ਪੰਜਾਬ ਵਿਚ ਕੁੱਲ ਕੋਰੋਨਾ ਦੇ ਕੇਸਾਂ ਦੀ ਸੰਖਿਆ ਵੱਧ ਕੇ ਹੋਈ 186, ਮੌਤਾਂ-13

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜਿੱਥੇ ਇੱਕ ਪਾਸੇ ਪੂਰੇ ਦੇਸ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਵਿਚ ਵੀ ਕੋਰੋਨਾ ਦੇ ਕੇਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜਿੱਥੇ ਇੱਕ ਪਾਸੇ ਪੂਰੇ ਦੇਸ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਵਿਚ ਵੀ ਕੋਰੋਨਾ ਦੇ ਕੇਸ ਵੱਧਦੇ ਜਾ ਰਹੇ ਹਨ ਹਾਲਾਂਕਿ ਬੀਤੇ ਦਿਨ ਪੂਰੇ ਸੂਬੇ ਵਿਚੋਂ ਕੇਵਲ ਦੋ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 186 ਤੱਕ ਪਹੁੰਚ ਗਈ ਹੈ ਜਦਕਿ ਹੁਣ ਤੱਕ 13 ਕੋਰੋਨਾ ਪੀੜਤ ਆਪਣੀ ਜਾਨ ਗਵਾ ਚੁੱਕੇ ਹਨ।

ਪੰਜਾਬ ਦੇ ਸਿਹਤ ਵਿਭਾਗ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਪੂਰੇ ਸੂਬੇ ਵਿਚੋਂ ਬੀਤੇ ਬੁੱਧਵਾਰ ਦੋ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜ਼ੀਟਿਵ ਆਈ ਹੈ ਜਿਸ ਵਿਚ ਪਹਿਲੇ ਕੇਸ ਦੀ ਪੁਸ਼ਟੀ ਸੀਐਮ ਸਿਟੀ ਪਟਿਆਲਾ ਵਿਚ ਹੋਈ ਹੈ ਜਦਕਿ ਦੂਜਾ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ। ਹੁਣ ਤੱਕ ਪੂਰੇ ਪੰਜਾਬ ਵਿਚੋਂ 5193 ਸ਼ੱਕੀ ਮਰੀਜ਼ਾਂ ਦੇ ਟੈਸਟ ਲਏ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 186 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਜਦਕਿ 4404 ਮਰੀਜ਼ਾਂ ਦੀ ਜਾਂਚ ਰਿਪੋਰਟ ਨੈਗਟੀਵ ਪਾਈ ਗਈ ਹੈ।ਉੱਥੇ ਹੀ 603 ਮਰੀਜ਼ਾਂ ਜਾਂਚ ਰਿਪੋਰਟ ਆਉਣੀ ਬਾਕੀ ਹੈ। ਕੁੱਲ ਕੋਰੋਨਾ ਦੇ ਮਰੀਜਾਂ ਵਿਚੋਂ 27 ਠੀਕ ਵੀ ਹੋ ਚੁੱਕੇ ਹਨ ਜਦਕਿ 13 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ ਜਿਸ ਨਾਲ ਐਕਟੀਵ ਕੇਸਾਂ ਦੀ ਗਿਣਤੀ 146 ਹੋ ਗਈ ਹੈ।

ਹੁਣ ਤੱਕ ਕਿੱਥੋਂ – ਕਿੰਨੇ ਮਾਮਲੇ ਆਏ ਸਾਹਮਣੇ

ਮੁਹਾਲੀ – ਕੁੱਲ ਕੇਸ – 56, ਠੀਕ ਹੋਏ – 5, ਮੌਤਾਂ – 2

ਜਲੰਧਰ – ਕੁੱਲ ਕੇਸ – 25, ਠੀਕ ਹੋਏ -4, ਮੌਤਾਂ- 2

ਪਠਾਨਕੋਟ- ਕੁੱਲ ਕੇਸ-22, ਠੀਕ ਹੋਏ-0, ਮੌਤਾਂ-1

ਨਵਾਂਸ਼ਹਿਰ- ਕੁੱਲ ਕੇਸ- 19, ਠੀਕ ਹੋਏ-15, ਮੌਤਾਂ-1

ਅੰਮ੍ਰਿਤਸਰ- ਕੁੱਲ ਕੇਸ-11, ਠੀਕ ਹੋਏ- 0, ਮੌਤਾਂ-2

ਲੁਧਿਆਣਾ- ਕੁੱਲ ਕੇਸ-11, ਠੀਕ ਹੋਏ-1, ਮੌਤਾਂ-2

ਮਾਨਸਾ- ਕੁੱਲ ਕੇਸ-11, ਠੀਕ ਹੋਏ-0, ਮੌਤਾਂ-0

ਹੁਸ਼ਿਆਰਪੁਰ- ਕੁੱਲ ਕੇਸ-7, ਠੀਕ ਹੋਏ-2, ਮੌਤਾਂ-1

ਮੋਗਾ- ਕੁੱਲ ਕੇਸ-4, ਠੀਕ ਹੋਏ-0, ਮੌਤਾਂ-0

ਫਰੀਦਕੋਟ- ਕੁੱਲ ਕੇਸ-3, ਠੀਕ ਹੋਏ-0, ਮੌਤਾਂ-0

ਰੋਪੜ- ਕੁੱਲ ਕੇਸ-3, ਠੀਕ ਹੋਏ-0, ਮੌਤਾਂ-1

ਪਟਿਆਲਾ-ਕੁੱਲ ਕੇਸ-3, ਠੀਕ ਹੋਏ-0, ਮੌਤਾਂ-0

ਸੰਗਰੂਰ ਕੁੱਲ ਕੇਸ-3, ਠੀਕ ਹੋਏ-0, ਮੌਤਾਂ-0

ਬਰਨਾਲਾ ਕੁੱਲ ਕੇਸ-2, ਠੀਕ ਹੋਏ- 0, ਮੌਤਾਂ-1

ਫਤਿਹਗੜ੍ਹ ਸਾਹਿਬ ਕੁੱਲ ਕੇਸ-2, ਠੀਕ ਹੋਏ-0, ਮੌਤਾਂ-0

ਕਪੂਰਥਲਾ-ਕੁੱਲ ਕੇਸ-2, ਠੀਕੋ ਹੋਏ-0, ਮੌਤਾਂ-0

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-1, ਠੀਕ ਹੋਏ-0, ਮੌਤਾਂ-0

ਗੁਰਦਾਸਪੁਰ- ਕੁੱਲ ਕੇਸ-1, ਠੀਕ ਹੋਏ-0, ਮੌਤਾਂ-0

ਕੁੱਲ ਕੇਸ-186, ਠੀਕ ਹੋਏ-27, ਮੌਤਾਂ-13

Leave a Reply

Your email address will not be published. Required fields are marked *