ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਲਈ ਇਕ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆਏ ਹੋਏ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 66 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 3 ਲੱਖ 90 ਹਜ਼ਾਰ ਤੋਂ ਵੀ ਜ਼ਿਆਦਾ ਹੋ ਗਈ ਹੈ। ਉੱਥੇ ਹੀ 32 ਲੱਖ ਤੋਂ ਵੱਧ ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 6,698,615 ਹੋ ਗਏ ਹਨ। ਜਦਕਿ ਮਰਨ ਵਾਲਿਆਂ ਦੀ ਸੰਖਿਆ 393,142 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 3,249,457 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 3,056,016 ਹੋ ਗਈ ਹੈ। ਕੋਰੋਨਾ ਦਾ ਕਹਿਰ ਸੱਭ ਤੋਂ ਵੱਧ ਸੰਯੁਕਤ ਰਾਜ ਅਮਰੀਕਾ ਵਿਚ ਵੇਖਣ ਨੂੰ ਮਿਲ ਰਿਹਾ ਹੈ। ਇੱਥੇ ਹੁਣ ਤੱਕ 1,924,051 ਕੋਰੋਨਾ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਜਦਕਿ 110,173 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ 712,252 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ, ਕਤਰ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੇਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 615,870, ਮੌਤਾਂ-34,039
ਰੂਸ – ਕੁੱਲ ਕੇਸ-441,108, ਮੌਤਾਂ-5,384
ਸਪੇਨ- ਕੁੱਲ ਕੇਸ – 287,740, ਮੌਤਾਂ- 27,133
ਯੂਕੇ- ਕੁੱਲ ਕੇਸ -281,661, ਮੌਤਾਂ-39,904
ਇਟਲੀ – ਕੁੱਲ ਕੇਸ – 234,013, ਮੌਤਾਂ- 33,689
ਭਾਰਤ- ਕੁੱਲ ਕੇਸ – 226,713, ਮੌਤਾਂ-6,363
ਜਰਮਨੀ- ਕੁੱਲ ਕੇਸ -184,923 ਮੌਤਾਂ-8,736
ਪੇਰੂ–ਕੁੱਲ ਕੇਸ- 183,198, ਮੌਤਾਂ-5,031
ਤੁਰਕੀ- ਕੁੱਲ ਕੇਸ- 167,410, ਮੌਤਾਂ-4,630
ਈਰਾਨ – ਕੁੱਲ ਕੇਸ -164,270, ਮੌਤਾਂ-8,071
ਫਰਾਂਸ- ਕੁੱਲ ਕੇਸ- 152,444, ਮੌਤਾਂ-29,065
ਚਿਲੀ-ਕੁੱਲ ਕੇਸ-118,292, ਮੌਤਾਂ-1,356
ਮੈਕਸੀਕੋ-ਕੁੱਲ ਕੇਸ- 105,680, ਮੌਤਾਂ-12,545
ਕਨੇਡਾ- ਕੁੱਲ ਕੇਸ- 93,726, ਮੌਤਾਂ-7,637
ਸਾਊਦੀ ਅਰਬ- ਕੁੱਲ ਕੇਸ- 93,157, ਮੌਤਾਂ-611
ਚੀਨ- ਕੁੱਲ ਕੇਸ – 83,027, ਮੌਤਾਂ-4,634
ਪਾਕਿਸਤਾਨ-ਕੁੱਲ ਕੇਸ-85,264, ਮੌਤਾਂ-1,770
ਕਤਰ-ਕੁੱਲ ਕੇਸ-63,741, ਮੌਤਾਂ-45
ਬੈਲਜ਼ੀਅਮ-ਕੁੱਲ ਕੇਸ- 58,767, ਮੌਤਾਂ-9,548
