ਦੁਨੀਆ ਵਿਚ ਕੋਰੋਨਾ ਵਿਖਾ ਰਿਹਾ ਹੈ ਆਪਣਾ ਕਹਿਰ, ਜਾਣੋ ਵੱਖ-ਵੱਖ ਦੇਸ਼ਾਂ ਦਾ ਕੀ ਹੈ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਦੁਨੀਆ ਲਈ ਇਕ ਸਿਰਦਰਦੀ ਬਣੀ ਹੋਈ ਹੈ। ਵਿਸ਼ਵ ਭਰ ਦੇ ਦੇਸ਼ਾਂ ਵਿਚ ਕੋਰੋਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਦੁਨੀਆ ਲਈ ਇਕ ਸਿਰਦਰਦੀ ਬਣੀ ਹੋਈ ਹੈ। ਵਿਸ਼ਵ ਭਰ ਦੇ ਦੇਸ਼ਾਂ ਵਿਚ ਕੋਰੋਨਾ ਸੰਕਰਮਨ ਲੋਕਾਂ ਨੂੰ ਆਪਣੇ ਕਹਿਰ ਦਾ ਸ਼ਿਕਾਰ ਬਣਾ ਰਿਹਾ ਹੈ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 63 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 3 ਲੱਖ 77 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 29 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 6,370,499 ਹੋ ਗਏ ਹਨ ਜਦਕਿ ਮਰਨ ਵਾਲਿਆਂ ਦੀ ਗਿਣਤੀ 377,515 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 2,904,670 ਮਰੀਜ਼ ਇਲਾਜ ਤੋਂ ਬਾਅਦ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 3,088,314 ਰਹਿ ਗਈ ਹੈ। ਕੋਰੋਨਾ ਦਾ ਕਹਿਰ ਸੱਭ ਤੋਂ ਵੱਧ ਸੰਯੁਕਤ ਰਾਜ ਅਮਰੀਕਾ ਝੇਲ ਰਿਹਾ ਹੈ। ਇੱਥੇ 1,859,323 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 106,925 ਕੋਰੋਨਾ ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ। ਉੱਥੇ ਹੀ 615,416 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਚਿਲੀ, ਈਰਾਨ, ਕਨੇਡਾ, ਪੇਰੂ, ਸਾਊਦੀ ਅਰਬ, ਬੈਲਜ਼ੀਅਮ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ

ਬ੍ਰਾਜ਼ੀਲ – ਕੁੱਲ ਕੇਸ– 529,405, ਮੌਤਾਂ-30,046

ਰੂਸ – ਕੁੱਲ ਕੇਸ-414,878, ਮੌਤਾਂ-4,855

ਸਪੇਨ- ਕੁੱਲ ਕੇਸ – 286,718, ਮੌਤਾਂ- 27,127

ਯੂਕੇ- ਕੁੱਲ ਕੇਸ -276,332, ਮੌਤਾਂ-39,045

ਇਟਲੀ – ਕੁੱਲ ਕੇਸ – 233,197, ਮੌਤਾਂ- 33,475

ਭਾਰਤ- ਕੁੱਲ ਕੇਸ – 198,706, ਮੌਤਾਂ-5,608

ਫਰਾਂਸ- ਕੁੱਲ ਕੇਸ- 189,220, ਮੌਤਾਂ-28,833

ਜਰਮਨੀ- ਕੁੱਲ ਕੇਸ -183,765 ਮੌਤਾਂ-8,618

ਪੇਰੂ–ਕੁੱਲ ਕੇਸ- 170,039, ਮੌਤਾਂ-4,634

ਤੁਰਕੀ- ਕੁੱਲ ਕੇਸ- 164,769, ਮੌਤਾਂ-4,563

ਈਰਾਨ – ਕੁੱਲ ਕੇਸ -154,445, ਮੌਤਾਂ-7,878

ਚਿਲੀ-ਕੁੱਲ ਕੇਸ-105,159, ਮੌਤਾਂ-1,113

ਮੈਕਸੀਕੋ-ਕੁੱਲ ਕੇਸ- 93,435, ਮੌਤਾਂ-10,167

ਕਨੇਡਾ-  ਕੁੱਲ ਕੇਸ- 91,705, ਮੌਤਾਂ-7,326

ਸਾਊਦੀ ਅਰਬ- ਕੁੱਲ ਕੇਸ- 87,142, ਮੌਤਾਂ-525

ਚੀਨ- ਕੁੱਲ ਕੇਸ – 83,002, ਮੌਤਾਂ-4,634

ਪਾਕਿਸਤਾਨ-ਕੁੱਲ ਕੇਸ-76,398, ਮੌਤਾਂ-1,621

ਬੈਲਜ਼ੀਅਮ-ਕੁੱਲ ਕੇਸ- 58,517, ਮੌਤਾਂ-9,486

Leave a Reply

Your email address will not be published. Required fields are marked *