਪੇਨ, ਇਟਲੀ, ਫਰਾਂਸ, ਜਰਮਨੀ, ਯੂਕੇ, ਈਰਾਨ ਅਤੇ ਤੁਰਕੀ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਦੀ ਮਾਰ ਝੱਲ ਰਹੇ ਹਨ।

ਸਪੇਨ- ਕੁੱਲ ਕੇਸ – 180,659, ਮੌਤਾਂ-18,812

ਇਟਲੀ – ਕੁੱਲ ਕੇਸ – 165,155, ਮੌਤਾਂ- 21,645

ਫਰਾਂਸ- ਕੁੱਲ ਕੇਸ-147,863, ਮੌਤਾਂ-17,167

ਜਰਮਨੀ- ਕੁੱਲ ਕੇਸ- 134,753, ਮੌਤਾਂ-3,804

ਯੂਕੇ- ਕੁੱਲ ਕੇਸ-98,476, ਮੌਤਾਂ-12,868

ਚੀਨ- ਕੁੱਲ ਕੇਸ – 82,341, ਮੌਤਾਂ-3,342

ਈਰਾਨ-ਕੁੱਲ ਕੇਸ-76,389, ਮੌਤਾਂ-4,777

ਤੁਰਕੀ-ਕੁੱਲ ਕੇਸ- 69,392, ਮੌਤਾਂ-1,518

Leave a Reply

Your email address will not be published. Required fields are marked *