ਇਸ ਦੇਸ਼ ਵਿਚ ਕੋਰੋਨਾ ਦੇ ਕਹਿਰ ਵਿਚਾਲੇ ਹੋਈਆਂ ਚੋਣਾਂ, ਸੱਤਾਧਾਰੀ ਪਾਰਟੀ ਨੇ ਮੁੜ ਤੋਂ ਜਿੱਤ ਕੀਤੀ ਹਾਸਿਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਇਕ ਪਾਸੇ ਜਿੱਥੇ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ ਅਤੇ ਵਿਸ਼ਵ ਭਰ ਦੇ ਦੇਸ਼ਾਂ ਵਿਚ ਲਾਕਡਾਊਨ ਕੀਤਾ ਗਿਆ ਹੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਇਕ ਪਾਸੇ ਜਿੱਥੇ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ ਅਤੇ ਵਿਸ਼ਵ ਭਰ ਦੇ ਦੇਸ਼ਾਂ ਵਿਚ ਲਾਕਡਾਊਨ ਕੀਤਾ ਗਿਆ ਹੈ ਉੱਥੇ ਹੀ ਸਾਊਥ ਕੋਰੀਆ(ਦੱਖਣੀ ਕੋਰੀਆ) ਵਿਚ ਕੋਰੋਨਾ ਦੇ ਕਹਿਰ ਵਿਚਾਲੇ ਚੋਣਾਂ ਹੋਈਆਂ ਹਨ ਅਤੇ ਇਕ ਵਾਰ ਫਿਰ ਤੋਂ ਸੱਤਾਧਾਰੀ ਪਾਰਟੀ ਨੇ ਜਿੱਤ ਹਾਸਿਲ ਕੀਤੀ ਹੈ।

South Korea's new president takes office, signals willingness to ...

ਮੀਡੀਆ ਰਿਪੋਰਟਾਂ ਅਨੁਸਾਰ ਬੀਤੇ ਬੁੱਧਵਾਰ ਨੂੰ ਸਾਊਥ ਕੋਰੀਆਂ ਦੀ ਸੰਸਦੀ ਚੋਣਾਂ ਵਿਚ ਲੱਖਾਂ ਲੋਕਾਂ ਨੇ ਬੂਥਾਂ ਉੱਤੇ ਆ ਕੇ ਵੋਟਿੰਗ ਕੀਤੀ। ਇਸ ਦੌਰਾਨ ਸਾਵਧਾਨੀ ਪੱਖੋ ਲੋਕ ਮੂੰਹ ‘ਤੇ ਮਾਸਕ ਅਤੇ ਹੱਥਾਂ ਵਿਚ ਦਸਤਾਨ ਪਾ ਕੇ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਖਿਆਲ ਰੱਖਦੇ ਨਜ਼ਰ ਆਏ ਹਨ। ਵੋਟ ਪਾਉਣ ਲਈ ਆਉਣ ਵਾਲੇ ਹਰ ਨਾਗਰਿਕ ਦਾ ਤਾਪਮਾਨ ਚੈਕ ਕੀਤਾ ਗਿਆ ਨਾਲ ਹੀ ਈਮੇਲ ਰਾਹੀਂ ਵੀ ਲੋਕਾਂ ਨੂੰ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ ਅਤੇ ਇਸ ਤਰ੍ਹਾ ਕੁੱਲ ਮਿਲਾ ਕੇ ਲਗਭਗ 66.2 ਫ਼ੀਸਦੀ ਲੋਕਾਂ ਨੇ ਆਪਣੇ ਵੋਟ ਅਧਿਕਾਰ ਦਾ ਇਸਤਮਾਲ ਕੀਤਾ। ਰਿਪੋਰਟਾਂ ਅਨੁਸਾਰ ਵੋਟਾਂ ਦੇ ਆਏ ਨਤੀਜਿਆਂ ਵਿਚ ਸਾਊਥ ਕੋਰੀਆ ਦੇ ਰਾਸ਼ਟਰਪਤੀ ਮੂਨ-ਜੇ-ਇਨ ਦੀ ਡੈਮੋਕ੍ਰੇਟਿਕ ਪਾਰਟੀ ਨੇ ਅਸੈਂਬਲੀ ਦੀਆਂ 300 ਸੀਟਾਂ ਵਿਚੋਂ 163 ਅਤੇ ਉਸਦੇ ਸਹਿਯੋਗੀ ਦਲਾਂ ਨੇ 17 ਸੀਟਾਂ ਤੇ ਜਿੱਤ ਹਾਸਲ ਕਰਕੇ ਮੁੜ ਤੋਂ ਸੱਤਾ ਉੱਤੇ ਕਬਜ਼ਾ ਕੀਤਾ ਹੈ। ਇਨ੍ਹਾਂ ਚੋਣਾਂ ਵਿਚ ਅਸਲੀ ਟੱਕਰ ਡੈਮੋਕ੍ਰੇਟਿਕ ਪਾਰਟੀ, ਕੰਜ਼ਰਵੇਟਿਵ ਪਾਰਟੀ ਅਤੇ ਯੂਨਾਇਟਡ ਫਿਊਚਰ ਪਾਰਟੀ ਵਿਚ ਵੇਖਣ ਨੂੰ ਮਿਲੀ ਹੈ। ਸਾਊਥ ਕੋਰੀਆ ਵਿਸ਼ਵ ਦਾ ਅਜਿਹਾ ਪਹਿਲਾ ਦੇਸ਼ ਹੈ ਜਿਸ ਨੇ ਕੋਰੋਨਾ ਵਰਗੀ ਮਹਾਮਾਰੀ ਵਿਚਾਲੇ ਰਾਸ਼ਟਰੀ ਚੋਣਾਂ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਹੈ। ਦੱਸ ਦਈਏ ਕਿ ਚੀਨ ਤੋਂ ਬਾਅਦ ਸਾਊਥ ਕੋਰੀਆ ਵਿਚ ਕੋਰੋਨਾ ਦੇ ਮਾਮਲੇ ਤੇਜੀ ਨਾਲ ਵਧੇ ਸਨ ਪਰ ਇਸ ਦੇਸ਼ ਨੇ ਸਖਤ ਪਾਬੰਦੀਆਂ ਲਾਗੂ ਕਰ ਅਤੇ ਟੈਸਟਿੰਗ ਗਤੀ ਨੂੰ ਤੇਜ ਕਰਕੇ ਕੋਰੋਨਾ ਦੇ ਸੰਕਰਮਨ ਉੱਤੇ ਸੱਭ ਤੋਂ ਪਹਿਲਾਂ ਕਾਬੂ ਪਾਇਆ ਹੈ ਇਸ ਵੇਲੇ ਇੱਥੇ ਕੋਰੋਨਾ ਦੇ ਕੇਸਾਂ ਦੀ ਗਿਣਤੀ 10,613 ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 229 ਤੱਕ ਪਹੁੰਚਿਆ ਹੋਇਆ ਹੈ।

 

Leave a Reply

Your email address will not be published. Required fields are marked *